Punjab

ਸਾਬਕਾ ਅਕਾਲੀ ਦਲ ਦੇ ਮੰਤਰੀ ਖਿਲਾਫ FIR ! 14.33 ਕਰੋੜ ਦੇ ਘੁਟਾਲੇ ਦਾ ਮਾਮਲਾ

 

ਬਿਉਰੋ ਰਿਪੋਰਟ : ਲੁਧਿਆਣਾ ਸਦਰ ਥਾਣੇ ਵਿੱਚ ਸ੍ਰੋਮਣੀ ਅਕਾਲੀ ਦਲ (AKLI DAL)ਦੀ ਸਰਕਾਰ ਵਿੱਚ ਰਹੇ ਸਾਬਕਾ ਤਕਨੀਕੀ ਮੰਤਰੀ ਜਗਦੀਸ਼ ਸਿੰਘ ਗਰਚਾ (JAGDISH  SIINGH GARCHA) ਖਿਲਾਫ FIR ਦਰਜ ਕੀਤੀ ਗਈ ਹੈ। ਗਲਾਡਾ ਦਾ 14.33 ਕਰੋੜ ਰੁਪਏ ਦਾ ਬਕਾਇਆ ਨਾ ਚੁਕਾਉਣ ‘ਤੇ ਵਿਭਾਗ ਨੇ ਉਨ੍ਹਾਂ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਹੈ । ਜਿਸ ਦੇ ਅਧਾਰ ‘ਤੇ ਪੁਲਿਸ ਨੇ ਪੰਜਾਬ ਅਪਾਰਟਮੈਂਟ ਅਤੇ ਜਾਇਦਾਦ ਕਾਨੂੰਨ ਦੀ ਧਾਰਾ 36 (1) ਦੇ ਤਹਿਤ ਮਾਮਲਾ ਦਰਜ ਕੀਤਾ ਹੈ ।

ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੇ ਤਹਿਤ ਕਾਲੋਨੀ ਦੇ ਵਿਕਾਸ ਦੇ ਲਈ ਗਰਚਾ ਦੀ ਕੰਪਨੀ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਸੀ। ਜੋ ਕਿ 2013 ਤੱਕ ਲਾਗੂ ਸੀ। ਪਰ ਫਰਮ ਨੇ ਲਾਇਸੈਂਸ ਹੁਣ ਤੱਕ ਰੀਨਿਊ ਨਹੀਂ ਕਰਵਾਇਆ ਸੀ ਅਤੇ ਪ੍ਰੋਜੈਕਟ ਨੂੰ ਅਧੂਰਾ ਛੱਡ ਦਿੱਤਾ ਗਿਆ ਸੀ। ਜਿਸ ਦੇ ਚੱਲਦਿਆ ਲੁਧਿਆਣਾ ਪੁਲਿਸ ਨੇ ਗ੍ਰੇਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਿਟੀ ਦੇ ਨਾਲ ਕਥਿੱਤ ਘੁਟਾਲੇ ਦੇ ਇਲਜ਼ਾਮ ਵਿੱਚ 88 ਸਾਲ ਦੇ ਜਸਵੰਤ ਸਿੰਘ ਗਰਚਾ ਦੇ ਖਿਲਾਫ ਕਾਰਵਾਈ ਕੀਤੀ ਹੈ।

70 ਏਕੜ ਵਿੱਚ ਕਲੋਨੀ ਵਸਾਉਣੀ ਸੀ

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਿਕ GLADA ਦੇ ਪ੍ਰਸ਼ਾਸਕ ਨੇ ਕਿਹਾ ਕਿ ਗਰਚਾ ਨੇ ਆਪਣੀ ਕੰਪਨੀ M/S GS ਟਾਊਨ ਸ਼ਿੱਪ ਦੇ ਜ਼ਰੀਏ 2010 ਵਿੱਚ ਲਲਤੋ ਕਲਾਂ ਪਿੰਡ ਵਿੱਚ 70 ਏਕੜ ਜ਼ਮੀਨ ‘ਤੇ ਇੱਕ ਕਾਲੋਨੀ ਬਣਾਉਣ ਦਾ ਲਾਇਸੈਂਸ ਲਿਆ ਸੀ। ਪਰ ਨਾ ਹੀ ਲਾਇਸੈਂਸ ਰਿਨਿਊ ਕਰਵਾਇਆ ਨਾ ਹੀ ਪ੍ਰੋਜੈਕਟ ਪੂਰਾ ਕੀਤਾ । ਸ਼ਿਕਾਇਤ ਵਿੱਚ ਕਿਹਾ ਹੈ ਜਿਸ ਦੀ ਵਜ੍ਹਾ ਕਰਕੇ 14.33 ਕਰੋੜ ਬਕਾਇਆ ਹੈ ।

ਕਿਲਾ ਰਾਏਪੁਰ ਤੋਂ 2 ਵਾਰ ਵਿਧਾਇਕ

ਕਿਲਾ ਰਾਏਪੁਰ ਹਲਕੇ ਤੋਂ ਜਗਦੀਸ਼ ਸਿਘ ਗਰਚਾ 2 ਵਾਰ ਵਿਧਾਇਕ ਰਹਿ ਚੁੱਕੇ ਹਨ । ਅਕਾਲੀ-ਬੀਜੇਪੀ ਦੀ 1997 ਦੀ ਸਰਕਾਰ ਵੇਲੇ ਉਹ ਤਕਨੀਕੀ ਸਿੱਖਿਆ ਮੰਤਰੀ ਰਹੇ ਬਾਅਦ ਵਿੱਚੋਂ ਕਥਿੱਤ ਭ੍ਰਿਸ਼ਟਾਚਾਰਾ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। 2020 ਵਿੱਚ ਗਰਚਾ ਨੇ ਅਕਾਲੀ ਦਲ ਛੱਡ ਦਿੱਤੀ ਸੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਗਏ ਸਨ।