Punjab

” ਜੋ ਜਵਾਨ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੁੰਦਾ ਹੈ, ਸਾਡਾ ਫ਼ਰਜ਼ ਬਣਦਾ ਹੈ ਉਸ ਦੇ ਪਰਿਵਾਰ ਦੀ ਪਿੱਛੋਂ ਸਾਂਭ-ਸੰਭਾਲ ਕੀਤੀ ਜਾਵੇ” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਹੋਏ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਭਾਰਤੀ ਫੌਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡਾ ਗਣਤੰਤਰ ਹੈ ਪਰ ਇਹ ਸਭ ਫੌਜੀ ਜਵਾਨਾਂ ਕਰਕੇ ਹੀ ਹੈ, ਜੋ ਸਰਹੱਦਾਂ ‘ਤੇ ਹਰ ਵੇਲੇ ਰਾਖੀ ਕਰਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਕਿਸਤਾਨ ਵੀ ਸਾਡੇ ਨਾਲ ਆਜ਼ਾਦ ਹੋਇਆ ਸੀ ਪਰ ਉੱਥੇ ਡੈਮੋਕਰੇਸੀ ਨਹੀਂ ਹੈ।

ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਨਹੀਂ ਹੈ। ਉਹ ਜਵਾਨ ਜੋ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੁੰਦਾ ਹੈ, ਸਰਕਾਰ ਦਾ ਵੀ ਇਹ ਫ਼ਰਜ਼ ਬਣਦਾ ਹੈ ਉਸ ਦੇ ਪਰਿਵਾਰ ਦੀ ਪਿੱਛੋਂ ਸਾਂਭ-ਸੰਭਾਲ ਕੀਤੀ ਜਾਵੇ।

ਜਵਾਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨਾ ਸਰਕਾਰ ਦਾ ਫ਼ਰਜ਼ ਹੈ।ਇਸ ਲਈ ਦੇਸ਼ ਦੀ ਸਰਹੱਦ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਣ ਵਾਲੇ ਹਰ ਜਵਾਨ ਦੇ ਪਰਿਵਾਰ ਨੂੰ ਸਰਕਾਰ 1 ਕਰੋੜ ਰੁਪਏ ਦੇ ਰਹੀ ਹੈ। ਮਾਨ ਨੇ ਕਿਹਾ ਕਿ ਇਹ ਪੈਸਾ ਭਾਵੇਂ ਜਾਣ ਵਾਲੇ ਦੀ ਕਮੀ ਪੂਰੀ ਨਹੀਂ ਕਰ ਸਕਦਾ ਹੈ ਪਰ ਸ਼ਹੀਦ ਦੇ ਪਰਿਵਾਰ ਨੂੰ ਇਹ ਤਾਂ ਦਿੱਤੇ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਕੋਈ ਆਰਥਿਕ ਤੰਗੀ ਨਾ ਆਵੇ।

ਮੁੱਖ ਮੰਤਰੀ ਮਾਨ ਨੇ ਖੁੱਦ ਨੂੰ ਵੀ ਇਕ ਵਿਅੰਗਕਾਰ ਦੱਸਿਆ ਹੈ ਤੇ ਇਹ ਵੀ ਕਿਹਾ ਕਿ ਮੈਂ ਕਦੇ ਖੁਦ ਨੂੰ ਕਾਮੇਡੀਅਨ ਨਹੀਂ ਮੰਨਿਆ ਹੈ ਤੇ ਹਮੇਸ਼ਾ ਗਲਤ ਸਿਸਟਮ ਦੇ ਖਿਲਾਫ਼ ਬੋਲਿਆ ਹੈ।

ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇਇਹ ਵੀ ਐਲਾਨ ਕੀਤਾ ਹੈ ਕਿ ਫੌਜ ਤੇ ਜਵਾਨਾਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਅਗਲੇ ਸਾਲ ਤੋਂ ਅਜਿਹੇ ਸਮਾਗਮ ਪੰਜਾਬ ਦੇ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਰਵਾਏ ਜਾਣਗੇ।