Punjab

ਲੁਧਿਆਣਾ : ਘਰ ‘ਚੋਂ ਮਿਲੀ ਸੁਰੰਗ ਵਿੱਚ ਬੈਠੀ ਔਰਤ ਕਰ ਰਹੀ ਸੀ ਇਹ ਕੰਮ, ਪੁਲਿਸ ਵੀ ਹੈਰਾਨ

Ludhiana: Tunnel found in the house, two brothers dug it together, more than 100 incidents, 4 arrested

ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਨੇ ਖੇਤਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰਾਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਕ ਔਰਤ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਸਮਰਾਲਾ ਅਤੇ ਮਾਛੀਵਾੜਾ ਦੀ ਪੁਲਿਸ ਵੱਲੋਂ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ, ਜੋਤੀਰਾਮ, ਹਰਪ੍ਰੀਤ ਕੌਰ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਗ੍ਰਿਫਤਾਰ ਔਰਤ ਇੱਕ ਮੁਲਜ਼ਮ ਦੀ ਮਾਂ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮੁਲਜ਼ਮਾਂ ਨੇ ਚੋਰੀ ਦੀਆਂ ਮੋਟਰਾਂ ਘਰ ਵਿੱਚ ਸੁਰੰਗ ਬਣਾ ਕੇ ਲੁਕੋਈਆਂ ਸਨ। ਇਸੇ ਸੁਰੰਗ ਵਿੱਚ ਬੈਠ ਕੇ ਔਰਤ ਤਾਂਬਾ ਅਤੇ ਐਲੂਮੀਨੀਅਮ ਵੱਖਰਾ ਕਰਦੀ ਸੀ। ਇਸ ਤੋਂ ਬਾਅਦ ਚੋਰੀ ਦਾ ਸਮਾਨ ਖਰੀਦਣ ਵਾਲੇ ਸਕਰੈਪ ਡੀਲਰ ਨੂੰ ਬੁਲਾ ਕੇ ਤਾਂਬਾ ਅਤੇ ਐਲੂਮੀਨੀਅਮ ਵੇਚਿਆ ਜਾਂਦਾ ਸੀ।

ਜਾਣਕਾਰੀ ਦਿੰਦਿਆਂ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਰੋਜ਼ਾਨਾ ਮੋਟਰਾਂ ਚੋਰੀ ਹੋ ਰਹੀਆਂ ਹਨ। ਪੁਲਿਸ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਇਸ ਘਰ ਵਿੱਚ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੈ। ਜਦੋਂ ਛਾਪਾ ਮਾਰਿਆ ਗਿਆ ਤਾਂ ਇਸ ਘਰ ਵਿੱਚ ਇੱਕ ਸੁਰੰਗ ਵੀ ਮਿਲੀ।

ਮਹਿਲਾ ਮੁਲਜ਼ਮ ਹਰਪ੍ਰੀਤ ਕੌਰ ਇਸ ਸੁਰੰਗ ਵਿੱਚ ਬੈਠ ਕੇ ਚੋਰੀ ਦੇ ਸਾਮਾਨ ਵਿੱਚੋਂ ਤਾਂਬਾ ਅਤੇ ਐਲੂਮੀਨੀਅਮ ਦੀ ਛਾਂਟੀ ਕਰਦੀ ਸੀ। ਮੁਲਜ਼ਮਾਂ ਨੇ ਚੋਰੀ ਦਾ ਸਾਮਾਨ ਵੇਚਣ ਲਈ ਕਬਾੜਖਾਨਾ ਵੀ ਰੱਖਿਆ ਹੋਇਆ ਸੀ। ਮੁਲਜ਼ਮ ਕਬਾੜੀ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।