ਬਿਊਰੋ ਰਿਪੋਰਟ : ਆਸਟ੍ਰੇਲੀਆ ਤੋਂ ਖੰਨਾ ਆਪਣੀ ਮਾਂ ਦੇ ਇਲਾਜ ਲਈ ਪਹੁੰਚੇ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ । ਹਾਲਾਂਕਿ ਪੋਸਟਮਾਰਟਮ ਰਿਪੋਰਟ ਤੋਂ ਆਉਣ ਤੋਂ ਬਾਅਦ ਹੀ 40 ਸਾਲ ਦੇ ਰਮਨਦੀਪ ਸਿੰਘ ਦੀ ਮੌਤ ਦੇ ਕਾਰਨਾਂ ਬਾਰੇ ਖੁਲਾਸਾ ਹੋਵੇਗਾ ਪਰ ਡਾਕਟਰਾਂ ਨੇ ਇਹ ਦੱਸਿਆ ਹੈ ਕਿ ਉਸ ਦੇ ਸਰੀਰ ਦੇ ਕਈ ਥਾਵਾਂ ‘ਤੇ ਨੀਲ ਦੇ ਨਿਸ਼ਾਨ ਸਨ ।
ਦੱਸਿਆ ਜਾ ਰਿਹਾ ਸੀ ਨੌਜਵਾਨ ਰਮਨਦੀਪ ਸਿੰਘ ਦੀ ਮੌਤ ਭਰਿੰਡ ਲੜਨ ਦੀ ਵਜ੍ਹਾ ਕਰਕੇ ਹੋਈ ਹੈ । ਬੀਤੇ ਦਿਨੀਂ ਰਮਨਦੀਪ ਸਿੰਘ ਦੇ ਗਲੇ ‘ਤੇ ਭਰਿੰਡ ਲੜ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੋ ਗਈ,ਪਰਿਵਾਰ ਵਾਲੇ ਰਮਨਦੀਪ ਨੂੰ ਹਸਪਤਾਲ ਲੈ ਗਏ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਰਮਨਦੀਪ ਨੂੰ ਹਸਪਤਾਲ ਲਿਆਇਆ ਗਿਆ ਸੀ ਤਾਂ ਉਸ ਦੇ ਸਾਹ ਨਹੀਂ ਚੱਲ ਰਹੇ ਸਨ,ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ,ਪਰ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਕੇਗਾ ।
ਰਮਨਦੀਪ ਸਿੰਘ ਦੀ ਅਚਾਨਕ ਹੋਈ ਮੌਤ ਘਰ ਵਾਲਿਆਂ ਲਈ ਵੀ ਕਿਸੇ ਬੁਝਾਰਤ ਤੋਂ ਘੱਟ ਨਹੀਂ ਹੈ, ਉਨ੍ਹਾਂ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਰਮਨਦੀਪ ਜਿਹੜਾ ਆਪਣੀ ਮਾਂ ਦੇ ਇਲਾਜ ਦੇ ਲਈ ਪਹੁੰਚਿਆ ਸੀ ਉਸ ਦੀ ਮੌਤ ਭਰਿੰਡ ਲੜਨ ਨਾਲ ਹੋ ਸਕਦੀ ਹੈ। ਡਾਕਟਰ ਵੱਲੋਂ ਰਮਨਦੀਪ ਸਿੰਘ ਦੇ ਸਰੀਰ ‘ਤੇ ਜਿਹੜੇ ਨੀਲੇ ਨਿਸ਼ਾਨ ਦੱਸੇ ਜਾ ਰਹੇ ਹਨ ਉਹ ਵੀ ਸ਼ੱਕ ਨੂੰ ਗਰਿਰਾ ਕਰ ਰਹੇ ਹਨ। ਕੀ ਕੁਝ ਅਜਿਹੀ ਗੱਲ ਹੈ ਜਿਸ ਨੂੰ ਘੜ ਵਾਲੇ ਲੁੱਕਾ ਰਹੇ ਹਨ ?