ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਬਜਟ ਵਿੱਚ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਇਨਕਮ ਟੈਕਸ ਵਿੱਚ ਵੱਡੀ ਛੋਟ
- 7 ਲੱਖ ਤੱਕ ਕਮਾਉਣ ਵਾਲੇ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ
- ਇਨਕਮ ਟੈਕਟ ਦੀ ਛੋਟ 5 ਤੋਂ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ
- 3 ਤੋਂ 6 ਲੱਖ ਤੱਕ 5 ਫੀਸਦੀ
- 6 ਤੋਂ 9 ਲੱਖ ਤੱਕ 10 ਫੀਸਦੀ
- 9 ਤੋਂ 12 ਲੱਖ ਤੱਕ 15 ਫੀਸਦੀ
- ਨਵੇਂ ਟੈਕਸ ਵਿੱਚ 7 ਸਲੈਬ ਘਟਾ ਕੇ 5 ਕੀਤੇ ਗਏ