Punjab

ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨ੍ਹਾਂ 6 ਜ਼ਿਲ੍ਹਿਆਂ ‘ਚ ਵਧੀ ਸੁਰੱਖਿਆ ! ਵੱਡੇ ਇਨਪੁੱਟ ਦੀ ਉਮੀਦ !

ਬਿਊਰੋ ਰਿਪੋਰਟ : ਸ਼ਨਿੱਚਰਵਾਰ ਨੂੰ ਅੰਮ੍ਰਿਤਸਰ ਰੂਰਲ ਅਤੇ ਹੁਸ਼ਿਆਪੁਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੌਰਾਨ ਜੋਗਾ ਸਿੰਘ ਦੀ ਗ੍ਰਿਫਤਾਰੀ ਹੋਈ ਸੀ। 18 ਮਾਰਚ ਤੋਂ ਬਾਅਦ ਜੋਗਾ ਸਿੰਘ ਅਜਿਹਾ ਇਕਲੌਤਾ ਸ਼ਖਸ ਦੀ ਜੋ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਾਲ ਸਿੱਧਾ ਸੰਪਰਕ ਵਿੱਚ ਸੀ। ਪੁਲਿਸ ਮੁਤਾਬਿਕ ਜੋਗਾ ਸਿੰਘ ਨੇ ਇਹ ਕਬੂਲ ਵੀ ਕੀਤਾ ਹੈ, ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਨੂੰ ਪੀਲੀਭੀਤ ਵਿੱਚ ਡੇਰੇ ਵਿੱਚ ਠਹਿਰਾਉਣ ਤੋਂ ਲੈਕੇ ਉਸ ਨੂੰ ਮੁੜ ਤੋਂ ਪੰਜਾਬ ਲਿਆਉਣ ਵਿੱਚ ਜੋਗਾ ਸਿੰਘ ਦਾ ਹੀ ਹੱਥ ਮੰਨਿਆ ਜਾਂਦਾ ਹੈ।। 28 ਮਾਰਚ ਨੂੰ ਜੋਗਾ ਸਿੰਘ ਅੰਮ੍ਰਿਤਪਾਲ ਸਿੰਘ ਵੱਖ ਹੋ ਗਿਆ ਸੀ ਅਤੇ ਹਰਿਆਣਾ ਚੱਲਾ ਗਿਆ ਸੀ,ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ,ਅੰਮ੍ਰਿਤਸਰ,ਗੁਰਦਾਸਪੁਰ,ਤਰਨਤਾਰਨ,ਫਿਰੋਜ਼ਪੁਰ, ਫਾਜ਼ਿਲਕਾ, ਵਿੱਚ ਮਜ਼ਬੂਤ ਸੁਰੱਖਿਆ ਨਾਕੇ ਲਗਾਏ ਗਏ ਹਨ।

ਖੁਫਿਆ ਵਿਭਾਗ ਦੇ ਸੂਰਤਾਂ ਦੇ ਮੁਤਾਬਿਕ ਜੋਗਾ ਸਿੰਘ ਉਸ ਵੇਲੇ ਤੋਂ ਹੀ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਸੀ ਜਦੋਂ ਉਹ ਦੁਬਈ ਤੋਂ ਪੰਜਾਬ ਆਇਆ ਸੀ। ਜੋਗਾ ਸਿੰਘ ਯੂਪੀ ਦੇ ਇੱਕ ਡੇਰੇ ਦਾ ਸੇਵਾਦਾਰ ਹੈ ਅਤੇ ਖਾਲਸਾ ਵਹੀਰ ਦੇ ਪ੍ਰੋਗਰਾਮ ਵਿੱਚ ਵੀ ਉਹ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ। ਦੱਸਿਆ ਜਾਂਦਾ ਹੈ ਜੋਗਾ ਸਿੰਘ ਆਰਥਿਕ ਮਦਦ ਵੀ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਕਰਦਾ ਸੀ। ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਦੇ ਲਈ ਜੋਗਾ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ । ਜੋਗਾ ਸਿੰਘ ਅਤੇ ਪਪਲਪ੍ਰੀਤ ਦੀ ਗ੍ਰਿਫਤਾਰੀ ਦੇ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਟਿਰਾਣੇ ਤੱਕ ਪਹੁੰਚਣ ਦੀ ਉਮੀਦ ਹੈ। ਪੁਲਿਸ ਨੂੰ ਲੱਗ ਦਾ ਹੈ ਕਿ ਜੋਗਾ ਸਿੰਘ ਅਤੇ ਪਪਲਪ੍ਰੀਤ ਸਿੰਘ ਦੋ ਅਜਿਹੇ ਲੋਕ ਸਨ ਜੋ ਸਿੱਧੇ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਸਨ। 28 ਮਾਰਚ ਨੂੰ ਦੋਵੇ ਅੰਮ੍ਰਿਤਪਾਲ ਦੇ ਨਾਲ ਸਨ, ਉਸ ਤੋਂ ਬਾਅਦ ਦੋਵੇ ਵੱਖ-ਵੱਖ ਹੋ ਗਏ । ਅੰਮ੍ਰਿਤਪਾਲ ਸਿੰਘ ਦੇ ਹਰ ਪਲਾਨ ਬਾਰੇ ਜੋਗਾ ਸਿੰਘ ਅਤੇ ਪਪਲਪ੍ਰੀਤ ਸਿੰਘ ਜਾਣ ਦੇ ਹਨ । ਹੁਣ ਦੋਵੇ ਪੁਲਿਸ ਦੀ ਹਿਰਾਸਤ ਵਿੱਚ ਹਨ।
ਪਪਲਪ੍ਰੀਤ ‘ਤੇ NSA ਲਗਾਇਆ ਗਿਆ ਜਦਕਿ ਜੋਗਾ ਸਿੰਘ ‘ਤੇ NSA ਨਹੀਂ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਥਾਣਾ ਮਾਮਲੇ ਵਿੱਚ ਜੋਗਾ ਸਿੰਘ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ ਅਤੇ ਅਹਿਮ ਭੂਮਿਕਾ ਅਦਾ ਕੀਤੀ ਸੀ।

ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਤਾਇਨਾਤ

ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਰਹੱਦੀ ਜ਼ਿਲਿਆਂ ਵਿੱਚ ਪੁਲਿਸ ਬੱਲ ਤਾਇਨਾਤ ਸਨ, ਏਜੰਸੀਆਂ ਦਾ ਇਨਪੁੱਟ ਹੈ ਕਿ ਅੰਮ੍ਰਿਤਪਾਲ ਸਿੰਘ ਸਰਹੱਦੀ ਜ਼ਿਲ੍ਹੇ ਦੇ ਪਿਡਾਂ ਵਿੱਚ ਹੈ। ਇਸੇ ਵਜ੍ਹਾ ਨਾਲ ਸਰਹੱਦੀ ਸੂਬਿਆਂ ਵਿੱਚ ਸੁਰੱਖਿਆ ਕਰੜੀ ਕੀਤੀ ਗਈ ਹੈ । ਉਧਰ ਪੰਜਾਬ ਨਾਲ ਲੱਗ ਦੇ ਰਾਜਸਥਾਨ ਬਾਰਡਰ ਦੇ ਸ਼੍ਰੀ ਗੰਗਾ ਨਗਰ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ।