India Punjab

2 ਹਜ਼ਾਰ ਦੇ ਨੋਟ ਬੰਦ ਹੋਣ ਤੋਂ ਬਾਅਦ ਹੁਣ 500 ਦੇ ਨੋਟਾਂ ਨੂੰ ਲੈਕੇ ਵੱਡੀ ਖ਼ਬਰ !

ਬਿਊਰੋ ਰਿਪੋਰਟ :  ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਲੋਕਾ ਨੂੰ ਕਿਹਾ ਹੈ ਕਿ 2 ਹਜ਼ਾਰ ਦੇ ਨੋਟਾਂ ਨੂੰ ਲੈਕੇ ਬੈਂਕਾਂ ਵਿੱਚ ਭੀੜ ਨਾ ਲਗਾਉਣ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਬਚਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ ਕੀਤਾ ਹੈ ਕਿ 30 ਸਤੰਬਰ ਤੋਂ ਬਾਅਦ ਵੀ 2 ਹਜ਼ਾਰ ਦੇ ਨੋਟ ਦਾ ਲੀਗਲ ਟੈਂਡਰ ਜਾਰੀ ਰਹੇਗਾ, ਯਾਨੀ 2 ਹਜ਼ਾਰ ਦੇ ਨੋਟ ਬਾਜ਼ਾਰ ਵਿੱਚ ਵਰਤੋਂ ਵੀ ਰਹੇਗੀ ਪਰ ਕਿੰਨੀ ਦੇਰ ਇਸ ਬਾਰੇ ਉਨ੍ਹਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ । ਪਰ ਇਹ ਜ਼ਰੂਰ ਕਿਹਾ ਕਿ ਸਮੇਂ ਸਿਰ ਨੋਟ ਜ਼ਰੂਰ ਬਦਲ ਲੈਣ। ਇਸ ਤੋਂ ਇਲਾਵਾ 500 ਦੇ ਨੋਟਾਂ ਨੂੰ ਲੈਕੇ ਵੀ ਵੱਡੀ ਖ਼ਬਰ ਸਾਹਮਣੇ ਆਈ ਹੈ ।

500 ਦੇ ਨੋਟਾਂ ਦੀ ਛਪਾਈ ਤੇਜ਼

RBI ਨੇ ਨੋਟਾਂ ਦੀ ਛਪਾਈ ਕਰਨ ਵਾਲੀ ਆਪਣੀ ਦੇਵਾਸ ਬੈਂਸ ਨੋਟ ਪ੍ਰੈਸ ਅਤੇ BNP ਪ੍ਰੈਸ ਦੇ ਮੁਲਾਜ਼ਮਾਂ ਦੀ ਛੁੱਟੀਆਂ ਰੱਦ ਕਰਦੇ ਹੋਏ ਹਰ ਰੋਜ 500-500 ਰੁਪਏ ਦੇ 22 ਮਿਲੀਅਨ (2.20 ਕਰੋੜ ਨੋਟ) ਛਾਪੇ ਜਾਣ ਦੇ ਨਿਰਦੇਸ਼ ਦਿੱਤੇ ਹਨ । ਇਸ ਦੇ ਲਈ ਮੁਲਾਜ਼ਮਾਂ ਨੂੰ ਰੋਜ਼ਾਨਾ 22 ਘੰਟੇ ਕੰਮ ਕਰਨਾ ਹੋਵੇਗਾ । 11-11 ਘੰਟੇ ਦੀ 2 ਸਿਫਟਾਂ ਵਿੱਚ ਕੰਮ ਹੋਵੇਗਾ, ਫਿਲਹਾਲ ਇਹ 9-9 ਘੰਟੇ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸਨ ।

ਵਧਾ ਦਿੱਤੀ ਗਈ ਛੋਟੋ ਨੋਟਾਂ ਦੀ ਛਾਪਈ

ਬੈਂਕ ਦੀ ਪ੍ਰੈਸ ਵਿੱਚ 500, 200, 100, 50 ਅਤੇ 20 ਰੁਪਏ ਦੇ ਨੋਟਾਂ ਦੀ ਛਪਾਈ ਹੁੰਦੀ ਹੈ । 2000 ਦੇ ਨੋਟ ਬੰਦ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ 500-500 ਰੁਪਏ ਦੇ ਨੋਟਾਂ ਦੀ ਛਪਾਈ ਵਧਾ ਦਿੱਤੀ ਗਈ ਸੀ । BNP ਦੀ ਪ੍ਰੈਸ ਵਿੱਚ ਤਕਰੀਬਨ 1,100 ਮੁਲਾਜ਼ਮ ਕੰਮ ਕਰਦੇ ਹਨ । ਇੱਥੋਂ ਮਸ਼ੀਨ ਵਿੱਚ ਰੋਜ਼ਾਨਾ 4-4 ਰਬੜ ਸਿਲੰਡਰ ਬਣ ਰਹੇ ਹਨ । ਸਿਲੰਡਰ ਦੀ ਵਰਤੋਂ ਨੋਟ ਛਪਾਈ ਦੇ ਦੌਰਾਨ ਇੰਕ ਨੂੰ ਨੋਟ ‘ਤੇ ਛਾਪਣ ਦੇ ਲਈ ਹੁੰਦੀ ਹੈ ।

ਨਵੀਂ ਵਨ ਲਾਈਨ ਮਸ਼ੀਨ ਇੱਕ ਸਾਲ ਪਹਿਲਾਂ ਹੀ ਛਾਪ ਰਹੀ ਹੈ ਸਵਾ ਗੁਣਾ ਵੱਧ ਨੋਟ

BNP ਵਿੱਚ ਇੱਕ ਸਾਲ ਪਹਿਲਾਂ ਵਨ ਲਾਈਨ ਮਸ਼ੀਨ ਇੰਟਰਾਲ ਕੀਤੀ ਗਈ ਸੀ । RBI ਨੇ ਇੱਕ ਸਾਲ ਪਹਿਲਾਂ ਤੋਂ 2 ਹਜ਼ਾਰ ਦੇ ਨੋਟ ਬੰਦ ਕਰਨ ਦੀ ਪਲਾਨਿੰਗ ਕੀਤੀ ਹੋਈ ਸੀ। ਇਸੇ ਲਈ ਦੇਵਾਸ ਦੀ ਬੈਂਕ ਨੋਟ ਪ੍ਰੈਸ ਵਿੱਚ ਸਵਾ ਸਾਲ ਪਹਿਲਾਂ ਹੀ ਨੋਟ ਛਪਾਈ ਦਾ ਕੰਮ ਚੱਲ ਰਿਹਾ ਸੀ। ਨਵੀਂ ਮਸ਼ੀਨ ਵਿੱਚ 2 ਸ਼ਿਫਟਾਂ ਵਿੱਚ 9-9 ਘੰਟੇ 500,100,50,10,20, ਦੇ ਨੋਟਾਂ ਦੀ ਛਪਾਈ ਹੋ ਰਹੀ ਸੀ ਤਾਂਕਿ ਕੋਈ ਪਰੇਸ਼ਾਨੀ ਨਾ ਆਵੇ। ਨਵੀਂ ਮਸ਼ੀਨ ਦੇ ਨਾਲ ਪੁਰਾਣੀ ਮਸ਼ੀਨ ਵੀ ਲਗਾਈ ਗਈ ਹੈ।