Punjab

‘Income Tax ਦੇਣ ਵਾਲਿਆਂ ਨੂੰ ਮਿਲਣਗੇ 41104 ਰੁਪਏ ! ਸਰਕਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ’ !

ਬਿਊਰੋ ਰਿਪੋਰਟ : ਤੁਸੀਂ ਇਨਕਮ ਟੈਕਸ ਫਾਈਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ । ਜੇਕਰ ਤੁਸੀਂ ITR ਫਾਈਲ ਨਹੀਂ ਵੀ ਕਰਦੇ ਹੋ ਤਾਂ ਵੀ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਦਰਅਸਲ ਕੁਝ ਦਿਨਾਂ ਤੋਂ ਲੋਕਾਂ ਨੂੰ ਇੱਕ ਈ-ਮੇਲ ਆ ਰਹੀ ਹੈ ਹੋ ਸਕਦਾ ਹੈ ਤੁਹਾਡੇ ਕੋਲ ਵੀ ਆਈ ਹੋਵੇ, ਇਸ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਈ-ਮੇਲ ਪ੍ਰਾਪਤ ਕਰਨ ਵਾਲਾ 41104 ਰੁਪਏ ਵਾਪਸ ਲੈਣ ਦਾ ਹੱਕਦਾਰ ਹੈ ।

ਸਕ੍ਰੀਨ ਸ਼ਾਰਟ ਵੀ ਵਾਇਰਲ ਹੋ ਰਿਹਾ ਹੈ

ਈ-ਮੇਲ ਨੂੰ ਇਸ ਤਰ੍ਹਾਂ ਭੇਜਿਆ ਗਿਆ ਹੈ ਕਿ ਪਹਿਲੀ ਨਜ਼ਰ ਵਿੱਚ ਇਹ ਵੇਖਣ ਨੂੰ ਲੱਗ ਦਾ ਹੈ ਕਿ ਇਹ ਇਨਕਮ ਟੈਕਸ ਵਿਭਾਗ ਵੱਲੋਂ ਭੇਜਿਆ ਗਿਆ ਹੈ । ਪਰ ਇਹ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ,ਇਸ ਈ ਮੇਲ ਦਾ ਸਕ੍ਰੀਨ ਸ਼ਾਰਟ ਵੀ ਸੋਸ਼ਲ ਮੀਡੀਆ ‘ਤੇ ਜਮ ਕੇ ਵਾਇਰਲ ਹੋ ਰਿਹਾ ਹੈ । ਜਿਸ ਨੂੰ ਵੇਖ ਕੇ ਸਾਰੇ ਲੋਕ ਕੰਫਿਊਜ਼ ਹੋ ਰਹੇ ਹਨ । ਆਓ ਤੁਹਾਨੂੰ ਅਸੀਂ ਇਸ ਜਾਣਕਾਰੀ ਦੀ ਹਰੀਕਤ ਦੱਸ ਦੇ ਹਾਂ।

ਈ-ਮੇਲ ਵਿੱਚ ਕੀ ਜਾਣਕਾਰੀ ਦਿੱਤੀ ਗਈ ਹੈ

ਈਮੇਲ ਵਿੱਚ ਲਿਖਿਆ ਹੈ ਕਿ ਤੁਹਾਡਾ ਸੁਆਗਤ ਕਰਦੇ ਹਾਂ ਇਨਕਮ ਟੈਕਸ ਡਿਪਾਰਟਮੈਂਟ ਨੇ ਐਕਾਉਂਟ ਆਟਿਡ ਦਾ ਕੰਮ ਪੂਰਾ ਕਰ ਲਿਆ ਹੈ । ਤੁਸੀਂ 41,104.22 ਰੁਪਏ ਪਾਉਣ ਦੇ ਹੱਕਦਾਰ ਹੋ । ਪਰ ਤੁਹਾਡੀ ਇੱਕ ਡਿਟੇਲ ਗਲਤ ਹੈ।ਪਲੀਜ਼ ਕਰਾਸ ਚੈੱਕ ਕਰਕੇ ਨਿਯਮਾ ਮੁਤਾਬਿਕ ਰਿਫੰਡ ਦੇ ਲਈ ਅਰਜ਼ੀ ਦਿਉ। ਈ-ਮੇਲ ਡਿਪਟੀ ਕਮਿਸ਼ਨਰ ਆਫ ਇਨਕਮ ਟੈਕਸ ਵੱਲੋਂ ਭੇਜਿਆ ਗਿਆ ਹੈ ।

ਇਹ ਮੇਲ ਫਰਜ਼ੀ ਹੈ

ਵਾਇਰਲ ਹੋ ਰਹੇ ਈ-ਮੇਲ ਦੇ ਸਕ੍ਰੀਨ ਸ਼ਾਰਟ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨ ‘ਤੇ ਪਤਾ ਚੱਲਿਆ ਕਿ ਇਹ ਫਰਜ਼ੀ ਹੈ। ਈ-ਮੇਲ ਦਾ PBI ਫੈਕਟ ਚੈੱਕ ਕਰਕੇ ਹਕੀਕਤ ਸਾਹਮਣੇ ਆਈ । ਫੈਕਟ ਚੈੱਕ ਦੇ ਅਧਾਰ ‘ਤੇ ਦੱਸਿਆ ਗਿਆ ਕਿ ਇਨਕਮ ਟੈਕਸ ਦੇ ਨਾਂ ਨਾਲ ਆਈ ਇਹ ਈ-ਮੇਲ ਫਰਜ਼ੀ ਹੈ ਅਤੇ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਹੈ। ਜਾਂਚ ਵਿੱਚ ਇਹ ਪਤਾ ਚਲਿਆ ਹੈ ਕਿ ਇਹ ਈ-ਮੇਲ ਲੋਕਾਂ ਨੂੰ webmanager@incometax.gov.in​​​​​​​​​​​​​​​​​​ ਵੱਲੋਂ ਭੇਜੀ ਜਾ ਰਹੀ ਹੈ ।

ਗੁਮਰਾਹ ਕਰਨ ਵਾਲੇ ਸੰਦੇਸ਼ ਨੂੰ ਫਾਰਵਰਡ ਕਰਨ ‘ਤੇ ਸਖਤੀ

ਸਰਕਾਰ ਦੇ ਅਧਿਕਾਰਿਕ ਫੈਕਟ ਚੈਕਰ PIB FACT CHECK ਨੇ ਲੋਕਾਂ ਨੂੰ ਅਜਿਹੀ ਕਿਸੇ ਵੀ ਜਾਣਕਾਰੀ ਨੂੰ ਅੱਗੇ ਫਾਰਵਰਡ ਕਰਨ ਤੋਂ ਮਨਾਂ ਕਰ ਦਿੱਤਾ ਹੈ । PIB FACT CHECK ਵੱਲੋਂ ਇਸ ਸੁਨੇਹੇ ਨੂੰ ਫਰਜ਼ੀ ਦੱਸਿਆ ਗਿਆ ਹੈ,ਵਿੱਤ ਮੰਤਰਾਲਾ ਵੱਲੋਂ ਅਜਿਹਾ ਕੋਈ ਵੀ ਸੁਨੇਹਾ ਨਹੀਂ ਦਿੱਤਾ ਗਿਆ ਹੈ ।