India Lifestyle

ਅਡਾਨੀ ਦੀ UPI, ਡਿਜੀਟਲ ਪੇਮੈਂਟ, ਤੇ ਕ੍ਰੈਡਿਟ ਕਾਰਡ ਕਾਰੋਬਾਰ ’ਚ ਐਂਟਰੀ! ਰਿਪੋਰਟ ’ਚ ਦਾਅਵਾ

ਗੌਤਮ ਅਡਾਨੀ ਦੀ ਅਗਵਾਈ ਅਡਾਨੀ ਗਰੁੱਪ ਈ-ਕਾਮਰਸ ਤੇ ਭੁਗਤਾਨ ਖ਼ੇਤਰਾਂ ਵਿੱਚ ਐਂਟਰੀ ਕਰ ਸਕਦਾ ਹੈ ਕਿਉਂਕਿ ਅਡਾਨੀ ਗਰੁੱਪ ਤੇਜ਼ੀ ਨਾਲ ਵਧ ਰਹੇ ਬਾਜ਼ਾਰ ਵਿੱਚ ਵਿਭਿੰਨਤਾ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਨੇ ਜਾਣਕਾਰ ਲੋਕਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਅਡਾਨੀ ਸਮੂਹ ਗੂਗਲ ਤੇ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨਾਲ ਮੁਕਾਬਲਾ ਕਰਨ ਲਈ ਡਿਜੀਟਲ ਕਾਰੋਬਾਰ ’ਤੇ ਕੰਮ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਭਾਰਤ ਦੇ ਜਨਤਕ ਡਿਜੀਟਲ ਭੁਗਤਾਨ ਨੈੱਟਵਰਕ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ’ਤੇ ਕੰਮ ਕਰਨ ਲਈ ਲਾਇਸੈਂਸ ਲਈ ਅਰਜ਼ੀ ਦੇ ਸਕਦਾ ਹੈ ਅਤੇ ਪਹਿਲਾਂ ਤੋਂ ਐਲਾਨੇ ਹੋਏ ਸਹਿ-ਬ੍ਰਾਂਡੇਡ ਕ੍ਰੈਡਿਟ ਕਾਰਡ ਨੂੰ ਵੀ ਅੰਤਿਮ ਰੂਪ ਦੇ ਸਕਦਾ ਹੈ।

ਕੰਪਨੀ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਓਪਨ ਨੈਟਵਰਕ ਫਾਰ ਡਿਜੀਟਲ ਕਾਮਰਸ (Open Network for Digital Commerce – ONDC) ਦੁਆਰਾ ਔਨਲਾਈਨ ਖਰੀਦਦਾਰੀ ਦੀ ਪੇਸ਼ਕਸ਼ ਕਰਨ ਲਈ ਗੱਲਬਾਤ ਕਰ ਰਹੀ ਹੈ ਜਿਸ ਦੀ ਵਰਤੋਂ ਕਰਕੇ ਇਸ ਨੂੰ ਆਪਣੇ ਖ਼ੁਦ ਦੇ ਮਲਕੀਅਤ ਭੁਗਤਾਨਾਂ ਜਾਂ ਈ-ਕਾਮਰਸ ਪਲੇਟਫਾਰਮਾਂ ਵਿੱਚ ਨਿਵੇਸ਼ ਨਹੀਂ ਕਰਨਾ ਪਵੇਗਾ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਇਹ ਸਾਰੀ ਪ੍ਰਕਿਰਿਆ ਹੋ ਜਾਵੇਗੀ ਤਾਂ ਅਡਾਨੀ ਸਮੂਹ 2022 ਵਿੱਚ ਲਾਂਚ ਕੀਤੇ ਗਏ ਆਪਣੇ ਉਪਭੋਗਤਾ ਐਪ ਅਡਾਨੀ ਵਨ ’ਤੇ ਇਹ ਸੇਵਾਵਾਂ ਸ਼ੁਰੂ ਕਰੇਗਾ।

ਇਸ ਦੇ ਜ਼ਰੀਏ, ਕੰਪਨੀ ਸ਼ੁਰੂਆਤੀ ਤੌਰ ’ਤੇ ਗੈਸ ਤੇ ਬਿਜਲੀ ਦੇ ਗਾਹਕਾਂ ਦੇ ਨਾਲ-ਨਾਲ ਆਪਣੇ ਹਵਾਈ ਅੱਡਿਆਂ ’ਤੇ ਯਾਤਰੀਆਂ ਸਮੇਤ ਆਪਣੇ ਕਾਰੋਬਾਰਾਂ ਦੇ ਮੌਜੂਦਾ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਏਗੀ ਕਿਉਂਕਿ ਇਹ ਸਾਰੇ ਉਪਭੋਗਤਾ, ਆਪਣੇ ਬਿੱਲਾਂ ਦੇ ਭੁਗਤਾਨਾਂ ਦੁਆਰਾ ਵਫ਼ਾਦਾਰੀ ਅੰਕ (loyalty points) ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਫਿਰ ਉਨ੍ਹਾਂ ਦੀ ਆਨਲਾਈਨ ਖ਼ਰੀਦਦਾਰੀ ਲਈ ਵਰਤੋਂ ਕਰਨਗੇ। ਇਹੋ ਜਿਹੇ ਅੰਕ ਉਪਭੋਗਤਾਨਾਂ ਨੂੰ ਲੁਭਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਖ਼ਰੀਦਾਰੀ ਕਰਨ।

 

ਇਹ ਵੀ ਪੜ੍ਹੋ – ਸੌਦਾ ਸਾਧ ਰਾਮ ਰਹੀਮ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰਣਜੀਤ ਸਿੰਘ ਕਤਲ ਕੇਸ ’ਚੋਂ ਕੀਤਾ ਬਰੀ