ਕਿਸਾਨ ਜਥੇਬੰਦੀਆਂ ਨੇ 15 ਦਸੰਬਰ ਤੋਂ 15 ਜਨਵਰੀ ਤੱਕ ਪੰਜਾਬ ‘ਚ ਇੱਕ ਮਹੀਨੇ ਲਈ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 12 ਦਸੰਬਰ ਨੂੰ CM ਅਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ ਤੇ 7 ਦਸੰਬਰ ਨੂੰ DC ਦਫ਼ਤਰ 4 ਘੰਟੇ ਤੱਕ ਬੰਦ ਕੀਤੇ ਜਾਣਗੇ ਤੇ ਇਸ ਦਿਨ 12 ਤੋਂ 4 ਵਜੇ ਤੱਕ DC ਦਫ਼ਤਰਾਂ ਦੇ ਗੇਟ ਜਾਮ ਕੀਤੇ ਜਾਣਗੇ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਜਾਰੀ ਕਰ ਕੇ ਇਹ ਐਲਾਨ ਕੀਤੇ ਹਨ। ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਪਰ ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਥੇ ਕਿਸਾਨ 9 ਦਿਨਾਂ ਤੋਂ ਧਰਨਾ ਦੇ ਰਹੇ ਨੇ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਲਈ ਕਿਸਾਨਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਹੁਣ ਕਿਸਾਨ ਸੰਘਰਸ਼ ਤੇਜ਼ ਕਰਨਗੇ ਤੇ ਪੱਕੇ ਮੋਰਚੇ ‘ਤੇ ਬੈਠਣਗੇ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਸੂਬੇ ਵਿੱਚ ਵੱਖ ਵੱਖ ਥਾਵਾਂ ‘ਤੇ ਟੋਲ ਪਲਾਜ਼ੇ ਜ਼ਾਮ ਕੀਤੇ ਸਨ। ਉਹਨਾਂ ਵਿੱਚ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ,ਅੰਮ੍ਰਿਤਸਰ ਵਿੱਚ ਕਥੁਨੰਗਲ ਟੋਲ ਪਲਾਜ਼ਾ ਟਹਿਣਾ ਟੀ-ਪੁਆਇੰਟ ‘ਤੇ ਫਰੀਦਕੋਟ ਵਿੱਚ,ਤਿੰਨ ਕੋਨੀਆਂ ਪੁੱਲ ਮਾਨਸਾ,ਮੁਕੇਰੀਆਂ ਤੇ ਤਲਵੰਡੀ ਸਾਬੋ ਸ਼ਾਮਲ ਸਨ।