Punjab

ਦੋਸਤਾਂ ਨੇ ਭੁਲੇਖੇ ‘ਚ ਸਾਥੀ ਨਾਲ ਕੀਤਾ ਇਹ ਕਾਰਾ ! ਫਿਰ ਸਕੂਟੀ ‘ਤੇ ਦੇਹ ਨੂੰ ਲੈਕੇ ਫਰਾਰ !

ਜਲੰਧਰ :  ਜਲੰਧਰ ਵਿੱਚ ਪੈਸੇ ਦੇ ਲਾਲਚ ਵਿੱਚ ਦੋਸਤਾਂ ਨੇ ਪਹਿਲਾਂ ਕਤਲ ਕੀਤਾ, ਫਿਰ ਜਦੋਂ ਹੱਥ ਕੁਝ ਨਾ ਲੱਗਿਆ ਤਾਂ ਉਨ੍ਹਾਂ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਇੱਕ ਪਲਾਨਿੰਗ ਤਿਆਰ ਕੀਤੀ। ਰਾਤ ਦੇ ਹਨੇਰੇ ਵਿੱਚ ਸਕੂਟੀ ‘ਤੇ ਲਾਸ਼ ਨੂੰ ਰੱਖਿਆ ਅਤੇ ਟਿਕਾਣੇ ਲਾ ਦਿੱਤਾ, ਫਿਰ ਪੁਲਿਸ ਨੂੰ ਦੋਸਤ ਦੇ ਗਾਇਬ ਹੋਣ ਬਾਰੇ ਜਾਣਕਾਰੀ ਦਿੱਤੀ, ਜਦੋਂ ਪੁਲਿਸ ਨੇ ਸੀਸੀਟੀਵੀ ਨੂੰ ਖੰਗਾਲਿਆ ਤਾਂ ਪੂਰਾ ਸੱਚ ਸਾਹਮਣੇ ਆ ਗਿਆ।

ਇਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ

ਜਿਸ ਸ਼ਖ਼ਸ ਦਾ ਕਤਲ ਹੋਇਆ ਹੈ ਉਸ ਦਾ ਨਾਂ ਦਾਨਿਸ਼ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਪਰ ਪਰਿਵਾਰ ਦੇ ਮੈਂਬਰਾਂ ਦਾ ਜਲੰਧਰ ਵਿੱਚ ਘਰ ਬਣ ਰਿਹਾ ਸੀ ਇਸ ਲਈ ਉਹ ਉਨ੍ਹਾਂ ਦੇ ਨਾਲ ਹੀ ਸ਼ਿਫਟ ਹੋ ਗਿਆ। ਮਕਾਨ ਬਣਾਉਣ ਦਾ ਸਾਰਾ ਸਮਾਨ ਉਹ ਆਪ ਲੈਕੇ ਆਉਂਦਾ ਸੀ। ਉਸ ਕੋਲ ਹਮੇਸ਼ਾ ਲੱਖਾਂ ਰੁਪਏ ਹੁੰਦੇ ਸਨ, ਉਸ ਦੇ ਦੋਸਤਾਂ ਨੂੰ ਇਸ ਬਾਰੇ ਪਤਾ ਸੀ, ਇਸ ਲਈ ਲੁੱਟਣ ਦੇ ਇਰਾਦੇ ਨਾਲ ਇੱਕ ਦਿਨ ਦਾਨਿਸ਼ ਨੂੰ ਇੱਕ ਦੋਸਤ ਖਾਣੇ ਦੇ ਬਹਾਨੇ ਘਰ ਲੈਕੇ ਆਇਆ ਅਤੇ ਹੋਰ ਸਾਥੀਆਂ ਨਾਲ ਮਿਲਕੇ ਕਤਲ ਕਰ ਦਿੱਤਾ, ਜਦੋਂ ਦਾਨਿਸ਼ ਦੀ ਤਲਾਸ਼ੀ ਲਈ ਗਈ ਤਾਂ ਸਿਰਫ਼ 1500 ਰੁਪਏ ਹੀ ਨਿਕਲੇ, ਹੁਣ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਦੋਸਤਾਂ ਨੇ ਰਾਤ ਦਾ ਇੰਤਜ਼ਾਰ ਕੀਤਾ। ਜਿਵੇਂ ਹੀ ਹਨੇਰਾ ਹੋਇਆ ਚਾਦਰ ਵਿੱਚ ਲਪੇਟ ਕੇ ਦੋਸਤ ਲਾਸ਼ ਲੈਕੇ ਆਏ, ਇੱਕ ਡਰਾਇਵਿੰਗ ਸੀਟ ‘ਤੇ ਬੈਟ ਗਿਆ, ਵਿਚਾਲੇ ਦਾਨਿਸ਼ ਦੀ ਲਾਸ਼ ਰੱਖੀ ਅਤੇ ਉਸ ‘ਤੇ ਚਾਦਰ ਪਾ ਕੇ ਰੱਖੀ, ਪਿੱਛੇ ਇੱਕ ਹੋਰ ਦੋਸਤ ਬੈਠ ਗਿਆ, ਕੁਝ ਹੀ ਦੂਰੀ ਦੇ ਦਕੋਹਾ ਫਾਟਕ ‘ਤੇ ਲਾਸ਼ ਸੁੱਟ ਕੇ ਫ਼ਰਾਰ ਹੋ ਗਏ।

ਪਰਿਵਾਰ ਨਾਲ ਮਿਲਕੇ ਪੁਲਿਸ ਨੂੰ ਸ਼ਿਕਾਇਤ ਕੀਤੀ

ਲਾਸ਼ ਇਸ ਲਈ ਫਾਟਕ ‘ਤੇ ਸੁੱਟੀ ਗਈ ਤਾਂਕੀ ਮਾਮਲਾ ਲੁੱਟ ਦਾ ਲੱਗੇ, ਜਦੋਂ ਦਾਨਿਸ਼ ਘਰ ਨਹੀਂ ਆਇਆ ਤਾਂ ਪਰਿਵਾਰ ਵਾਲੇ ਪਰੇਸ਼ਾਨ ਉਨ੍ਹਾਂ ਨੇ ਦੋਸਤਾਂ ਕੋਲੋ ਪੁੱਛਿਆ ਤਾਂ ਦੋਸਤਾਂ ਨੇ ਪਰਿਵਾਰ ਦੇ ਨਾਲ ਮਿਲਕੇ ਪੁਲਿਸ ਨੂੰ ਸ਼ਿਕਾਇਤ ਕੀਤੀ,ਜਦੋਂ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਸ ਵਿੱਚ ਸਕੂਟੀ ਅਤੇ ਲਾਸ਼ ਲਿਜਾਉਂਦੇ ਹੋਏ ਦੋਸਤ ਨਜ਼ਰ ਆਏ ਤਾਂ ਸਾਰਾ ਭੇਦ ਖੁੱਲ ਗਿਆ ।

ACP ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੀ ਪਤਾ ਚੱਲੇਗਾ ਕੀ ਕਾਤਲਾਂ ਨੇ ਕਿਵੇਂ ਉਸ ਦਾ ਕਤਲ ਕੀਤਾ? ਪੁਲਿਸ ਕਾਤਲ ਦੋਸਤਾਂ ਦੀ ਤਲਾਸ਼ ਕਰ ਰਹੀ ਹੈ,ਫਿਲਹਾਲ ਉਹ ਫ਼ਰਾਰ ਦੱਸੇ ਜਾ ਰਹੇ ਹਨ ।