Punjab

ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 26 ਜਨਵਰੀ ਲਈ ਵੱਡੀ ਰਾਹਤ ! ਅਦਾਲਤ ਨੇ ਸੁਣਵਾਇਆ ਫੈਸਲਾ

 

ਬਿਉਰੋ ਰਿਪੋਰਟ : ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਜ਼ਿਲ੍ਹਾਂ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਖਿਲਾਫ 15 ਸਾਲ ਪੁਰਾਣੇ ਪਰਿਵਾਰਕ ਮਾਮਲੇ ਵਿੱਚ 2 ਸਾਲ ਦੀ ਸਜ਼ਾ ‘ਤੇ ਰੋਕ ਲੱਗਾ ਦਿੱਤੀ ਹੈ । ਇਹ ਰੋਕ 31 ਜਨਵਰੀ ਤੱਕ ਲਗਾਈ ਗਈ ਹੈ । ਅਜਿਹੇ ਵਿੱਚ ਹੁਣ ਸਾਫ ਹੈ ਕਿ ਉਹ 26 ਜਨਵਰੀ ਨੂੰ ਗਣਰਾਜ ਦਿਹਾੜੇ ‘ਤੇ ਅੰਮ੍ਰਿਤਸਰ ਵਿੱਚ ਤਿਰੰਗਾ ਫਹਿਰਾ ਸਕਣਗੇ । ਉਧਰ ਦੂਜੇ ਪਾਸੇ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਾਈਕੋਰਟ ਵਿੱਚ ਵੀ ਅੱਜ ਸੁਣਵਾਈ ਹੋਣੀ ਹੈ । ਜਿਸ ਵਿੱਚ ਸੰਗਰੂਰ ਅਦਾਲਤ ਦੇ ਫੈਸਲੇ ਦੀ ਕਾਪੀ ਸੌਪੀ ਜਾਵੇਗੀ। ਅਮਨ ਅਰੋੜਾ ਦੇ ਵਕੀਲ ਨੇ ਦੱਸਿਆ ਕਿ 31 ਤਰੀਕ ਨੂੰ ਫੈਸਲਾ ਹੋਵੇਗਾ ।

ਅਮਨ ਅਰੋੜਾ ਨਾਲ ਜੁੜੇ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਸੰਗਰੂਰ ਜ਼ਿਲ੍ਹਾਂ ਅਦਾਲਤ ਵਿੱਚ ਹੋਈ। ਕੋਰਟ ਨੇ ਸਵੇਰ 10 ਵਜੇ ਤੋਂ ਲਗਾਤਰ ਸ਼ਾਮ 7 ਵਜੇ ਤੱਕ ਸੁਣਵਾਈ ਕੀਤੀ । ਹਾਲਾਂਕਿ ਸ਼ਾਮ ਹੋਣ ਦੇ ਚੱਲਦਿਆ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਵੀਰਵਾਰ ਨੂੰ ਸਵੇਰੇ ਸਭ ਤੋਂ ਪਹਿਲਾਂ ਫੈਸਲਾ ਸਣਾਉਂਦੇ ਹੋਏ ਫਿਲਹਾਲ ਅਮਨ ਅਰੋੜਾ ਦੀ ਸਜ਼ਾ ‘ਤੇ ਰੋਕ ਲੱਗਾ ਦਿੱਤੀ ਗਈ ਹੈ ।

ਦਰਅਸਲ ਰਾਜਪਾਲ ਅਤੇ ਵਿਰੋਧੀ ਧਿਰ ਵੀ ਵਾਰ-ਵਾਰ ਸਜ਼ਾ ਮਿਲਣ ਤੋਂ ਬਾਅਦ ਅਮਨ ਅਰੋੜਾ ਦੇ ਵੱਲੋਂ 26 ਜਨਵਰੀ ਨੂੰ ਝੰਡਾ ਫਹਿਰਾਉਣ ਦੀ ਰਸਮ ‘ਤੇ ਸਵਾਲ ਚੁੱਕ ਰਹੇ ਸਨ । ਉਧਰ ਦੂਜੇ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮਾਨਸਾ ਦੇ ਅਨਿਲ ਕੁਮਾਰ ਨੇ ਅਮਨ ਅਰੋੜਾ ਦੇ ਖਿਲਾਫ ਕੇਸ ਦਾਇਰ ਕੀਤਾ ਸੀ । ਉਨ੍ਹਾਂ ਦੀ ਦਲੀਲ ਸੀ ਸਜ਼ਾ ਤੋਂ ਬਾਅਦ ਉਹ ਕੈਬਨਿਟ ਅਹੁਦੇ ਦੇ ਨਾਕਾਬਿਲ ਹਨ । ਅਜਿਹੇ ਵਿੱਚ ਗਣਰਾਜ ਦਿਹਾੜੇ ‘ਤੇ ਉਹ ਝੰਡਾ ਫਹਿਰਾ ਨਹੀਂ ਸਕਦੇ ਹਨ।

15 ਸਾਲ ਪੁਰਾਣਾ ਕੇਸ ਵਿੱਚ ਸਜ਼ਾ ਮਿਲੀ

ਅਮਨ ਅਰੋੜਾ ਦੇ ਜੀਜੇ ਨੇ 15 ਸਾਲ ਪਹਿਲਾਂ ਉਨ੍ਹਾਂ ਖਿਲਾਫ ਕੇਸ ਕੀਤਾ ਸੀ ਕਿ ਇੱਕ ਪਰਿਵਾਰਕ ਝਗੜੇ ਦੌਰਾਨ ਅਮਨ ਅਰੋੜਾ ਕੁਝ ਲੋਕਾਂ ਨੂੰ ਲੈਕੇ ਉਨ੍ਹਾਂ ਦੇ ਘਰ ਆਏ ਸਨ ਅਤੇ ਕੁੱਟਮਾਰ ਕੀਤੀ ਸੀ । ਜਿਸ ਦਾ ਫੈਸਲਾ ਦਸੰਬਰ ਵਿੱਚ ਆਇਆ ਸੀ,ਅਮਨ ਅਰੋੜਾ ਨੂੰ ਸੁਨਾਮ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ । ਅਕਾਲੀ ਦਲ ਨੇ ਵਿਧਾਨਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਅਮਨ ਅਰੋੜਾ ਦੀ ਮੈਂਬਰਸ਼ਿੱਪ ਖਾਰਜ ਕਰਨ ਦੀ ਮੰਗ ਕੀਤੀ ਸੀ ।