Punjab

ਇੱਕ ਹੋਰ ਆਪ ਆਗੂ ‘ਤੇ NRI ਔਰਤ ਦੀ ਕੋਠੀ ‘ਤੇ ਕਬਜ਼ਾ ਅਤੇ ਕੁੱਟਮਾਰ ਦੇ ਇਲਜ਼ਾਮ !

ਬਿਉਰੋ ਰਿਪੋਰਟ : ਇੱਕ ਹੋਰ ਆਪ ਆਗੂ ‘ਤੇ NRI ਔਰਤ ਦੇ ਮਕਾਨ ‘ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਿਆ ਹੈ । ਆਦਮਪੁਰ ਦੇ ਵਿਧਾਇਕ ਰਹੇ ਪਵਨ ਕੁਮਾਰ ਟੀਨੂੰ ਸ਼ਨਿੱਚਰਵਾਰ ਦੁਪਹਿਰ ਸਿਵਲ ਹਸਪਤਾਲ ਵਿੱਚ ਦਾਖਲ ਇੱਕ NRI ਔਰਤ ਨੂੰ ਮਿਲਣ ਦੇ ਲਈ ਪਹੁੰਚੇ । ਉਨ੍ਹਾਂ ਨੇ NRI ਔਰਤ ਨਾਲ ਹੋਈ ਕੁੱਟਮਾਰ ਨੂੰ ਲੈਕੇ ਸਵਾਲ ਖੜੇ ਕੀਤੇ । ਇਸ ਨੂੰ ਲੈਕੇ ਪੀੜ੍ਹਤਾਂ ਨੇ ਸ਼ਿਕਾਇਤ ਵੀ ਕੀਤੀ ।

ਆਦਮਪੁਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕਿਸੇ ਜਾਣਕਾਰ ਤੋਂ ਪਤਾ ਚੱਲਿਆ ਹੈ ਕਿ ਬੂਟਾ ਪਿੰਡ ਦੇ ਸ਼ਰੀਫਪੁਰ ਦੇ ਰਹਿਣ ਵਾਲੀ ਸੁਦੇਸ਼ ਕੁਮਾਰੀ ਦੇ ਨਾਲ ਆਪ ਦੇ ਆਗੂ ਨੇ ਕੁੱਟਮਾਰ ਕੀਤੀ ਹੈ ਅਤੇ ਉਨ੍ਹਾਂ ਦੇ ਘਰ ਤੇ ਕਬਜ਼ਾ ਕਰ ਲਿਆ ਹੈ । ਉਨ੍ਹਾਂ ਦੱਸਿਆ NRI ਔਰਤ ਇਟਲੀ ਦੀ ਰਹਿਣ ਵਾਲੀ ਹੈ । ਜਿਸ ਦਾ ਜਲੰਧਰ ਦੇ ਬੂਟਾ ਪਿੰਡ ਸਥਿਤ ਸ਼ਰੀਪੁਰਾ ਵਿੱਚ ਵੱਡਾ ਘਰ ਹੈ । ਉਹ ਗਰੀਬ ਪਰਿਵਾਰ ਨੂੰ ਆਪਣੇ ਘਰ ਵਿਆਹ ਅਤੇ ਹੋਰ ਪ੍ਰੋਗਰਾਮ ਲਈ ਕਿਰਾਏ ‘ਤੇ ਦਿੰਦੇ ਸਨ । ਅਜਿਹੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਅਯੂਬ ਖਾਨ ਨੇ ਘਰ ਕਿਰਾਏ ‘ਤੇ ਲਿਆ ਸੀ । ਜਿਸ ਦੇ ਬਾਅਦ ਉਸ ਨੇ ਖਾਲੀ ਕਰਨ ਤੋਂ ਮਨਾ ਕਰ ਦਿੱਤਾ । ਇਸ ਦੇ ਬਾਅਦ ਔਰਤ ਨੇ ਜਦੋਂ ਖਾਲੀ ਕਰਨ ਨੂੰ ਕਿਹਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ । ਸ਼ੁੱਕਰਵਾਰ ਨੂੰ ਇੱਕ NRI ਔਰਤ ਸਿਵਲ ਹਸਪਤਾਲ ਵਿੱਚ ਕੁੱਟਮਾਰ ਦੇ ਮਾਮਲੇ ਵਿੱਚ ਦਾਖਲ ਹੋਈ ਸੀ । ਜਿਸ ਨੇ ਇਲਜ਼ਾਮ ਲਗਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਉਨ੍ਹਾਂ ਦੇ ਘਰ ‘ਤੇ ਕਬਜ਼ਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕੀਤੀ ਹੈ ।

ਖਾਨ ਨੇ ਕਿਹਾ ਮੇਰੇ ਨਾਂ ‘ਤੇ ਘਰ

ਆਪ ਆਗੂ ਅਯੂਬ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਔਰਤ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਹੈ । ਔਰਤ ਦੇ ਰਿਸ਼ਤੇਦਾਰਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ । ਜਿਸ ਵਿੱਚ ਗੰਭੀਰ ਰੂਪ ਵਿੱਚ ਉਹ ਜਖ਼ਮੀ ਹੋ ਗਈ । ਉਨ੍ਹਾਂ ਨੇ ਦੱਸਿਆ ਕਿ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਜਿਸ ਘਰ ਨੂੰ ਔਰਤ ਆਪਣਾ ਦੱਸ ਰਹੀ ਹੈ । ਉਹ ਉਨ੍ਹਾਂ ਦੇ ਨਾਂ ‘ਤੇ ਹੈ। ਜਿਸ ਦੇ ਕਾਗਜ਼ਾਦ ਉਨ੍ਹਾਂ ਦੇ ਕੋਲ ਮੌਜੂਦ ਹਨ ।