Punjab

ਪੁਲਿਸ ਮੁਲਾਜ਼ਮ ਨੇ ਇੱਕ ਪਰਿਵਾਰ ਨਾਲ ਕੀਤਾ ਇਹ ਸਲੂਕ,ਦਲਿਤ ਪਰਿਵਾਰ ਨਾਲ ਕੀਤੀ ਇਹ ਹਰਕਤ !

ਪੁਲਿਸ ਮੁਲਾਜ਼ਮ ਨੇ ਇੱਕ ਪਰਿਵਾਰ ਨਾਲ ਕੀਤਾ ਇਹ ਸਲੂਕ,ਦਲਿਤ ਪਰਿਵਾਰ ਨਾਲ ਕੀਤੀ ਇਹ ਹਰਕਤ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਤੋਂ ਕੁਝ ਤਸਵੀਰਾਂ ਸਾਹਮਣੇ ਆਇਆ ਹਨ ਉਹ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀਆਂ ਹਨ । ਇੱਕ ਪੁਲਿਸ ਮੁਲਾਜ਼ਮ ‘ਤੇ ਇੱਕ ਦਲਿਤ ਪਰਿਵਾਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਮਾਮਲਾ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ਦਾ ਦੱਸਿਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦਾ ਪਰਿਵਾਰ ਵੀ ਕੁੱਟਮਾਰ ਵਿੱਚ ਸ਼ਾਮਲ ਸੀ । ਇਲਜ਼ਾਮ ਹੈ ਕਿ ਪਰਿਵਾਰ ਦੀ ਮਹਿਲਾ ਨੇ ਦਲਿਤ ਪਰਿਵਾਰ ਦੀ ਬੱਚੀ ‘ਤੇ ਦਾਤਰ ਨਾਲ ਕਈ ਵਾਰ ਕੀਤੇ । ਇਹ ਤਸਵੀਰਾਂ ਵੀਡੀਓ ਵਿੱਚ ਕੈਦ ਹੋਈਆਂ ਹਨ । ਬੱਚੀ ਦੇ ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਜਖ਼ਮੀ ਹੋਏ ਹਨ । ਦੋਵੇ ਪਰਿਵਾਰ ਵਿੱਚ ਛੋਟੀ ਗੱਲ ਨੂੰ ਲੈਕੇ ਬਹਿਸ ਸ਼ੁਰੂ ਹੋਈ ਸੀ ਵੱਧ ਦੇ ਵੱਧ ਦੇ ਪੁਲਿਸ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਨੇ ਦਲਿਤ ਪਰਿਵਾਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਦੱਸਿਆ ਜਾ ਰਿਹਾ ਹੈ ਆਪਣੇ ਬਚਾਅ ਦੇ ਵਿੱਚ ਪੀੜਤ ਪਰਿਵਾਰ ਨੇ ਹੱਥੋਪਾਈ ਕੀਤੀ ਸੀ ।

ਇਹ ਵਜ੍ਹਾ ਨਾਲ ਹੋਇਆ ਝਗੜਾ

ਦੋਵੇ ਪਰਿਵਾਰਾਂ ਵਿੱਚ ਨਾਲੀ ਦੀ ਸਫਾਈ ਨੂੰ ਲੈਕੇ ਬਹਿਸ ਸ਼ੁਰੂ ਹੋਈ ਅਤੇ ਵੇਖਦੇ ਹੀ ਵੇਖਦੇ ਮਾਮਲਾ ਹੱਥੋਪਾਈ ‘ਤੇ ਪਹੁੰਚ ਗਿਆ। ਇਲਜ਼ਾਮਾਂ ਮੁਤਾਬਿਕ ਪਹਿਲਾ ਪੁਲਿਸ ਮੁਲਾਜ਼ਮ ਨੇ ਦਲਿਤ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਫਿਰ ਉਸ ਦਾ ਪਰਿਵਾਰ ਵੀ ਘਰ ਤੋਂ ਬਾਹਰ ਆ ਗਿਆ,ਇੱਕ ਮਹਿਲਾ ਦੇ ਹੱਥ ਵਿੱਚ ਦਾਤਰ ਸੀ । ਮਹਿਲਾ ਨੇ ਪ੍ਰਵਾਸੀ ਦਲਿਤ ਪਰਿਵਾਰ ਦੀ ਮਹਿਲਾ ਨੂੰ ਦਾਤਰ ਦੇ ਨਾਲ ਮਾਰਿਆ ਫਿਰ ਉਸ ਦੇ ਛੋਟੀ ਧੀ ਨੂੰ ਹੇਠਾਂ ਡਿੱਗਾ ਦਿੱਤਾ ਅਤੇ ਫਿਰ ਉਸ ‘ਤੇ ਦਾਤਰ ਮਾਰੀ । ਬੜੀ ਮੁਸ਼ਕਿਲ ਦੇ ਨਾਲ ਬੱਚੀ ਮਹਿਲਾ ਦੇ ਹੱਥ ਤੋਂ ਛੁੱਟੀ ਅਤੇ ਆਪਣੇ ਪਰਿਵਾਰ ਕੋਲ ਪਹੁੰਚੀ । ਹੁਣ ਪੁਲਿਸ ਵੱਲੋਂ ਪਰਿਵਾਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ।

ਪਰਿਵਾਰ ਦੀ ਮੈਡੀਕਲ ਰਿਪੋਰਟ ‘ਤੇ ਕਾਰਵਾਈ

ਪੁਲਿਸ ਵੱਲੋਂ ਪਰਿਵਾਰ ਦੇ ਜ਼ਖਮੀ ਮੈਂਬਰਾਂ ਦਾ MLR ਕਰਵਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਹੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ । ਛੋਟੀ ਛੋਟੀ ਬਹਿਸ ਕਿਸ ਕਦਰ ਹਿੰਸਾ ਦਾ ਰੂਪ ਲੈਂਦੀ ਹੈ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਘਟਨਾ ਇਸੇ ਦੀ ਗਵਾਈ ਭਰ ਰਹੀ ਹਨ । ਇਸ ਤੋਂ ਪਹਿਲਾਂ ਭੁੱਲਥ ਤੋਂ ਬੀਤੇ ਦਿਨ ਇੱਕ NRI ਦੇ ਹੱਥ ਛੋਟੇ ਵਿਵਾਦ ਦੀ ਵਜ੍ਹਾ ਕਰਕੇ ਖੂਨ ਨਾਲ ਰੰਗੇ ਗਏ । NRI ਛੁੱਟੀਆਂ ਬਿਤਾਉਣ ਦੇ ਲਈ ਆਪਣੇ ਘਰ ਆਇਆ ਸੀ । ਗਲੀ ਵਿੱਚ ਕਾਰ ਖੜੀ ਕਰਨ ਨੂੰ ਲੈਕੇ ਗੁਆਂਢੀ ਨਾਲ ਵਿਵਾਦ ਹੋਇਆ । ਦੋਵਾਂ ਦੇ ਵਿਚਾਲੇ ਬਹਿਸ ਹੋਈ ਅਤੇ ਵੇਖ ਦੇ ਹੀ ਵੇਖ ਦੇ NRI ਨੇ ਗੁੱਸੇ ਵਿੱਚ 2 ਲੋਕਾਂ ‘ਤੇ ਤਿੱਖੇ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ,ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਬੱਚਾ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ । ਗੁਰਪ੍ਰੀਤ ਸਿੰਘ ਨਾਂ ਦੇ ਜਿਸ NRI ਕੋਲੋ ਕਤਲ ਹੋਇਆ ਉਹ ਫਰਾਰ ਦੱਸਿਆ ਜਾ ਰਿਹਾ ਹੈ । ਇਹ 2 ਮਾਮਲੇ ਇਸ ਗੱਲ ਦੀ ਗਵਾਈ ਭਰ ਰਹੇ ਹਨ ਕਿ ਮਿੰਟਾਂ ਦਾ ਗੁੱਸਾ ਵਰ੍ਹਿਆਂ ਦੀ ਜ਼ਿੰਦਗੀ ‘ਤੇ ਭਾਰੀ ਪੈ ਸਕਦਾ ਹੈ ।