Punjab

ਨਵੇਂ ਸਾਲ ‘ਚ ਮਾਨ ਸਰਕਾਰ ਦਾ ਤੋਹਫ਼ਾ, ਖੁੱਲ੍ਹਣਗੇ 500 ਹੋਰ ਮੁਹੱਲਾ ਕਲੀਨਿਕ, 2100 ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਭਰਤੀ

A gift from the mann government in the new year

‘ਦ ਖ਼ਾਲਸ ਬਿਊਰੋ :  ਪੰਜਾਬ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ 2023 ਵਿਚ ਸਿੱਖਿਆ, ਸਿਹਤ ਤੇ ਰੋਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰੇਗੀ। ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ 26 ਜਨਵਰੀ ਤੱਕ 500 ਮੁਹੱਲਾ ਕਲੀਨਿਕ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਨਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਦਵਾਈਆਂ ਤੇ ਮੈਡੀਕਲ ਟੈਸਟ ਦੀ ਸਹੂਲਤ ਮਿਲ ਸਕੇਗੀ।

ਪੰਜਾਬ ਸਰਕਾਰ ਨੇ ਇਸ ਲਈ ਪੇਂਡੂ ਤੇ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਲਗਭਗ 85 ਨਵੇਂ ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਵਿਚ 100 ਮੁਹੱਲਾ ਕਲੀਨਿਕ ਚੱਲ ਰਹੇ ਹਨ

ਇਹ ਮੁਹੱਲਾ ਕਲੀਨਿਕ ਪਿੰਡ ਤੇ ਕਸਬਿਆਂ ਵਿਚ ਸਥਿਤ PHC ਦੇ ਪਹਿਲਾਂ ਤੋਂ ਮੌਜੂਦ ਭਵਨਾਂ ਵਿਚ ਖੋਲ੍ਹੇ ਜਾਣਗੇ। ਇਥੇ ਨਵੇਂ ਉਪਕਰਣ ਤੇ ਬੁਨਿਆਦੀ ਢਾਂਚੇ ਦੇ ਨਾਲ ਇਨ੍ਹਾਂ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਸਾਰੀਆਂ 521 PHC ਦੀ ਸੂਚੀ ਤਿਆਰ ਕਰ ਚੁੱਕੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਖੋਲ੍ਹੇ ਜਾ ਚੁੱਕੇ 100 ਕਲੀਨਿਕ ਵਿਚ ਰੋਜ਼ਾਨਾ 7,000 ਮਰੀਜ਼ 41 ਬੁਨਿਆਦੀ ਲੈਬ ਟੈਸਟ ਸਣੇ ਸਿਹਤ ਸਹੂਲਤਾਂ ਦਾ ਫਾਇਦਾ ਲੈ ਰਹੇ ਹਨ।

ਸਾਲ 2023 ਵਿਚ 1800 ਕਾਂਸਟੇਬਲ, 300 ਸਬ-ਇੰਸਪੈਕਟਰ ਦੀ ਭਰਤੀ ਹੋਵੇਗੀ। ਇਸ ਲਈ ਜਨਵਰੀ ਮਹੀਨੇ ਵਿਚ ਹੀ ਇਸ਼ਤਿਹਾਰ ਜਾਰੀ ਕੀਤਾ ਜਾ ਸਕਦਾ ਹੈ ਤੇ ਲਿਖਿਤ ਪ੍ਰੀਖਿਆ ਮਈ-ਜੂਨ ਵਿਚ ਲਈ ਜਾਵੇਗੀ। 15 ਤੋਂ 30 ਸਤੰਬਰ ਵਿਚ ਫਿਜ਼ੀਕਲ ਟੈਸਟ ਦੀ ਪ੍ਰਕਿਰਿਆ ਪੂਰੀ ਕਰਨ ਦੇ ਬਾਅਦ ਨਵੰਬਰ ਵਿਚ ਚੁਣੇ ਉਮੀਦਵਾਰਾਂ ਦੀ ਲਿਸਟ ਆਊਟ ਹੋਵੇਗੀ। ਸੂਬਾ ਸਰਕਾਰ ਨੇ ਇਸ ਪੁਲਿਸ ਭਰਤੀ ਨੂੰ ਅਗਲੇ 4 ਸਾਲ ਤੱਕ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਮਾਲੀਆ ਵਿਭਾਗ ਵਿਚ 710 ਖਾਲੀ ਅਹੁਦਿਆਂ ਨੂੰ ਭਰਨ ਦੀ ਮਨਜ਼ੂਰੀ ਦਿੱਤੀ ਜਾ ਚੁਕੀ ਹੈ।

ਪੰਜਾਬ ਸਰਕਾਰ ਮਜ਼ਬੂਤ ਸਿੱਖਿਆ ਮਾਡਲ ਦੀ ਦਿਸ਼ਾ ਵਿਚ ਸਾਲ 2023 ਵਿਚ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਿਆਉਣ-ਲਿਜਾਣ ਲਈ ਬੱਸ ਸੇਵਾ ਦੀ ਸਹੂਲਤ ਪ੍ਰਦਾਨ ਕਰੇਗੀ। ਪੰਜਾਬ ਵਿਚ 25 ਦਸੰਬਰ 2022 ਨੂੰ ਮੈਗਾ ਪੇਰੈਂਟਸ-ਟੀਚਰ ਮੀਟਿੰਗ ਆਯੋਜਿਤ ਕੀਤੀ ਗਈ ਸੀ।