ਅਮਰੀਕਾ : ਸਭ ਤੋਂ ਤੇਜ਼ ਐਥਲੀਟ ਬਣੀ ਰਿਚਡਰਸਨ , ਸਕੂਲ ‘ਚ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ ,ਨਸ਼ੇ ਦੀ ਜਾਲ ‘ਚ ਫਸੀ , ਜਿੰਦਗੀ ਦੇ ਰੇਸ ‘ਚ ਕੀਤੀ ਅਜਿਹੀ ਵਾਪਸੀ , ਰਚ ਦਿੱਤਾ ਇਤਿਹਾਸ
ਹਾਲਾਤ ਕਿਸੇ ਵਿਅਕਤੀ ਦੀ ਕਿਸਮਤ ਦਾ ਫੈਸਲਾ ਨਹੀਂ ਕਰਦੇ, ਇਸਦੀ ਇੱਕ ਉਦਾਹਰਣ ਹੈ ਅਮਰੀਕਾ ਦੀ ਸ਼ਾ ਕੈਰੀ ਰਿਚਡਰਸਨ। ਉਸਨੇ ਆਪਣੀ ਮਾਂ ਨੂੰ ਗੁਆਉਣ ਦਾ ਸਦਮਾ, ਟੋਕੀਓ ਓਲੰਪਿਕ ਤੋਂ ਬਾਹਰ ਹੋਣਾ ਅਤੇ ਆਲੋਚਨਾਵਾਂ ਤੋਂ ਉਭਰਦਿਆਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਸੋਮਵਾਰ ਨੂੰ ਉਸ ਨੇ 100 ਮੀਟਰ ਸਪ੍ਰਿੰਟ ਦਾ ਰਿਕਾਰਡ 10.65 ਸਕਿੰਟ ਵਿੱਚ ਪੂਰਾ ਕੀਤਾ। ਇਹ ਉਸ ਦਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ GOLD ਵੀ ਹੈ।
ਆਓ ਜਾਣਦੇ ਹਾਂ ਉਸ ਦੀ ਕਹਾਣੀ
ਅਮਰੀਕੀ ਸਪ੍ਰਿੰਟ ਸਨਸਨੀ ਸ਼ਾ’ ਕੈਰੀ ਰਿਚਰਡਸਨ ਅੱਜ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ, ਪਰ ਇਸ ਮੁਕਾਮ ‘ਤੇ ਪਹੁੰਚਣ ਲਈ ਉਸਨੂੰ ਸਖ਼ਤ ਸੰਘਰਸ਼ ਕਰਨਾ ਪਿਆ ਹੈ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਹ ਇਸ ਸਦਮੇ ਨੂੰ ਸਹਾਰ ਨਹੀਂ ਸਕੀ ਸੀ ਕਿ ਜੁਲਾਈ-2021 ‘ਚ ਡੋਪ ਟੈਸਟ ‘ਚ ਫੇਲ ਹੋਣ ‘ਤੇ ਉਸ ਨੂੰ ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ।
ਉਸ ਨੇ ਮੰਨਿਆ ਸੀ ਕਿ ਉਸ ਨੇ ਆਪਣੀ ਮਾਂ ਦੀ ਮੌਤ ਦਾ ਸਦਮਾ ਦੂਰ ਕਰਨ ਲਈ ਨਸ਼ੇ (ਗਾਂਜਾ) ਦਾ ਸੇਵਨ ਕੀਤਾ ਸੀ। ਇਸ ਕਾਰਨ ਉਸ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਸ਼ਾ ਕੈਰੀ ਨੇ ਕਿਹਾ ਸੀ ਕਿ ‘ਮੈਂ ਬਹੁਤ ਘਬਰਾਈ ਹੋਈ ਸੀ, ਸਮਝ ਨਹੀਂ ਆ ਰਿਹਾ ਸੀ ਕਿ ਇਸ ਸਥਿਤੀ ਤੋਂ ਉਹ ਕਿਵੇਂ ਬਾਹਰ ਨਿਕਲੇਗੀ।
ਆਪਣੇ ਪ੍ਰਸ਼ੰਸਕਾਂ, ਪਰਿਵਾਰ ਅਤੇ ਸਪਾਂਸਰਾਂ ਤੋਂ ਮੁਆਫੀ ਮੰਗਦੇ ਹੋਏ ਉਸਨੇ ਕਿਹਾ ਸੀ ਕਿ “ਜੇ ਮੈਂ ਤੁਹਾਨੂੰ ਨਿਰਾਸ਼ ਕੀਤਾ ਹੈ ਤਾਂ ਉਹ ਮੁਆਫੀ ਮੰਗਦੀ ਹੈ। ਉਸਨੇ ਕਿਹਾ ਸੀ ਕਿ “ਮੈਂ ਸਿਰਫ ਏਨਾ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਦੇਖ ਕੇ ਕੋਈ ਰਾਇ ਨਾ ਬਣਾਈ ਜਾਵੇ ਕਿਉਂਕਿ ਮੈਂ ਵੀ ਤੁਹਾਡੇ ਵਾਂਗ ਇਨਸਾਨ ਹਾਂ।
ਇਕ ਇੰਟਰਵਿਊ ‘ਚ ਉਸ ਨੇ ਦੱਸਿਆ ਸੀ ਕਿ ਉਹ ਹਾਈ ਸਕੂਲ ‘ਚ ਵੀ ਅਜਿਹੀ ਹੀ ਸਥਿਤੀ ‘ਚੋਂ ਲੰਘੀ ਸੀ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਕੋਈ ਵੀ ਉਸ ਨਾਲ ਦੌੜਨ ਨੂੰ ਤਿਆਰ ਨਹੀਂ ਸੀ।
ਉਸਨੇ ਦੱਸਿਆ ਕਿ ਉਸਦੀ ਤਾਕਤ ਉਸਦੀ ਮਾਸੀ ਅਤੇ ਦਾਦੀ ਸੀ ਕਿਉਂਕਿ ਮਾਂ ਨੇ ਉਸ ਨੂੰ ਬਚਪਨ ਵਿੱਚ ਹੀ ਇਕੱਲਾ ਛੱਡ ਦਿੱਤਾ ਸੀ। ਮਾਸੀ ਨੇ ਉਸਦੀ ਦੌੜਨ ਦੀ ਵਿਸ਼ੇਸ਼ਤਾ ਨੂੰ ਪਛਾਣਿਆ ਅਤੇ ਉਸਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸ਼ਾ ਕੈਰੀ ਦਾ ਕਹਿਣਾ ਹੈ ਕਿ ਉਸਨੇ ਆਪਣੀ ਮਾਸੀ ਦੀ ਗੱਲ ‘ਤੇ ਭਰੋਸਾ ਕਰਕੇ ਹੀ ‘ਜ਼ਿੰਦਗੀ’ ਨੂੰ ਚੁਣਿਆ।
ਉਸਨੇ ਦੱਸਿਆ ਕਿ ਉਹ ਅਕਸਰ ਆਪਣੀ ਮਾਸੀ ਨੂੰ ਕਿਹਾ ਕਰਦੀ ਹੈ ਕਿ ਉਹ ਕਦੇ ਵੀ ਉਸਨੂੰ ਛੱਡ ਕੇ ਨਾ ਜਾਣ। ਉਸਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਹਰ ਮੁਸ਼ਕਲ ਵਿੱਚ ਮੇਰੇ ਨਾਲ ਖੜ੍ਹੀ ਸੀ। ਮੈਂ ਅੱਜ ਜੋ ਵੀ ਹਾਂ, ਆਪਣੇ ਪਰਿਵਾਰ ਕਰਕੇ ਹਾਂ।