Sports

ਜਿਸ ਵੱਡੇ ਕੌਮਾਂਤਰੀ ਕ੍ਰਿਕਟਰ ਦੀ ਮੌਤ ਦੀ ਖਬਰ ‘ਤੇ ਭਾਰਤ ਸਮੇਤ ਦੁਨੀਆ ਦੇ ਖਿਡਾਰੀ ਜਤਾ ਰਹੇ ਸਨ ਅਫਸੋਸ,ਉਹ ਜ਼ਿੰਦਾ ਨਿਕਲਿਆ ! ਫਿਰ ਉਸ ਨੇ ਪਾਈਆਂ ਲਾਹਨਤਾਂ !

ਬਿਉਰੋ ਰਿਪੋਰਟ : ਜ਼ਿੰਬਾਬਵੇ ਦੇ ਜਿਸ ਦਿੱਗਜ ਕ੍ਰਿਕਟ ਖਿਡਾਰੀ ਦੀ ਮੌਤ ‘ਤੇ ਭਾਰਤੀ ਕ੍ਰਿਕਟਰ ਸਮੇਤ ਦੁਨੀਆ ਭਰ ਦੇ ਖਿਡਾਰੀ ਅਫ਼ਸੋਸ ਜਤਾ ਰਹੇ ਸਨ ਉਹ ਜ਼ਿੰਦਾ ਨਿਕਲਿਆ । ਆਪਣੀ ਮੌਤ ਦੀ ਖ਼ਬਰ ਤੋਂ ਹੈਰਾਨ ਜ਼ਿੰਬਾਬਵੇ ਦੇ ਖਿਡਾਰੀ ਹੀਥ ਸਟ੍ਰੀਕ ਨੇ ਸਾਹਮਣੇ ਆਕੇ ਕਿਹਾ ਮੈਂ ਜ਼ਿੰਦਾ ਹਾਂ । ਜ਼ਿੰਬਾਬਵੇ ਟੀਮ ਵਿੱਚ ਉਨ੍ਹਾਂ ਦੇ ਸਾਥੀ ਖਿਡਾਰੀ ਹੈਨਰੀ ਓਲੰਗਾ ਨੇ ਸੋਸ਼ਲ ਮੀਡੀਆ ‘ਤੇ ਹੀਕ ਸਟ੍ਰੀਕ ਦੇ ਮਰਨ ਦੀ ਖ਼ਬਰ ਦਿੱਤੀ ਸੀ । ਸਟ੍ਰੀਕ ਨੇ ਕਿਹਾ ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕਿਸੇ ਦੀ ਮੌਤ ਖ਼ਬਰ ਬਿਨਾਂ ਕਿਸੇ ਪੁਸ਼ਟੀ ‘ਤੇ ਫੈਲਾ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਲੋਕਾਂ ਨੂੰ ਲਾਹਨਤਾਂ ਪਾਇਆ ਕਿ ਤੁਸੀਂ ਵੀ ਬਿਨਾਂ ਪੁਸ਼ਟੀ ‘ਤੇ ‘RIP’ ਦੇ ਮੈਸੇਜ ਕਰਨ ਲੱਗ ਜਾਂਦੇ ਹੋ,ਇਸ ਦਾ ਪਰਿਵਾਰ ‘ਤੇ ਕੀ ਅਸਰ ਪੈਂਦਾ ਹੈ ਇਸ ਬਾਰੇ ਸੋਚਣਾ ਚਾਹੀਦਾ ਹੈ।

ਹੈਨਰੀ ਓਲੰਗਾ ਨੇ ਇਹ ਲਿਖਿਆ ਸੀ

ਜ਼ਿੰਬਾਬਵੇ ਦੇ ਸਾਬਕਾ ਗੇਂਦਬਾਜ਼ ਹੈਨਰੀ ਓਲੰਗਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਲਿਖਿਆ ਸੀ ਕਿ ‘ਹੀਥ ਸਟ੍ਰੀਕ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਜ਼ਿੰਬਾਬਵੇ ਕ੍ਰਿਕਟ ਦੇ ਇਸ ਮਹਾਨ ਖਿਡਾਰੀ ਦੀ ਆਤਮਾ ਨੂੰ ਸ਼ਾਂਤੀ ਮਿਲੇ । ਤੁਹਾਡੇ ਨਾਲ ਖੇਡਣ ਦਾ ਮੈਨੂੰ ਸਨਮਾਨ ਮਿਲਿਆ ਹੈ’ । ਹੈਨਰੀ ਓਲੰਗਾ ਦਾ ਇਹ ਟਵੀਟ ਪੂਰੀ ਦੁਨੀਆ ਵਿੱਚ ਵਾਇਰਲ ਹੋ ਗਿਆ । ਹਰ ਕ੍ਰਿਕਟ ਨੇ ਹੀਥ ਸਟ੍ਰੀਕ ਦੀ ਖ਼ਬਰ ‘ਤੇ ਦੁੱਖ ਜਤਾਇਆ ਇੱਥੋਂ ਤੱਕ ਭਾਰਤੀ ਆਫ਼ ਸਪਿੰਨਰ ਅਸਵਿਨ ਨੇ ਵੀ ਟਵਿੱਟਰ ‘ਤੇ ਦੁੱਖ ਸਾਂਝਾ ਕਰਦੇ ਹੋਏ ਲਿਖਿਆ ਸੀ ‘ਹੀਥ ਸਟ੍ਰੀਨ ਨਹੀਂ ਰਹੇ ਜਾਣ ਦੇ ਦੁੱਖ ਹੋਇਆ’ ।

ਓਲੰਗਾ ਨੇ ਕਿਹਾ ਮੈਂ ਸਟ੍ਰੀਕ ਨਾਲ ਗੱਲ ਕੀਤੀ ਹੈ ਉਹ ਜ਼ਿੰਦਾ ਹਨ

ਓਲੰਗਾ ਨੇ ਹੀਥ ਸਟ੍ਰੀਕ ਦੇ ਦਿਹਾਂਤ ਦਾ ਟਵੀਟ ਡਿਲੀਟ ਰਦੇ ਹੋਏ ਕਿਹਾ ਕਿ ਸਟ੍ਰੀਕ ਜੀਵਤ ਹਨ । ਉਨ੍ਹਾਂ ਦੇ ਮੌਤ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ । ਮੈਂ ਹੁਣ ਉਨ੍ਹਾਂ ਦੇ ਨਾਲ ਗੱਲ ਕੀਤੀ ਹੈ। ਤੀਜੇ ਅੰਪਾਇਰ ਨੇ ਉਨ੍ਹਾਂ ਨੂੰ ਵਾਪਸ ਬੁਲਾਇਆ ਉਹ ਜੀਵਤ ਹਨ ।

250 ਤੋਂ ਵੱਧ ਕੌਮਾਂਤਰੀ ਮੈਚ ਖੇਡੇ ਹਨ

ਆਲ ਰਾਊਂਡਰ ਹੀਥ ਸਟ੍ਰੀਕ ਦਾ ਕੌਮਾਂਤਰੀ ਕ੍ਰਿਕਟ ਕਰੀਅਰ 12 ਸਾਲ ਦਾ ਸੀ । ਉਨ੍ਹਾਂ ਨੇ ਅਕਤੂਬਰ 2005 ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ । ਸਟ੍ਰੀਕ 2000 ਤੋਂ 2004 ਦੇ ਵਿੱਚ ਜ਼ਿੰਬਾਬਵੇ ਟੀਮ ਦੇ ਕਪਤਾਨ ਵੀ ਸਨ। ਸਟ੍ਰੀਕ ਨੇ 65 ਟੈਸਟ ਅਤੇ 189 ਵਨ ਡੇ ਮੈਚ ਖੇਡੇ ਹਨ । ਦੋਵੇਂ ਫਾਰਮੈਟ ਵਿੱਚ ਉਨ੍ਹਾਂ ਨੇ 4933 ਦੌੜਾਂ ਬਣਾਇਆ ਅਤੇ 455 ਵਿਕਟਾਂ ਹਾਸਲ ਕੀਤੀਆਂ ।