ਬਿਊਰੋ ਰਿਪੋਰਟ : ਸੜਕਾਂ ‘ਤੇ 500 ਅਤੇ 2000 ਦੇ ਨੋਟ ਉਡਾਉਣ ਦਾ ਵੀਡੀਓ ਸਾਹਮਣੇ ਆਇਆ ਹੈ । ਇੱਕ ਕਾਰ ਵਿੱਚ ਬੈਠ ਕੇ ਨੋਜਵਾਨ ਕਾਰ ਦੀ ਡਿੱਕੀ ਖੋਲ ਕੇ ਨੋਟ ਸੁੱਟ ਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਹਰਿਆਣਾ ਦੇ ਗੁਰੂਗਰਾਮ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਗੱਡੀ ਚਲਾਉਂਦਾ ਹੋਇਆ ਫਿਲਮ ਦਾ ਡਾਇਲਾਗ ਬੋਲ ਰਿਹਾ ਹੈ । ਜਦਕਿ ਪਿੱਛੇ ਬੈਠੇ ਨੌਜਵਾਨ ਚਲਦੀ ਗੱਡੀ ਦੀ ਡਿੱਕੀ ਤੋਂ ਨੋਟ ਬਾਹਰ ਸੁੱਟ ਰਹੇ ਸਨ ।
#WATCH | Haryana: A video went viral where a man was throwing currency notes from his running car in Gurugram. Police file a case in the matter.
(Police have verified the viral video) pic.twitter.com/AXgg2Gf0uy
— ANI (@ANI) March 14, 2023
ਵੀਡੀਓ ਦੇ ਪਿੱਛੇ ਵੈਬਸੀਰੀਜ ‘ਫਰਜ਼ੀ’ ਵਿੱਚ ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਦੇ ਡਾਇਲਾਗ ‘ਪੁਲਿਸ ਪਿੱਛੇ ਲੱਗੀ ਹੈ, ਕੀ ਕਰਨਾ ਹੈ ਸੰਨੀ… ਪੈਸਾ ਉੱਡਾ’ । ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰੂਗਰਾਮ ਪੁਲਿਸ ਨੇ ਵੀਡੀਓ ਬਣਾਉਣ ਵਾਲੇ ਸ਼ਖ਼ਸ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ । ਜਿਸ ਸ਼ਖ਼ਸ ਨੇ ਇਸ ਨੂੰ ਇੰਸਟਰਾਗਰਾਮ ‘ਤੇ ਅੱਪਲੋਡ ਕੀਤਾ ਉਸ ਦੇ ਇੰਸਟਰਾਗਾਮ ‘ਤੇ 3 ਲੱਖ ਫਾਲੋਅਰ ਹਨ । ਵੀਡੀਓ ਨੂੰ ਹੁਣ ਤੱਕ ਡੇਢ ਲੱਖ ਲੋਕ ਵੇਖ ਚੁੱਕੇ ਹਨ ।
27 ਸੈਕੰਡ ਦਾ ਵੀਡੀਓ
ਗੁਰੂਗਰਾਮ ਵਿੱਚ ਜਿਸ ਥਾਂ ‘ਤੇ ਇਹ ਵੀਡੀਓ ਸ਼ੂਟ ਹੋਇਆ ਹੈ,ਉਹ ਪਾਸ਼ ਏਰੀਆ ਗੋਲਡ ਕੋਰਸ ਰੋਡ ਹੈ । ਜਿਸ ਦੇ ਅੰਡਰਪਾਸ ਤੋਂ ਨਿਕਲ ਦੇ ਹੋਏ ਸਫੇਦ ਰੰਗ ਦੀ ਦਿੱਲੀ ਨੰਬਰ ਦੀ ਬਲੇਨੋ ਕਾਰ ਦਾ ਡਰਾਇਵਰ ਸ਼ਾਹਿਦ ਕਪੂਰ ਦਾ ਡਾਇਲਾਗ ਬੋਲ ਦੇ ਹੋਏ 500 ਅਤੇ
2 ਹਜ਼ਾਰ ਦੇ ਨੋਟ ਵਿਖਾ ਰਿਹਾ ਹੈ। ਇਸ ਤੋਂ ਬਾਅਦ ਚਲਦੀ ਕਾਰ ਵਿੱਚ ਡਿੱਕੀ ਖੋਲੀ ਜਾਂਦੀ ਹੈ ਅਤੇ ਨੋਟ ਲੁਟਾਏ ਜਾਂਦੇ ਹਨ। । ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਦੇ ਲਈ ਨੌਜਵਾਨਾਂ ਨੇ ਇਹ ਹਰਕਤ ਕੀਤੀ ਹੈ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਨਹੀਂ ਸਮਝਿਆ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ । 27 ਸੈਕੰਡ ਦੇ ਇਸ ਵੀਡੀਓ ਦੇ ਸਾਹਮਣੇ ਆਉਣ ਤੋ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਉਨ੍ਹਾਂ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਕਾਰ ਦੇ ਮਾਲਕ ਦੀ ਪਛਾਣ ਹੋਈ
ਕਾਰ ਦੇ ਮਾਲਿਕ ਦੀ ਪਛਾਣ ਕਰ ਲਈ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਵੀਡੀਓ ਬਣਾਉਣ ਵਾਲਾ ਸ਼ਖ਼ਸ ਦਿੱਲੀ ਦਾ ਰਹਿਣ ਵਾਲਾ ਜੋਰਾਵਰ ਸਿੰਘ ਹੈ । ਪੁਲਿਸ ਹੁਣ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰ ਰਹੀ ਹੈ । ACP DLF ਵਿਕਾਸ ਕੌਸ਼ਿਕ ਨੇ ਦੱਸਿਆ ਕਿ ਵੀਡੀਓ ‘ਤੇ ਗੁਰੂਗਰਾਮ ਪੁਲਿਸ ਨੇ ਆਪ ਐਕਸ਼ਨ ਲਿਆ ਹੈ । ਮਾਮਲੇ ਵਿੱਚ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ । ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।