Punjab

ਬੱਚਿਆਂ ਨਾਲ ਭਰੀ ਬੱਸ ਪਲਟੀ ! 28 ਬੱਚੇ ਸਨ ਸਵਾਰ !

ਬਿਉਰੋ ਰਿਪੋਰਟ :ਤਰਨਤਾਰਨ ਵਿੱਚ ਭਿਆਨਕ ਸਕੂਲ ਬੱਸ ਹਾਦਸਾ ਹੋ ਗਿਆ । ਪਿੰਡ ਉਦੋ ਦੀ ਚੇਲਾ ਕਾਲੋਨੀ ਵਿੱਚ 28 ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਪਲਟ ਗਈ । ਗ਼ਨੀਮਤ ਇਹ ਰਹੀ ਕਿ ਕਿਸੇ ਬੱਚੇ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ। ਬੱਸ ਹਾਦਸੇ ਵਿੱਚ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ । ਮੌਕੇ ‘ਤੇ ਮੌਜੂਦਾ ਰਾਹਗੀਰਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਅਹਿਮ ਯੋਗਦਾਨ ਦਿੱਤਾ,ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਡਰਾਈਵਰ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ।

ਭਿੱਖੀਵਿੰਡ ਦੇ ਸਕੂਲ ਦੀ ਬੱਸ ਸੀ

ਪੀੜਤ ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਇਸੇ ਬੱਸ ਵਿੱਚ ਸਵਾਰ ਸਨ । ਘਟਨਾ ਦਾ ਪਤਾ ਚੱਲ ਦੇ ਹੀ ਸਕੂਲ ਦਾ ਸਟਾਫ਼ ਅਤੇ ਮਾਪੇ ਮੌਕੇ ‘ਤੇ ਪਹੁੰਚ ਗਏ । ਜਿਵੇਂ ਹੀ ਬੱਚਿਆਂ ਦੀ ਬੱਸ ਦੁਰਘਟਨਾ ਦੀ ਜਾਣਕਾਰੀ ਮਿਲੀ ਮਾਪਿਆਂ ਦੇ ਸਾਹ ਸੁੱਕ ਗਏ । ਪਰ ਜਿਸ ਤਰ੍ਹਾਂ ਆਲ਼ੇ ਦੁਆਲੇ ਦੇ ਲੋਕਾਂ ਨੇ ਦੁਰਘਟਨਾ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਿਆ ਉਸ ਨੂੰ ਵੇਖ ਕੇ ਮਾਪੇ ਅਤੇ ਸਕੂਲ ਪ੍ਰਸ਼ਾਸਨ ਦੋਵੇਂ ਲੋਕਾਂ ਦਾ ਧੰਨਵਾਦ ਕਰ ਰਹੇ ਹਨ ।

ਬੱਸ ਕਿਵੇਂ ਪਲਟੀ ?

ਬੱਸ ਕਿਵੇਂ ਪਲਟੀ ਅਤੇ ਕਿਸ ਦੀ ਗ਼ਲਤੀ ਨਾਲ ਪਲਟੀ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਡਰਾਈਵਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਛੇਤੀ ਉਸ ਦਾ ਬਿਆਨ ਲਿਆ ਜਾਵੇਗਾ । ਜਿਹੜੀ ਬੱਸ ਦੁਰਘਟਨਾ ਦਾ ਸ਼ਿਕਾਰ ਹੋਈ ਉਹ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਭਿੱਖੀਵਿੰਡ ਦੀ ਦੱਸੀ ਜਾ ਰਹੀ ਹੈ । ਹਾਦਸੇ ਦੇ ਬਾਅਦ 28 ਬੱਚਿਆਂ ਨੂੰ ਵੱਖ-ਵੱਖ ਗੱਡੀਆਂ ਦੇ ਰਾਹੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ।