India

ਚੱਲਦੀ ਸਕੂਲ ਬੱਸ ‘ਹੋਇਆ ਇਹ ਕਾਰਾ , ਅੰਦਰ ਬੈਠੇ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ ਬਾਹਰ

A fire broke out in a moving school bus the children sitting inside were pulled out with great difficulty

ਹਰਿਆਣਾ ਦੇ ਪਲਵਲ ਵਿੱਚ ਵਿਦਿਆਰਥੀਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੰਦਰ ਬੈਠੇ ਲੋਕਾਂ ਨੇ ਤੁਰੰਤ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕੁਝ ਹੀ ਦੇਰ ‘ਚ ਬੱਸ ਅੱਗ ਦਾ ਗੋਲਾ ਬਣ ਗਈ। ਬਾਅਦ ਵਿੱਚ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਬੱਸ ਵਿੱਚ ਰੱਖੇ ਸਾਰੇ ਬੱਚਿਆਂ ਦੇ ਸਕੂਲ ਬੈਗ ਸੜ ਕੇ ਸੁਆਹ ਹੋ ਗਏ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਪੁਰਾਣੀ ਜੀ.ਟੀ ਰੋਡ ‘ਤੇ ਥਾਣਾ ਸਿਟੀ ਦੇ ਕੋਲ ਚੱਲਦੀ ਬੱਸ ‘ਚ ਅੱਗ ਲੱਗ ਗਈ। ਲੋਕ ਤੁਰੰਤ ਬੱਸ ਵੱਲ ਭੱਜੇ ਅਤੇ ਅੰਦਰ ਬੈਠੇ ਬੱਚਿਆਂ ਨੂੰ ਬਾਹਰ ਕੱਢਿਆ। ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਆਸਪਾਸ ਦੀਆਂ ਦੁਕਾਨਾਂ ਦੇ ਸਾਈਨ ਬੋਰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਸਕੂਲ ਬੱਸ ਨੂੰ ਅੱਗ ਲੱਗਣ ਕਾਰਨ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦੇ ਬੈਗ ਸੜ ਕੇ ਸੁਆਹ ਹੋ ਗਏ।

ਦੱਸਿਆ ਗਿਆ ਹੈ ਕਿ ਜਿਸ ਸਕੂਲ ਵਿੱਚ ਬੱਚੇ ਪੜ੍ਹਦੇ ਹਨ, ਉਸ ਦੀ ਆਪਣੀ ਸਕੂਲ ਬੱਸ ਨਹੀਂ ਹੈ। ਉਨ੍ਹਾਂ ਦੇ ਮਾਪਿਆਂ ਨੇ ਬੱਚਿਆਂ ਨੂੰ ਲਿਜਾਣ ਲਈ ਬੱਸ ਕਿਰਾਏ ‘ਤੇ ਲਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਬੱਸ ਨੂੰ ਅੱਗ ਲੱਗ ਗਈ।