‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਸਿੱਖ ਦੇ ਨਾਮ ‘ਤੇ ਸਕੂਲ ਖੋਲ੍ਹਿਆ ਜਾ ਰਿਹਾ ਹੈ। ਬੁੱਕਮ ਸਿੰਘ ਨਾਂ ਦਾ ਇਹ ਸਿੱਖ ਪਹਿਲੇ ਵਿਸ਼ਵ ਯੁੱਧ ‘ਚ ਕੈਨੇਡਾ ਦੀ ਫੌਜ ਵੱਲੋਂ ਹਿੱਕ ਡਾਹ ਕੇ ਲੜਿਆ ਸੀ। ਕੈਨੇਡਾ ਸਰਕਾਰ ਵੱਲੋਂ ਅੱਜ ਇਸ ਸਿੱਖ ਦੀ ਬਹਾਦਰੀ ਨੂੰ ਮਾਣ ਦਿੱਤਾ ਜਾ ਰਿਹਾ ਹੈ।

ਬੁੱਕਮ ਸਿੰਘ ਪੰਜਾਬ ਦੇ ਪਿੰਡ ਮਾਹਿਲਪੁਲ ਤੋਂ ਕੈਨੇਡਾ ਜਾ ਕੇ ਵਸੇ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ ਕੈਨੇਡਾ ਦੀ ਫੌਜ ‘ਚ ਉਹ ਸਿਪਾਹੀ ਜਾਂ ‘ਪ੍ਰਾਈਵੇਟ’ ਵਜੋਂ ਸ਼ਾਮਲ ਹੋਏ, ਉਹ ਕੈਨੇਡਾ ਦੇ ਪਹਿਲੇ ਸਿੱਖ ਫੌਜੀ ਸਨI ਪਹਿਲੇ ਵਿਸ਼ਵ ਯੁੱਧ ‘ਚ ਕੁੱਲ 9 ਸਿੱਖ ਕੈਨੇਡਾ ਵੱਲੋਂ ਲੜੇ ਸਨI ਸਾਲ 2018 ਵਿੱਚ ਭਾਈ ਬੁੱਕਮ ਸਿੰਘ ਦੀ ਕਬਰ ਲੱਭੀ ਗਈ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਯਾਦ ਕੀਤਾI

ਬੁੱਕਮ ਸਿੰਘ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਸਕੂਲ ਸਤੰਬਰ 2020 ਵਿੱਚ ਚਾਲੂ ਕੀਤਾ ਜਾਣਾ ਸੀ, ਪਰ ਕੋਰੋਨਾ ਸੰਕਟ ਕਰਕੇ ਇਸਦੇ ਨਿਰਮਾਣ ਵਿੱਚ ਥੋੜ੍ਹੀ ਦੇਰੀ ਹੋ ਰਹੀ ਹੈ। ਇਹ ਸਕੂਲ ਜਨਵਰੀ 2021 ਵਿੱਚ ਖੁੱਲ੍ਹ ਜਾਵੇਗਾ।
