Punjab

ਜਿਸ ਖਿਡਾਰੀ ਤੋਂ ਨੌਕਰੀ ਲਈ 2 ਕਰੋੜ ਮੰਗੇ ਮਾਨ ਨੇ ਉਸ ਨੂੰ ਕੀਤਾ ਪੇਸ਼ ! ਚੰਨੀ ਨੇ ਦਸਤਾਵੇਜ਼ ਨਾਲ ਦਿੱਤਾ ਜਵਾਬ !

ਬਿਊਰੋ ਰਿਪੋਰਟ : 1 ਹਫਤੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਖਿਡਾਰੀ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਵੱਲੋਂ ਨੌਕਰੀ ਦੇ ਬਦਲੇ 2 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗਏ ਸਨ ਉਸ ਖਿਡਾਰੀ ਨੂੰ ਉਨ੍ਹਾਂ ਨੇ ਪ੍ਰੈਸ ਕਾਂਫਰੰਸ ਕਰਕੇ ਪੇਸ਼ ਕੀਤਾ । ਖਿਡਾਰੀ ਦਾ ਨਾਂ ਜੱਸਇੰਦਰ ਸਿਘ ਸੀ, ਖਿਡਾਰੀ ਦੇ ਪਿਤਾ ਵੀ ਸਾਹਮਣੇ ਆਏ ਅਤੇ ਉਨ੍ਹਾਂ ਨੇ ਚੰਨੀ ਦੇ ਭਰੀਜੇ ਜਸ਼ਨ ਦਾ ਨਾਂ ਲਿਆ ਅਤੇ ਕਿਹਾ ਉਸ ਨੇ ਹੀ 2 ਕਰੋੜ ਮੰਗੇ ਸਨ । ਮਾਨ ਦੇ ਸਬੂਤਾਂ ਤੋਂ ਬਾਅਦ ਵਾਰੀ ਸੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ,ਉਹ ਆਪਣੇ ਭਤੀਜੇ ਜਸ਼ਨ, ਪ੍ਰਤਾਪ ਸਿੰਘ ਬਾਜਵਾ ਤੇ ਪਰਗਟ ਸਿੰਘ ਦੇ ਨਾਲ ਸਾਹਮਣੇ ਆਏ ।

ਚੰਨੀ ਦਾ ਪਲਟਵਾਰ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਖਿਡਾਰੀ ਜੱਸਇੰਦਰ ਸਿੰਘ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਬਦਨਾਮ ਕਰਨ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਜੱਸਇੰਦਰ ਸਿੰਘ ਨੂੰ ਕਿਸੇ ਵੀ ਸੂਰਤ ਵਿੱਚ ਸਪੋਰਟ ਕੋਟੋ ਤੋਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਸੀ,ਕਿਉਂਕਿ ਹਾਈਕੋਰਟ ਪਹਿਲਾਂ ਹੀ ਉਸ ਦੇ ਖਿਲਾਫ ਫੈਸਲੇ ਦੇ ਚੁੱਕਿਆ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਬਦਨਾਮ ਕਰਨ ਦੇ ਲਈ ਜੱਸਇੰਦਰ ਸਿੰਘ ਨੂੰ ਨੌਕਰੀ ਦਾ ਲਾਲਚ ਦਿੱਤਾ ਹੈ ਅਤੇ ਝੂਠੇ ਇਲਜ਼ਾਮ ਲਗਾਏ ਹਨ, ਚੰਨੀ ਨੇ ਦੱਸਿਆ ਕਿ ਭਗਵੰਤ ਮਾਨ ਜੱਸਇੰਦਰ ਦੇ ਪਿਤਾ ਨਾਲ ਮਿਲਣ ਦੀਆਂ ਫੋਟੋਆਂ ਵਿਖਾ ਰਹੇ ਹਨ ਮੁੱਖ ਮੰਤਰੀ ਰਹਿੰਦੇ ਹੋਏ ਉਹ ਰੋਜ਼ਾਨਾ ਕਈ ਲੋਕਾਂ ਨੂੰ ਮਿਲ ਦੇ ਸਨ । ਚੰਨੀ ਨੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਤੇ ਗਏ ਦਸਤਾਵੇਜ਼ ਵੀ ਵਿਖਾਏ ਜਿਸ ਵਿੱਚ ਦੱਸਿਆ ਗਿਆ ਸੀ ਕਿ ਜਦੋਂ PPSC ਨੇ ਜੱਸਇੰਦਰ ਸਿੰਘ ਨੂੰ ਸਪੋਰਟ ਕੋਟੇ ਤੋਂ ਨੌਕਰੀ ਦੇਣ ਤੋਂ ਮਨਾ ਕੀਤਾ ਸੀ ਤਾਂ ਉਸ ਨੇ ਹਾਈਕੋਰਟ ਦੀ ਡਬਲ ਬੈਂਚ ਨੂੰ ਅਪੀਲ ਕੀਤੀ ਸੀ ਤਾਂ ਹਾਈਕੋਰਟ ਨੇ ਕਿਹਾ ਸੀ ਨਿਯਮਾਂ ਮੁਤਾਬਿਕ ਕ੍ਰਿਕਟ ਨੂੰ ਓਲੰਪਿਕ ਸੰਘ ਤੋਂ ਮਾਨਤਾ ਨਹੀਂ ਦਿੱਤੀ ਗਈ ਹੈ,ਸਿਰਫ਼ ਓਲੰਪਿਕ ਖਿਡਾਰੀਆਂ ਨੂੰ ਹੀ ਸਪੋਰਟਸ ਕੋਟੇ ਵਿੱਚ ਨੌਕਰੀ ਦਿੱਤੀ ਜਾ ਸਕਦੀ ਹੈ। ਇਸ ਲਈ ਜੱਸਇੰਦਰ ਸਿੰਘ ਦਾ ਸਪੋਰਟਸ ਕੋਟੇ ਤੋਂ ਨੌਕਰੀ ਹਾਸਲ ਕਰਨ ਦਾ ਦਾਅਵਾ ਗਲਤ ਹੈ।

ਸੁਖਪਾਲ ਸਿੰਘ ਖਹਿਰਾ ਨੇ ਵੀ ਦਸਤਾਵੇਜ਼ ਪੇਸ਼ ਕੀਤੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਜੱਸਇੰਦਰ ਸਿੰਘ ਨਾਲ ਜੁੜਿਆ ਹਾਈਕੋਰਟ ਦਾ ਫੈਸਲਾ ਸਾਂਝਾ ਕੀਤਾ, ਉਨ੍ਹਾਂ ਕਿਹਾ ਮਾਨ ਨੂੰ ਸ਼ਿਕਾਇਤ ਮਿਲੀ ਸੀ ਤਾਂ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਸੀ ਸਿੱਧਾ ਜੱਸਇੰਦਰ ਨੂੰ ਪੇਸ਼ ਕਰਕੇ ਮਾਨ ਨੇ ਸਿਰਫ਼ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ । ਉਧਰ ਸਾਬਕਾ ਓਲੰਪੀਅਨ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਜੱਸਇੰਦਰ ਸਿੰਘ ਨੂੰ ਸਪੋਰਟਸ ਕੋਟੋ ਤੋਂ ਨੌਕਰੀ ਮਿਲ ਜਾਂਦੀ ਤਾਂ ਇਸ ਦੇ ਖਿਲਾਫ ਕਈ ਖਿਡਾਰੀ ਹਾਈਕੋਰਟ ਚੱਲੇ ਜਾਂਦੇ,ਕਿਉਂਕਿ ਅਜਿਹੇ ਕਈ ਕ੍ਰਿਕਟ ਖਿਡਾਰੀ ਹਨ ਜਿੰਨਾਂ ਵੱਲੋਂ ਸਪੋਰਟਸ ਕੋਟੇ ਅਧੀਨ ਨੌਕਰੀ ਲੈਣ ਦਾ ਦਾਅਵਾ ਹੋ ਸਕਦਾ ਸੀ। ਉਨ੍ਹਾਂ ਨੇ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਜੱਸਇੰਦਰ ਨੂੰ ਨੌਕਰੀ ਨਹੀਂ ਦੇਕੇ ਵਿਖਾਉ । ਕਿਉਕਿ ਮੌਜੂਦਾ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ। ਪਰਗਟ ਸਿੰਘ ਨੇ ਕਿਹਾ ਹਰਭਜਨ ਸਿੰਘ ਨੂੰ ਪੰਜਾਬ ਦੇ ਕੋਟੋ ਤੋਂ ਇਸ ਲਈ ਨੌਕਰੀ ਮਿਲੀ ਸੀ ਕਿਉਂਕਿ ਉਹ ਦੇਸ਼ ਦੇ ਲਈ ਖੇਡੇ ਸਨ । ਜਦਕਿ ਜੱਸਇੰਦਰ ਸਿੰਘ IPL ਦੀ ਪਲੇਇੰਗ 11 ਦਾ ਵੀ ਹਿੱਸਾ ਨਹੀਂ ਹੁਣ ਤੱਕ ਬਣ ਸਕਿਆ ਹੈ ।