India Punjab

ਸ਼ਿਮਲਾ ‘ਚ ਡੂੰਘੀ ਖੱਡ ‘ਚ ਡਿੱਗੀ ਕਾਰ, 3 ਪੰਜਾਬੀਆਂ ਦੀ ਹੋਈ ਇਹ ਹਾਲਤ

A car fell into a deep gorge in Shimla 3 Punjabis died on the spot

ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ ‘ਤੇ ਸੋਮਵਾਰ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।  ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ ‘ਤੇ ਪੰਜਾਬ ਨੰਬਰ ਦੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ਦੇ ਸਮੇਂ ਕਾਰ ‘ਚ ਕੁੱਲ 4 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 3 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਆਈਜੀਐਮਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਚੰਦੀਆ ਨੰਗਲ ਪੰਜਾਬ, ਅਮਰ ਪੁੱਤਰ ਜ਼ੈਲ ਸਿੰਘ ਨੰਗਲ ਪੰਜਾਬ ਅਤੇ ਰਾਜਵੀਰ ਪੁੱਤਰ ਇਤਵਾੜੀ, ਲੁਧਿਆਣਾ ਪੰਜਾਬ ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਲਖਨ ਪੁੱਤਰ ਬਾਲਕ ਵਾਸੀ ਨੰਗਲ ਵਜੋਂ ਹੋਈ ਹੈ।

ਇਹ ਹਾਦਸਾ ਸੋਮਵਾਰ ਰਾਤ 9 ਵਜੇ ਵਾਪਰਿਆ ਅਤੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਜ਼ਖਮੀ ਲਖਨ ਨੇ ਦੱਸਿਆ ਕਿ ਉਕਤ ਲੋਕ ਕਬਾੜ ਦਾ ਕੰਮ ਕਰਦੇ ਹਨ। ਸੋਮਵਾਰ ਨੂੰ ਜਦੋਂ ਉਹ ਸੋਲਨ ਵੱਲ ਜਾ ਰਿਹਾ ਸੀ ਤਾਂ ਮੇਹਲੀ ਬਾਈਪਾਸ ‘ਤੇ ਬਨੋਗ ਪਿੰਡ ‘ਚ ਉਸ ਦੀ ਕਾਰ 900 ਮੀਟਰ ਖੱਡ ‘ਚ ਡਿੱਗ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਮੰਗਲਵਾਰ ਸਵੇਰੇ ਊਨਾ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਪੰਜੋਹ ਵਿੱਚ ਚੰਡੀਗੜ੍ਹ-ਧਰਮਸ਼ਾਲਾ ਹਾਈਵੇਅ ’ਤੇ ਸੀਟੀਯੂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ‘ਚ ਕੁਝ ਯਾਤਰੀਆਂ ਨੂੰ ਅੰਸ਼ਕ ਰੂਪ ‘ਚ ਸੱਟਾਂ ਲੱਗੀਆਂ। ਹਾਲਾਂਕਿ ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਬੱਸ ਵਿੱਚ ਕਰੀਬ 9 ਯਾਤਰੀ ਸਵਾਰ ਸਨ। ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਲਿਜਾਇਆ ਗਿਆ ਹੈ। ਪਹਿਲੀ ਨਜ਼ਰੇ ਹਾਦਸੇ ਦਾ ਕਾਰਨ ਬੱਸ ਦਾ ਫਿਸਲਣਾ ਦੱਸਿਆ ਜਾ ਰਿਹਾ ਹੈ।

ਪੁਲੀਸ ਨੇ ਬੱਸ ਦੇ ਡਰਾਈਵਰ ਅਤੇ ਚਾਲਕ ਸਮੇਤ ਬੱਸ ਵਿੱਚ ਸਵਾਰ ਯਾਤਰੀਆਂ ਦੇ ਬਿਆਨ ਦਰਜ ਕਰ ਲਏ ਹਨ। ਸੀਟੀਯੂ ਦੀ ਬੱਸ ਕਾਂਗੜਾ ਜ਼ਿਲ੍ਹੇ ਦੇ 32 ਮੀਲ ਤੋਂ ਵਾਪਸ ਚੰਡੀਗੜ੍ਹ ਜਾ ਰਹੀ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਹਾਦਸਾਗ੍ਰਸਤ ਬੱਸ ‘ਚੋਂ ਸਵਾਰੀਆਂ ਨੂੰ ਕੱਢ ਕੇ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਹਾਦਸੇ ਦੇ ਚਸ਼ਮਦੀਦਾਂ ਬਖਸ਼ੀ ਸਿੰਘ ਅਤੇ ਵਿਸ਼ਾਲ ਠਾਕੁਰ ਨੇ ਦੱਸਿਆ ਕਿ ਸੀਟੀਯੂ ਦੀ ਬੱਸ ਫਿਸਲ ਕੇ ਸੜਕ ਦੇ ਵਿਚਕਾਰ ਪਲਟ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਈਵੇਅ ’ਤੇ ਵੱਖ-ਵੱਖ ਥਾਵਾਂ ’ਤੇ ਬਣੇ ਸਪੀਡ ਬਰੇਕਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ।