ਬਿਊਰੋ ਰਿਪੋਰਟ : ਏਅਰ ਇੰਡੀਆ ਵਿੱਚ ਸ਼ਰਾਬ ਕਾਂਡ ਤੋਂ ਬਾਅਦ ਯਾਤਰਾ ਦੌਰਾਨ ਸ਼ਰਾਬ ਪਰੋਸਣ ਦੇ ਨਿਯਮ ਨੂੰ ਲੈਕੇ ਏਅਰ ਇੰਡੀਆ ਨੇ ਵੱਡਾ ਬਦਲਾਅ ਕੀਤਾ ਹੈ । ਸੋਧੇ ਹੋਏ ਨਿਯਮਾਂ ਮੁਤਾਬਿਕ ਯਾਤਰੀਆਂ ਨੂੰ ਉਸ ਵੇਲੇ ਤੱਕ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਚਾਲਨ ਦਲ ਦੇ ਮੈਂਬਰਾਂ ਵੱਲੋਂ ਸੇਵਾ ਨਹੀਂ ਦਿੱਤੀ ਜਾਂਦੀ ਹੈ। ਕਰੂ ਮੈਂਬਰਾਂ ਨੂੰ ਉਨ੍ਹਾਂ ਯਾਤਰੀਆਂ ‘ਤੇ ਨਜ਼ਰ ਰੱਖਣੀ ਹੋਵੇਗੀ ਜੋ ਆਪਣੀ ਸ਼ਰਾਬ ਪੀ ਰਹੇ ਹੋਣ। ਪਾਲਿਸੀ ਦੇ ਮੁਤਾਬਿਕ ਸ਼ਰਾਬ ਪੀਣ ਵਾਲੇ ਪਦਾਰਥਾਂ ਨੂੰ ਸਹੀ ਢੰਗ ਨਾਲ ਪਰੋਸਿਆ ਜਾਣ ਦੇ ਨਿਰਦੇਸ਼ ਦਿੱਤੇ ਹਨ । ਇਸ ਵਿੱਚ ਮਹਿਮਾਨਾਂ ਨੂੰ ਸ਼ਰਾਬ ਦੇਣ ਤੋਂ ਇਨਕਾਰ ਕਰਨਾ ਵੀ ਸ਼ਾਮਲ ਹੈ । ਇਸ ਤੋਂ ਪਹਿਲਾਂ ਏਅਰ ਲਾਈਨਸ ਯਾਤਰੀਆਂ ਨੂੰ ਸ਼ਰਾਬ ਪਰੋਸਣ ਤੋਂ ਇਨਕਾਰ ਨਹੀਂ ਕਰ ਸਕਦੀ ਸੀ ।
ਏਅਰ ਇੰਡੀਆ ਦੇ ਇਹ ਨਿਯਮ ਅਮਰੀਕੀ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ ਦੇ ਅਧਾਰ ‘ਤੇ ਤਿਆਰ ਕੀਤਾ ਹੈ । ਇਹ ਨਿਯਮ ਦੁਨਿਆ ਭਰ ਦੀ ਏਅਰਲਾਇੰਸ ਵਿੱਚ ਅਪਣਾਏ ਜਾਂਦੇ ਹਨ । ਏਅਰ ਇੰਡੀਆ ਦੇ ਬੁਲਾਕੇ ਨੇ ਦੱਸਿਆ ਹੈ ਕਿ ਇਹ ਜ਼ਿਆਦਾਤਰ ਏਅਰ ਇੰਡੀਆ ਦੇ ਮੌਜੂਦਾ ਅਭਿਆਸ ਦੇ ਨਾਲ ਮੇਲ ਖਾਂਦਾ ਹੈ ।
DGCA ਨੇ ਏਅਰ ਇੰਡੀਆ ਨੂੰ ਜੁਰਮਾਨਾ ਲਗਾਇਆ ਸੀ
20 ਜਨਵਰੀ ਨੂੰ ਡੀਜੀਸੀਏ ਨੇ ਏਅਰ ਇੰਡੀਆ ਪੇਸ਼ਾਬ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਏਅਰਲਾਈਨ ਨੂੰ ਜਿੱਥੇ ਜੁਰਮਾਨਾ ਲਗਾਇਆ ਸੀ ਉਥੇ ਇਸ ਦੇ ਪਾਇਲਟ ‘ਤੇ ਵੀ ਐਕਸ਼ਨ ਲਿਆ ਸੀ। ਸਰਕਾਰ ਨੇ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਤੇ ਘਟਨਾ ਦੇ ਸਮੇਂ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਸੀ। ਉਧਰ ਏਅਰ ਇੰਡੀਆ ਦੇ ਸੀਈਓ ਨੇ ਇਸ ਘਟਨਾ ਲਈ ਮੁਆਫੀ ਮੰਗਦਿਆਂ ਦੱਸਿਆ ਸੀ ਕਿ ਜਾਂਚ ਪੂਰੀ ਹੋਣ ਤੱਕ ਚਾਰ ਕਰੂ ਮੈਂਬਰਾਂ ਅਤੇ ਇੱਕ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਜਹਾਜ਼ ਵਿੱਚ ਸ਼ਰਾਬ ਪਰੋਸੇ ਜਾਣ ਦੀ ਆਪਣੀ ਨੀਤੀ ਬਾਰੇ ਵੀ ਸਮੀਖਿਆ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਨੂੰ ਹੁਣ ਏਅਰ ਇੰਡੀਆ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ।
ਟਾਟਾ ਸੰਨਜ਼ ਦੇ ਚੇਅਰਮੈਨ ਨੇ ਵੀ ਅਫਸੋਸ ਜ਼ਾਹਿਰ ਕੀਤਾ ਸੀ ਕਿ ਇਸ ਸਥਿਤੀ ਨੂੰ ਜਿਸ ਤਰ੍ਹਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਸੀ, ਉਸ ਤਰਾਂ ਨਾਲ ਨਹੀਂ ਨਜਿੱਠਿਆ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਸੀ ਕਿ ਏਅਰ ਇੰਡੀਆ ਦੀ ਫਲਾਈਟ ‘ਚ ਵਾਪਰੀ ਇਹ ਘਟਨਾ ਉਨ੍ਹਾਂ ਲਈ ਨਿੱਜੀ ਪਰੇਸ਼ਾਨੀ ਦਾ ਮਾਮਲਾ ਹੈ। ਨਵੰਬਰ ਦੇ ਅਖੀਰ ਵਿੱਚ ਵਾਪਰੀ ਇਸ ਘਟਨਾ ਦੇ ਬੀਤ ਜਾਣ ਦੇ ਇੱਕ ਮਹੀਨੇ ਤੋਂ ਵੀ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।