Punjab

ਪੁਲਿਸ ਨੇ ਦੋ ਗੈਂ ਗਸਟਰਾਂ ਨੂੰ ਕੀਤਾ ਕਾਬੂ

‘ਦ ਖ਼ਾਲਸ ਬਿਊਰੋ : ਮੁਹਾਲੀ ਪੁਲਿਸ ਨੇ ਜੀਰਕਪੁਰ ਤੋਂ ਦੋ ਗੈਂ ਗਸਟਰਾਂ ਨੂੰ ਹਥਿ ਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ  ਇਨ੍ਹਾਂ ਕੋਲੋਂ  ਦੋ ਪਿਸ ਤੌਲ ਅਤੇ 7 ਜਿੰਦਾ ਕਾਰਤੂ ਸ ਬਰਾਮਦ ਕੀਤੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਮੁਲ ਜ਼ਮਾਂ ਦੀ ਪਛਾਣ ਸੁਮਿਤ ਕੁਮਾਰ ਵਾਸੀ ਪਿੰਡ ਗੋਪਾਲਪੁਰ ਥਾਣਾ ਖਰਖੌਦਾ ਜ਼ਿਲ੍ਹਾ ਸੋਨੀਪਤ (ਹਰਿਆਣਾ) ਅਤੇ ਸ਼ਾਹਰੁਖ ਖਾਨ ਵਾਸੀ ਪਿੰਡ ਜੱਸੜ ਸੁਲਤਾਨ ਨਗਰ ਜ਼ਿਲ੍ਹਾ ਮੇਰਠ (ਯੂ.ਪੀ) ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਢਾਲਾ ਵਾਸੀ ਪਿੰਡ ਧਾਲਾ ਜ਼ਿਲ੍ਹਾ ਮੋਗਾ ਅਤੇ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਸੁਹਾਵੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ , ਵਿਦੇਸ਼ ‘ਚ ਬੈਠੇ ਅੱ ਤਵਾਦੀ ਗਤੀਵਿਧੀਆਂ ‘ਚ ਲੱਗੇ ਹੋਏ ਹਨ ਅਤੇ ਆਈ.ਐੱਸ.ਆਈ. ਦੇ ਸੰਪਰਕ ‘ਚ ਹਨ।

ਅਰਸ਼ਦੀਪ ਨੇ ਕੈਨੇਡਾ ਅਤੇ ਗੁਰਜੰਟ ਨੇ ਆਸਟ੍ਰੇਲੀਆ ਤੋਂ ਭਾਰਤ ਵਿਚ ਆਪਣੇ ਸਾਥੀਆਂ ਨੂੰ ਹਥਿ ਆਰ ਮੁਹੱਈਆ ਕਰਵਾਏ ਹਨ ਅਤੇ ਪੰਜਾਬ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਰੇਕੀ ਕਰਵਾ ਕੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਆਈਐਸਆਈ ਦੇ ਏਜੰਟਾਂ ਨਾਲ ਮਿਲ ਕੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਇਰਾਦੇ ਨਾਲ ਹਿੰਦੂ ਜੱਥੇਬੰਦੀਆਂ ਦੇ ਆਗੂਆਂ ਅਤੇ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਸਨ। ਪੁਲਿਸ ਨੇ ਇਹ ਮਾਮਲਾ ਸਟੇਟ ਸਪੈਸ਼ਲ ਆਰਗੇਨਾਈਜ਼ੇਸ਼ਨ ਕੰਟਰੋਲ (ਐਸਐਸਓਸੀ) ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਐਸਐਸਓਸੀ ਥਾਣੇ ਵਿੱਚ ਦਰਜ ਐਫਆਈਆਰ ਨੰਬਰ-4 ਵਿੱਚ ਨਾਮਜ਼ਦ ਕੀਤਾ ਗਿਆ ਹੈ।