Khetibadi Punjab

ਜ਼ੀਰਾ : ਬੇਮੌਸਮੇ ਮੀਂਹ ਕਾਰਨ ਖ਼ਰਾਬ ਹੋਈ ਫ਼ਸਲ, ਪ੍ਰੇਸ਼ਾਨ ਕਿਸਾਨ ਨੇ ਕੀਤਾ ਇਹ ਕੰਮ, ਪਿੰਡ ਵਿੱਚ ਫੈਲਿਆ ਸੋਗ

Ferozepur, farmer died , Punjab news, agricultural news

ਜ਼ੀਰਾ :  ਫ਼ਿਰੋਜ਼ਪੁਰ ਦੇ ਜ਼ੀਰਾ ਪਿੰਡ ਕੋਠੇ ਸਿੰਘ ਬੌੜਾਵਾਲੀ ਵਿਖੇ ਇੱਕ ਕਿਸਨ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ ਹੈ। ਕਿਸਾਨ ਦੀ ਪਛਾਣ 52 ਸਾਲਾ ਸੁਲੱਖਣ ਸਿੰਘ ਵੱਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਬੇਮੌਸਮੇ ਮੀਂਹ ਕਾਰਨ ਖ਼ਰਾਬ ਹੋਈ ਫ਼ਸਲ ਤੋਂ ਸੁਲੱਖਣ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਹ ਤਿੰਨ ਕਿੱਲੇ ਜ਼ਮੀਨ ਉੱਤੇ ਖੇਤੀ ਕਰਦਾ ਸੀ ਅਤੇ ਉਸ ਉੱਤੇ ਕਰੀਬ ਦਸ ਲੱਖ ਦਾ ਕਰਜ਼ਾ ਸੀ।

ਜਾਣਕਾਰੀ ਮੁਤਾਬਕ ਬੀਤੇ ਦਿਨ ਕੋਈ ਜ਼ਹਿਰੀਲੀ ਵਸਤੂ ਨਿਗਣ ਲਈ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਜਾਨ ਨਾ ਬਚ ਸਕੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਪ੍ਰਧਾਨ ਪਰਨੀਤ ਸਿੰਘ ਭੜਾਣਾ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ।