Punjab

ਡਾਕਟਰ ਨੇ ਕੀਤੀ ਮਾੜੀ ਹਰਕਤ ! ਫੜੇ ਜਾਣ ਦੇ ਬਾਅਦ ਹੋਇਆ ਵੱਡਾ ਖੁਲਾਸਾ

ਬਿਉਰੋ ਰਿਪੋਰਟ : ਇੱਕ ਡਾਕਟਰ ਦੀ ਕਰਤੂਤ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ। ਡਾਕਟਰ ਨੇ ਇੱਕ ਮਕੈਨਿਕ ਨਾਲ ਮਿਲਕੇ ਬੈਂਕ ਵਿੱਚ ਡਾਕਾ ਪਾਇਆ । ਡਾਕਟਰ ਆਪ ਸਰਜਨ ਸੀ । ਇਸ ਵਾਰਦਾਤ ਨੂੰ 7 ਅਕਤੂਬਰ ਨੂੰ ਅੰਜਾਮ ਦਿੱਤਾ ਗਿਆ ਸੀ । ਫੜੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਪੁੱਛਿਆ ਕਿ ਉਸ ਨੇ ਇਹ ਹਰਕਤ ਕਿਉਂ ਕੀਤੀ ਹੈ ਤਾਂ ਉਸ ਨੇ ਦੱਸਿਆ ਕਿ ਹਸਪਤਾਲ ਦੇ ਲਈ ਲੋਨ ਲਿਆ ਸੀ । ਜਿਸ ਨੂੰ ਵਾਪਸ ਕਰਨ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਸੀ । ਇਹ ਵਾਰਦਾਤ ਰਾਜਸਥਾਨ ਦੇ ਅਜਮੇਰ ਸ਼ਹਿਰ ਦੇ ਕਿਸ਼ਨਗੜ੍ਹ ਦੀ ਹੈ ।

ਐੱਸਪੀ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਕਮਲੇਸ਼ ਦੀ ਉਮਰ 26 ਸਾਲ ਦੀ ਹੈ । ਪੁਲਿਸ ਨੇ ਉਸ ਦੇ ਦੋਸਤ ਪ੍ਰੇਮ ਸਿੰਘ ਨੂੰ ਵੀ ਲੁੱਟ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ । ਪੁੱਛ-ਗਿੱਛ ਇਹ ਵੀ ਸਾਹਮਣੇ ਆਇਆ ਹੈ ਕਿ ਜਿਸ ਪਸਤੌਲ ਅਤੇ ਡਾਇਨਾਮਾਇਟ
ਨੂੰ ਵਿਖਾ ਕੇ ਧਮਕਾਇਆ ਗਿਆ ਸੀ ਉਹ ਦੋਵੇ ਨਕਲੀ ਸਨ ।

800 ਸੀਸੀਟੀਵੀ ਕੈਮਰੇ ਖੰਗਾਾਲੇ ਗਏ

ਐੱਸਪੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਕਿਸ਼ਨਗੜ੍ਹ ਦੇ ਮਦਨਗੰਜ ਥਾਣਾ ਸਥਿਤ ਇੰਡੀਅਨ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਇਸ ਦੌਰਾਨ ਮੁਲਜ਼ਮਾਂ ਨੇ ਬੈਂਕ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬੰਧਕ ਬਣਾ ਲਿਆ ਸੀ ਅਤੇ 40 ਲੱਖ ਮੰਗੇ ਸੀ । ਮੁਲਜ਼ਮ ਨੇ ਕੈਸ਼ੀਅਰ ਦੇ ਕੋਲ ਜਾਕੇ 3 ਲੱਖ 76 ਹਜ਼ਾਰ 130 ਰੁਪਏ ਲੈਕੇ ਫਰਾਰ ਹੋ ਗਏ । ਇਸ ਲੁੱਟ ਦੀ ਵਾਰਦਾਤ ਨੂੰ ਹੱਲ ਕਰਨ ਦੇ ਲਈ ਪੁਲਿਸ ਨੂੰ 800 ਸੀਸੀਟੀਵੀ ਕੈਮਰੇ ਖੰਗਾਲਨੇ ਪਏ । ਪੁਲਿਸ ਨੂੰ ਇਨਪੁੱਟ ਮਿਲਿਆ ਸੀ ਕਿ ਡਾਕਟਰ ਅਤੇ ਉਸ ਦਾ ਸਾਥੀ ਅਜਮੇਰ ਵਿੱਚ ਹੈ ਉੱਥੇ ਛਾਪੇਮਾਰੀ ਕਰਕੇ ਉਸ ਨੂੰ ਫੜਿਆ ਗਿਆ ।

ਹਸਪਤਾਲ ਸ਼ੁਰੂ ਕਰਨ ਦੇ ਲਈ ਕਰਜ਼ ਲਿਆ ਸੀ

ਐੱਸਪੀ ਨੇ ਦੱਸਿਆ ਮੁਲਜ਼ਮ ਕਮਲੇਸ਼ ਪੇਸ਼ੇ ਤੋਂ ਡਾਕਟਰ ਹੈ । ਕਮਲੇਸ਼ ਨੇ ਕੁਝ ਸਮੇਂ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਲਈ ਲੋਨ ਲਿਆ ਸੀ । ਕਮਲੇਸ਼ ਇੰਸਟਰਾ ਆਈਡੀ ‘ਤੇ ਆਪਣੇ ਆਪ ਨੂੰ ਸਰਜਨ ਡਾਕਟਰ ਦੱਸ ਦਾ ਸੀ । ਉਸ ਦੇ ਪ੍ਰੋਫਾਇਲ ‘ਤੇ
MBBS, MS SURGERY LONDON ਲਿਖਿਆ ਹੋਇਆ ਸੀ । ਮੁਲਜ਼ਮ ਡਾਕਟਰ ਨੇ ਦੱਸਿਆ ਕਿ ਹਸਪਤਾਲ ਖੋਲਣ ਦੇ ਲਈ ਤਕਰੀਬਨ 11 ਲੱਖ ਦਾ ਲੋਨ ਲਿਆ ਗਿਆ ਸੀ । ਜਦੋਂ ਇਹ ਲੋਨ ਨਹੀਂ ਚੁਕਾਇਆ ਗਿਆ ਤਾਂ ਏਸੀ ਮਕੈਨਿਕ ਦੋਸਤ ਪ੍ਰੇਮ ਸਿੰਘ ਦੇ ਨਾਲ ਮਿਲਕੇ ਪਲਾਨਿੰਗ ਤਿਆਰ ਕੀਤੀ । ਬੈਂਕ ‘ਤੇ ਡਾਕਾ ਪਾਉਣ ਲਈ 1 ਮਹੀਨੇ ਤੱਕ ਰੇਕੀ ਕੀਤੀ ਗਈ । ਲੁੱਟ ਦੇ ਇੱਕ ਦਿਨ ਪਹਿਲਾਂ ਹੀ ਕਮਲੇਸ਼ ਬੈਂਕ ਦੇ ਅੰਦਰ ਅਤੇ ਬਾਹਰ ਰੇਕੀ ਕਰਨ ਦੇ ਲਈ ਗਿਆ ਸੀ।

ਲੱਕੜ ਨਾਲ ਬਣਾਈ ਪਸਤੌਲ ਅਤੇ ਨਕਲੀ

ਐੱਸਪੀ ਨੇ ਦੱਸਿਆ ਕਿ ਦੋਵੇ ਮੁਲਜ਼ਮਾਂ ਨੇ ਲੱਕੜ ਦੇ ਨਾਲ ਪਸਤੌਲ ਤਿਆਰ ਕੀਤੀ ਸੀ । ਘੜੀ ਨਾਲ ਬਣੇ ਨਕਲੀ ਡਾਇਨਾਮਾਇੰਟ ਨਾਲ ਬੈਂਕ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਵੱਡਾ ਧਮਾਕਾ ਹੋਵੇਗਾ ਇੱਕ ਕਿਲੋਮੀਟਰ ਤੱਕ ਨੁਕਸਾਨ ਹੋਵੇਗਾ । ਫਿਰ ਸਿਰਫ 5 ਮਿੰਟ ਵਿੱਚ ਪੈਸੇ ਲੈਕੇ ਫਰਾਰ ਹੋ ਗਏ ।