ਬਠਿੰਡਾ : ਅੱਜ ਸਵੇਰ ਸਮੇਂ ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਗੋਲੀਬਾਰੀ ਦੀ ਵਾਰਦਾਤ ( Bathinda Military Station Firing ) ਵਿੱਚ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਨਿਊਜ਼ ਏਜਸੀ ਏਐਨਆਈ ਦੇ ਮੁਤਾਬਿਕ ਹੋਈ ਫਾਇਰਿੰਗ ਵਿੱਚ ਇੱਕ ਤੋਪਖਾਨਾ ਯੂਨਿਟ ਦੇ ਚਾਰ ਫੌਜੀ ਜਵਾਨਾਂ ਨੇ ਗੋਲੀਬਾਰੀ ਦੌਰਾਨ ਦਮ ਤੋੜ ਦਿੱਤਾ। 4 ਮੌਤਾਂ ਤੋਂ ਇਲਾਵਾ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਤੇ ਫੌਜ ਦੀਆਂ ਟੀਮਾਂ ਮਿਲ ਕੇ ਜਾਂਚ ਕਰਨਗੀਆਂ।
ਫੌਜ ਦੀ ਦੱਖਣੀ ਪੱਛਮੀ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਸਵੇਰੇ 4.35 ਵਜੇ ਮਿਲਟਰੀ ਸਟੇਸ਼ਨ ਵਿਚ ਗੋਲੀਆਂ ਚੱਲੀਆਂ ਹਨ। ਸਟੇਸ਼ਨ ਕੁਇਕ ਰੀਐਕਸ਼ਨ ਟੀਮਾਂ ਐਕਟਿਵ ਕਰ ਦਿੱਤੀਆਂ ਗਈਆਂ ਹਨ। ਇਲਾਕੇ ਦੀ ਘੇਰਾਬੰਦੀ ਕਰ ਕੇ ਉਸਨੂੰ ਸੀਲ ਕਰ ਦਿੱਤਾ ਗਿਆ ਹੈ। ਸਰਚ ਅਪਰੇਸ਼ਨ ਚਲ ਰਹੇ ਹਨ। 4 ਮੌਤਾਂ ਹੋਈਆਂ ਹਨ।
Four army jawans of an artillery unit succumbed to gunshot injuries sustained during the firing incident at Bathinda Military Station. No other injuries to personnel or loss/damage to property reported. The area continues to be sealed off and joint investigations with Punjab… pic.twitter.com/bcOz8l1HEY
— ANI (@ANI) April 12, 2023
ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਅਫਸਰਾਂ ਦੀ ਮੇਸ ਦੇ ਅੰਦਰ ਹੋਈ। ਮਿਲਟਰੀ ਸਟੇਸ਼ਨ ‘ਚ ਸਰਚ ਆਪਰੇਸ਼ਨ ਜਾਰੀ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਫੌਜ ਨੇ ਅਜੇ ਤੱਕ ਇਸ ਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਹੈ ਅਤੇ ਨਾ ਹੀ ਇਸ ਖਦਸ਼ੇ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਬਠਿੰਡਾ ਦੇ ਐਸਐਸਪੀ ਨੇ ਕਿਹਾ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਪੁਲਿਸ ਨੂੰ ਛਾਉਣੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
Punjab | Four casualties reported in a firing incident in the early hours of the morning around 0435 hours inside Bathinda Military Station today. The Station Quick Reaction Teams were activated and the area was cordoned off and sealed. Search operation in progress: HQ SW Command pic.twitter.com/yTMAjAQAD2
— ANI (@ANI) April 12, 2023
ਛਾਉਣੀ ਦੇ ਅੰਦਰ ਲੋਕਾਂ ਦੇ ਦਾਖਲੇ ਅਤੇ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੇਂਦਰੀ ਏਜੰਸੀਆਂ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਛਾਉਣੀ ਪਹੁੰਚ ਰਹੇ ਹਨ।
ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਗੁਲਨੀਤ ਸਿੰਘ ਖੁਰਾਣਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਅਤਿਵਾਦੀ ਹਮਲਾ ਨਹੀਂ ਹੈ। ਇਸ ਫਾਇਰਿੰਗ ਮਾਮਲੇ ਦਾ ਕੋਈ ਅਤਿਵਾਦੀ ਕੁਨੈਕਸ਼ਨ ਸਾਹਮਣੇ ਨਹੀਂ ਆਇਆ ਹੈ। ਇਹ ਫੌਜ ਦਾ ਅੰਦਰੂਨੀ ਮਾਮਲਾ ਹੈ।
ਐਸਐਸਪੀ ਖੁਰਾਣਾ ਨੇ ਕਿਹਾ ਕਿ ਅਸੀਂ ਆਰਮੀ ਨਾਲ ਸੰਪਰਕ ਵਿੱਚ ਹਾਂ ਅਤੇ ਹਰ ਪਹਿਲੂ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ। ਸਾਡੀ ਟੀਮ ਮੌਕੇ ‘ਤੇ ਮੌਜੂਦ ਹੈ। ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਿਤੀ ਕਾਬੂ ਹੇਠ ਹੈ। ਸੂਤਰਾਂ ਅਨੁਸਾਰ ਐਨਐਸਜੀ ਹਾਲੇ ਬਠਿੰਡਾ ਨਹੀਂ ਜਾਵੇਗੀ। ਫਿਲਹਾਲ ਫੌਜ ਨੇ ਪ੍ਰੈੱਸ ਨੋਟ ਰਾਹੀਂ ਘਟਨਾ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ।
#WATCH | The gates of the Bathinda Military Station have been closed following a firing incident that has left four dead. Punjab police sources have said that there is no terror angle to the incident.
Visuals from outside the military station deferred by unspecified time. pic.twitter.com/b91Wc75WeX
— ANI (@ANI) April 12, 2023
ਬਠਿੰਡਾ ਛਾਉਣੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਸੀਮਾ ਕਰੀਬ 45 ਕਿਲੋਮੀਟਰ ਹੈ। ਇੱਥੋਂ ਦਾ ਅਸਲਾ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ
ਦੱਸ ਦੇਈਏ ਕਿ ਬਠਿੰਡਾ ਇੱਕ ਮਹੱਤਵਪੂਰਨ ਫੌਜੀ ਸਥਾਪਨਾ ਹੈ ਅਤੇ ਇੱਥੇ 10 ਕੋਰ ਦਾ ਹੈੱਡਕੁਆਰਟਰ ਹੈ, ਜੋ ਜੈਪੁਰ ਸਥਿਤ ਦੱਖਣੀ ਪੱਛਮੀ ਕਮਾਂਡ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਹ ਸਟੇਸ਼ਨ ਵੱਡੀ ਗਿਣਤੀ ਵਿੱਚ ਕਾਰਜਸ਼ੀਲ ਫੌਜੀ ਯੂਨਿਟਾਂ ਅਤੇ ਹੋਰ ਸਥਿਰ ਅਦਾਰਿਆਂ ਦਾ ਘਰ ਵੀ ਹੈ। ਇਸ ਮਿਲਟਰੀ ਸਟੇਸ਼ਨ ਦੇ ਬਾਹਰ ਕੋਈ ਵੀ ਆਮ ਵਾਹਨ ਪਹੁੰਚ ਸਕਦਾ ਹੈ। ਵੈਸੇ ਤਾਂ ਇਸ ਸਟੇਸ਼ਨ ਦੀ ਸੁਰੱਖਿਆ ਲਈ ਆਮ ਤੌਰ ‘ਤੇ ਜ਼ਬਰਦਸਤ ਪ੍ਰਬੰਧ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਅਫਸਰ ਮੈਸ ਦੇ ਅੰਦਰ ਹੋਈ ਹੈ। ਅਜੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।