ਲੁਧਿਆਣਾ (Ludhiana) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨਬਾਲਿਗ ਲੜਕੀ ਨਾਲ ਜਬਰ ਜ਼ਨਾਹ ਹੋਇਆ ਹੈ। ਲੜਕੀ ਦੀ ਨੌਜਵਾਨ ਨਾਲ ਦੋਸਤੀ ਸੀ, ਜਿਸ ਦੀ ਆੜ ਵਿੱਚ ਉਸ ਨੇ ਕਈ ਵਾਰ ਲੜਕੀ ਨਾਲ ਸਰੀਰਕ ਸਬੰਧ ਬਣਾਏ। ਲੜਕੀ ਵੱਲੋਂ ਵਿਆਹ ਦਾ ਜ਼ੋਰ ਪਾਉਣ ‘ਤੇ ਨੌਜਵਾਨ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ।
ਪੁਲਿਸ ਅਧਿਕਾਰਿਆਂ ਵੱਲੋਂ ਇਸ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਲੜਕੇ ਅਤੇ ਲੜਕੀ ਦੀ ਦੋਸਤੀ ਸੀ, ਜਿਸ ਕਾਰਨ ਲੜਕੇ ਗੁਰਦੀਪ ਠਾਕੁਰ ਵੱਲੋਂ ਕਈ ਵਾਰ ਲੜਕੀ ਨਾਲ ਸਰੀਰਕ ਸਬੰਧ ਬਣਾਏ ਗਏ। ਦੋਵਾਂ ਪਰਿਵਾਰਾਂ ਵਿੱਚ ਵਿਆਹ ਦੀ ਗੱਲ ਵੀ ਚਲ ਰਹੀ ਸੀ ਪਰ ਲੜਕੀ ਨੂੰ ਲੜਕੇ ਦੀਆਂ ਗਲਤ ਹਰਕਤਾਂ ਦਾ ਪਤਾ ਲੱਗ ਗਿਆ, ਜਿਸ ਬਾਰੇ ਜਦੋਂ ਲੜਕੇ ਨੂੰ ਪੁੱਛਿਆ ਤਾਂ ਲੜਕੇ ਨੇ ਲੜਕੀ ਨਾਲ ਝਗੜਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੇ ਵੱਲੋਂ 6 ਜੂਨ ਨੂੰ ਇਕ ਵਾਰ ਫਿਰ ਲੜਕੀ ਨੂੰ ਬੁਲਾ ਕੇ ਉਸ ਨਾਲ ਜ਼ਬਰੀ ਸਬੰਧ ਬਣਾਏ ਗਏ। ਜਿਸ ਤੋਂ ਬਾਅਦ ਉਸ ਵੱਲੋਂ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਉਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਥਾਣਾ ਡਾਬਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ – ਪੇਮਾ ਖਾਂਡੂ ਤੀਜੀ ਵਾਰ ਬਣੇ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ; ਚੌਨਾ ਮੀਨ ਦੁਬਾਰਾ ਡਿਪਟੀ CM, 10 ਮੰਤਰੀਆਂ ਨੇ ਚੁੱਕੀ ਸਹੁੰ

