Punjab

ਆਪ’ ਸਰਕਾਰ ਦਾ ਬਜਟ ਦੂਰਦਰਸ਼ੀ ਅਤੇ ਲੋਕਾਂ ਦੇ ਹਿੱਤ ਵਿੱਚ : ਮਾਲਵਿੰਦਰ ਕੰਗ

AAP government's budget is visionary and in the interest of the people: Malwinder Kang

ਚੰਡੀਗੜ੍ਹ : ਲੰਘੇ ਕੱਲ੍ਹ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਬਜਟ 2023-24 ਪੇਸ਼ ਕੀਤਾ। ਇਸ ਵਾਰ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਵਿੱਚ 1 ਲੱਖ 23 ਹਜ਼ਾਰ 441 ਸੂਬੇ ਦਾ ਮਾਲੀ ਖਰਚਾ ਪੇਸ਼ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਬਜਟ ਬਾਰੇ ਗੱਲ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਦੂਰਦਰਸ਼ੀ ਅਤੇ ਲੋਕਾਂ ਦੇ ਹਿੱਤ ਵਿੱਚ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਵਰਦਿਆਂ ਕਿਹਾ ਕਿ ਤਤਕਾਲੀ ਸਰਕਾਰਾਂ ਸਿਰਫ ਇਹ ਗੱਲਾਂ ਨਾਲ ਹੀ ਪੰਜਾਬ ਦੇ ਲੋਕਾਂ ਦਾ ਮੁਰਖ ਬਣਾਉਂਦੀਆਂ ਰਹੀਆਂ ਕਿ ਪੰਜਾਬ ਦੇ ਪਾਣੀ ਦੇ ਪੱਧਰ ਹੇਠਾਂ ਡਿੱਗ ਚੁੱਕਿਆ ਹੈ , ਕਿਸਾਨਾਂ ਦੇ ਦਰਦ ਨੂੰ ਸਮਝਾਗੇ ਪਰ ਉਨ੍ਹਾਂ ਨੇ ਕਿਸਾਨਾਂ ਲਈ ਅਤੇ ਸੂਬੇ ਦੀ ਜਨਤਾ ਲਈ ਕੋਈ ਵੀ ਉਪਰਾਲੇ ਨਹੀਂ ਕੀਤੇ।

ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਪਹਿਲਾ ਸਾਲ ਵਿੱਚ ਹੀ ਮੂੰਗੀ ਦੀ ਫਸਲ ‘ਤੇ MSP ਦੇ ਕੇ ਨਾਲ ਹੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਆ। ਕੰਗ ਨੇ ਕਿਹਾ ਕਿ ਗੰਨੇ ਦੀ ਫਸਲ ਵੱਲ ਪਿਛਲੀਆਂ ਸਰਕਾਰਾਂ ਨੇ ਧਿਆਨ ਤਾਂ ਕੀ ਦੇਣਾ ਸੀ ਸਗੋਂ ਕਿਸਾਨਾਂ ਨੂੰ ਕਈ ਕਈ ਸਾਲਾਂ ਤੋਂ ਉਸਦੀ ਅਦਾਇਗੀ ਹੀ ਨਹੀਂ ਕੀਤੀ ਗਈ ਸੀ ਜੋ ਕੀ ਪੈਡਿੰਗ ਪਈ ਸੀ, ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਲਗਾਉਂਦੇ ਰਹੇ। ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਾ ਸਿਰਫ ਗੰਨੇ ਦੀ ਫਸਲ ਦੀ ਪੈਡਿੰਗ ਪਈ ਰਕਮ ਅਦਾਇਗੀ ਜਾਰੀ ਕਰਵਾਈ ਸਗੋਂ ਦੇਸ਼ ਵਿੱਚ ਸਭ ਤੋਂ ਪਹਿਲਾਂ ਗੰਨੇ ਦੀ ਫਸਲ ‘ਤੇ MSP 380 ਰਪਏ ਦਿੱਤੀ।

ਕੰਗ ਨੇ ਕਿਹਾ ਕਿ ਬੁੱਢਲਾਢਾ ਅਤੇ ਗਿੱਦੜਵਾਹਾ ਵਿੱਚ ਸਰੋਂ ਦੇ ਪ੍ਰੋਸੈਸਿੰਗ ਪਲਾਂਟ ਲਗਾਏ ਜਾਣਗੇ ਤਾਂ ਜੋ ਝੋਨੇ ਦਾ ਰਕਬਾ ਘਟਾਇਆ ਜਾ ਸਕੇ। ਇਸਦੇ ਨਾਲ ਸੂਬੇ ਵਿੱਚ ਗੰਨੇ ਦੀ ਫਸਲ ਦਾ ਰਕਬਾ ਵੀ ਵਧਾਇਆ ਜਾਵੇਗਾ। ਕੰਗ ਨੇ ਕਿਹਾ ਵਿਰੋਧੀ ਪਾਰਟੀਆਂ ਵੱਲੋਂ ਇਹ ਲਗਾਤਾਰ ਕਿਹਾ  ਜਾਂਦਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ Brand ਜਿਵੇਂ ਮਾਰਕਫੈੱਡ , ਵੇਰਕਾ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਾਨ ਸਰਕਾਰ ਨੇ ਅਹਿਨ ਕਦਮ ਉਟਠਾਏ ਹਨ। ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਮਾਰਕਫੈੱਡ ਦੇ 13 ਨਵੇਂ ਗੋਦਾਮ ਪੰਜਾਬ ਦੇ ਵੱਖ-ਵੱਕ ਹਿੱਸਿਆਂ ਵਿੱਚ ਬਣਾਉਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਜਟ ਸੁਰਫ ਕੁਝ ਲੋਕਾਂ ਲਈ ਬਣਾਇਆ ਜਾਂਦਾ ਸੀ ਪਰ ਇਸ ਵਾਰ ਮਾਨ ਸਰਕਾਰ ਦੇ ਇਹ ਬਜਟ ਆਮ ਲੋਕਾਂ ਦੇ ਹਿੱਤ ਵਿੱਚ ਬਣਾਇਆ ਗਿਆ ਹੈ। ਕੰਗ ਨੇ ਕਿਹਾ ਕਿ ਇਹ ਬਜਟ ਕਿਸਾਨੀ ਲੀ ਅਹਿਮ ਹੈ।