ਬਿਊਰੋ ਰਿਪੋਰਟ : ਲੁਧਿਆਣਾ ਦੇ 4 ਨੌਜਵਾਨ ਦੋਸਤਾਂ ਨੇ ਆਪਣੇ ਸਾਥੀ ਦੇ ਜਨਮ ਦਿਨ ਨੂੰ ਖਾਸ ਤਰੀਕੇ ਨਾਲ ਮਨਾਉਣ ਲਈ ਪਲਾਨ ਬਣਾਇਆ। ਚਾਰੋ ਦੋਸਤਾਂ ਨੇ ਇੱਕ ਰੈਸਟੋਰੈਂਟ ਵਿੱਚ ਛੋਟੀ ਜੀ ਪਾਰਟੀ ਦਾ ਪ੍ਰਬੰਧ ਕੀਤਾ । ਇਸ ਦੌਰਾਨ ਚਾਰਾਂ ਨੇ ਪਾਰਟੀ ਵਿੱਚ ਕਾਫੀ ਮਸਤੀ ਕੀਤੀ ਅਤੇ ਦੋਸਤ ਦੇ ਜਨਮ ਦਿਨ ਨੂੰ ਯਾਦਕਾਰੀ ਬਣਾ ਦਿੱਤਾ । ਪਰ ਉਨ੍ਹਾਂ ਨੂੰ ਸ਼ਾਇਦ ਇਸ ਗੱਲ ਬਾਰੇ ਨਹੀਂ ਪਤਾ ਸੀ ਕੁਝ ਹੀ ਮਿੰਟਾਂ ਬਾਅਦ ਉਨ੍ਹਾਂ ਦਾ ਜਸ਼ਨ ਮਾਤਮ ਵਿੱਚ ਬਦਲਣ ਵਾਲਾ ਹੈ । ਜਿਸ ਦੋਸਤ ਦਾ ਉਹ ਜਨਮ ਦਿਨ ਮਨਾ ਰਹੇ ਸਨ, ਨਾ ਸਿਰਫ ਉਸ ਦੇ ਸਾਹ ਅਤੇ ਬਲਕਿ ਸਾਰਿਆਂ ਦੀ ਜ਼ਿੰਦਗੀ ਦਾਅ ‘ਤੇ ਲੱਗਣ ਵਾਲੀ ਸੀ ।
ਚਾਰਾਂ ਦੋਸਤਾਂ ਨਾਲ ਹੋਈ ਇਹ ਅਣਹੋਨੀ
ਲੱਖਾ ਪਿੰਡ ਦੇ ਰਹਿਣ ਵਾਲੇ ਨੌਜਵਾਨ ਦਿਲਪ੍ਰੀਤ ਦਾ ਜਨਮ ਦਿਨ ਸੀ ਆਪਣੇ ਤਿੰਨ ਹੋਰ ਦੋਸਤ ਸਤਨਾਮ,ਇਕਬਾਲ ਅਤੇ ਮਨਜਿੰਦਰ ਦੇ ਨਾਲ ਉਹ ਪਾਰਟੀ ਕਰਕੇ ਕਾਰ ‘ਚ ਘਰ ਪਰਤ ਰਹੇ ਸਨ । ਜਿਵੇਂ ਹੀ ਕਾਰ ਜਗਰਾਓ ਪਹੁੰਚੀ ਬੈਲੰਸ ਵਿਗੜਨ ਦੇ ਨਾਲ ਕਾਰ ਪਲਟ ਗਈ ਅਤੇ ਨਹਿਰ ਵਿੱਚ ਡਿੱਗ ਗਈ । ਦੱਸਿਆ ਜਾ ਰਿਹਾ ਹੈ ਕਾਰ ਦੀ ਸਪੀਡ ਜ਼ਿਆਦਾ ਸੀ ਇਸ ਲਈ ਬੈਲੰਸ ਵਿਗੜ ਗਿਆ । ਜਿਵੇਂ ਹੀ ਆਲੇ-ਦੁਆਲੇ ਦੇ ਲੋਕਾਂ ਨੂੰ ਦੁਰਘਟਨਾ ਦੇ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੇ ਫੋਰਨ ਗੁਰਦੁਆਰੇ ਵਿੱਚ ਐਨਾਉਂਮੈਂਟ ਕਰਵਾਈ ਅਤੇ ਨੌਜਵਾਨਾਂ ਨੂੰ ਕੱਢਣ ਦੇ ਲਈ ਬਚਾਅ ਕਾਰਜ ਸ਼ੁਰੂ ਹੋਇਆ । ਰਾਤ ਤੱਕ ਨੌਜਵਾਨਾਂ ਨੂੰ ਨਹਿਰ ਤੋਂ ਕੱਢਣ ਦੀ ਕੋਸ਼ਿਸ਼ ਹੁੰਦੀ ਰਹੀ ।
ਪਰ ਪਿੰਡ ਵਾਲੇ ਸਿਰਫ਼ 2 ਨੂੰ ਹੀ ਬੱਚਾ ਸਕੇ ਬਾਕੀ 2 ਬਾਰੇ ਹੁਣ ਤੱਕ ਕੁਝ ਨਹੀਂ ਪਤਾ ਚਲਿਆ ਹੈ । ਜਿੰਨਾਂ 2 ਨੌਜਵਾਨਾਂ ਬਾਰੇ ਹੁਣ ਤੱਕ ਕੁਝ ਨਹੀਂ ਪਤਾ ਚਲਿਆ ਹੈ ਉਨ੍ਹਾਂ ਵਿੱਚ ਇੱਕ ਨੌਜਵਾਨ ਦਿਲਪ੍ਰੀਤ ਸਿੰਘ ਸੀ ਜਿਸ ਦਾ ਜਨਮ ਦਿਨ ਸੀ ਉਸ ਦੇ ਨਾਲ ਕਾਰ ਦੀ ਅਗਲੀ ਸੀਟ ‘ਤੇ ਬੈਠੇ ਸਤਨਾਮ ਬਾਰੇ ਵੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ।
ਜ਼ਿੰਦਗੀ ਦੀ ਉਮੀਦ ਟੁੱਟੀ ਨਹੀਂ
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਹਿਰ ਦੇ ਪਾਣੀ ਦੀ ਰਫਤਾਰ ਕਾਫੀ ਸੀ । ਹੁਣ ਦਿਲਪ੍ਰੀਤ ਅਤੇ ਸਤਨਾਮ ਦੇ ਬਚਣ ਦੀ ਉਮੀਦ ਘੱਟ ਹੈ। ਪਰ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਉਮੀਦ ਹੈ ਕਿ ਕੋਈ ਨਾ ਕੋਈ ਕਰਿਸ਼ਮਾ ਉਨ੍ਹਾਂ ਦੇ ਬੱਚਿਆਂ ਨੂੰ ਜ਼ਰੂਰ ਬਚਾਏਗਾ। ਫਿਲਹਾਲ ਪਰਿਵਾਰ ਨੇ ਹੁਣ ਵੀ ਉਮੀਦ ਨਹੀਂ ਛੱਡੀ ਹੈ ਹੁਣ ਵੀ ਦਿਲਪ੍ਰੀਤ ਅਤੇ ਸਤਨਾਮ ਦੀ ਨਹਿਰ ਵਿੱਚੋ ਤਲਾਸ਼ ਕੀਤੀ ਜਾ ਰਹੀ ਹੈ । ਗੁਰਦੁਆਰੇ ਵਿੱਚ ਐਨਾਉਂਸਮੈਂਟ ਦੇ ਜ਼ਰੀਏ ਲੋਕਾਂ ਤੋਂ ਦੋਵਾਂ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ । ਲਾਪਤਾ ਸਤਨਾਮ ਦੇ ਪਰਿਵਾਰ ਦਾ ਦੁੱਖ ਤਾਂ ਸਮਝਿਆ ਜਾ ਸਕਦਾ ਹੈ ਪਰ ਦਿਲਪ੍ਰੀਤ ਦੇ ਮਾਪਿਆਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਜਿਸ ਦਿਨ ਘਰ ਵਿੱਚ ਸਭ ਵੱਡੀ ਖੁਸ਼ੀ ਆਈ ਸੀ ਉਸੇ ਦਿਨ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ।
ਪਰਿਵਾਰ ਨੂੰ ਹੁਣ ਵੀ ਇਹ ਇੱਕ ਬੁਰਾ ਸੁਪਨਾ ਲੱਗ ਰਿਹਾ ਹੈ । ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਹੈ ਆਖਿਰ ਇੰਨੀ ਵੱਡੀ ਅਨਹੋਣੀ ਕਿਵੇਂ ਹੋ ਗਈ । ਫਿਲਹਾਲ ਪਰਿਵਾਰ ਦੇ ਨਾਲ ਦਿਲਪ੍ਰੀਤ ਅਤੇ ਸਤਨਾਮ ਨਾਲ ਜੁੜੇ ਹਰ ਇੱਕ ਸ਼ਖਸ ਨੂੰ ਵੱਡੇ ਕਰਿਸ਼ਮੇ ਦੀ ਉਮੀਦ ਹੈ । ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਮਜਜਿੰਦਰ ਅਤੇ ਇਕਬਾਲ ਦੀ ਪਿੰਡ ਵਾਲਿਆਂ ਨੇ ਮਿਲ ਕੇ ਜਾਨ ਬਚਾਈ ਹੈ ਉਨ੍ਹਾਂ ਦੀ ਮਦਦ ਲਈ ਵੀ ਰੱਬ ਨੇ ਕਿਸੇ ਬੰਦੇ ਨੂੰ ਜ਼ਰੂਰ ਭੇਜਿਆ ਹੋਵੇਗਾ ।