Punjab

ਲੁਧਿਆਣਾ ਦੇ ਇੱਕ ਨਿੱਜੀ ਬੈਂਕ ਦੇ ਗਾਰਡ ਨੇ ਕੀਤੀ ਖੁ ਦ ਕੁ ਸ਼ੀ

ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਇੱਕ ਨਿੱਜੀ ਬੈਂਕ ਦੇ ਗਾਰਡ ਨੇ ਗੋ ਲੀ ਮਾ ਰ ਕੇ ਖੁ ਦ ਕੁ ਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਗਾਰਡ ਨੇ ਆਪਣੀ ਰਾਈਫਲ ਨਾਲ ਗੋ ਲੀ ਮਾ ਰ ਕੇ ਖੁ ਦ ਕੁ ਸ਼ੀ ਕੀਤੀ ਹੈ। ਗਾਰਡ ਦੀ ਲਾ ਸ਼ ਬੈਂਕ ਦੇ ਬਾਥਰੂਮ ‘ਚੋਂ ਮਿਲੀ ਹੈ। ਮ੍ਰਿ ਤਕ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਨਿਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ।

ਉਹ ਲਗਭਗ 10 ਸਾਲ ਤੋਂ ਗਾਰਡ ਵਜੋਂ ਵੱਖ-ਵੱਖ ਬੈਂਕਾਂ ਵਿਚ ਨੌਕਰੀ ਕਰ ਚੁੱਕਾ ਹੈ। ਮ੍ਰਿ ਤਕ ਦੇ ਪਿਤਾ ਨੇ ਦੱਸਿਆ ਕਿ ਸਾਡੇ ਪੁੱਤਰ ਦੇ ਦਿਮਾਗ ‘ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਪਤਾ ਨਹੀਂ ਇਹ ਹਾ ਦਸਾ ਕਿਵੇਂ ਵਾਪਰ ਗਿਆ।

ਇਸ ਘਟ ਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਅਤੇ ਏਸੀਪੀ ਹਰੀਸ਼ ਬਹਿਲ ਮੌਕੇ ’ਤੇ ਪਹੁੰਚ ਗਏ। ਹਰੀਸ਼ ਬਹਿਲ ਨੇ ਦੱਸਿਆ ਕਿ ਭੁਪਿੰਦਰ ਦੀ ਮੌ ਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿ ਤਕ ਗਾਰਡ ਕਿਸੇ ਪਰੇਸ਼ਾਨੀ ਵਿਚੋਂ ਲੰਘ ਰਿਹਾ ਹੈ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ ।

ਜਿਸ ਸਮੇਂ ਇਹ ਹਾਦ ਸਾ ਵਾਪਰਿਆ ,ਉਸ ਸਮੇਂ ਬੈਂਕ ਦਾ ਕੁੱਝ ਸਟਾਫ਼ ਮੌਜੂਦ ਸੀ। ਉਹ ਵਾਸ਼ਰੂਮ ਗਿਆ ਸੀ। ਜਦੋਂ ਕਰੀਬ ਅੱਧਾ ਘੰਟਾ ਉਹ ਬਾਹਰ ਨਾ ਆਇਆ ਅਤੇ ਬੈਂਕ ‘ਚ ਕਿਤੇ ਨਜ਼ਰ ਨਾ ਆਇਆ ਤਾਂ ਬੈਂਕ ਮੁਲਾਜ਼ਮਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।