India

SFJ ਨੇ ਰੈਫਰੈਂਡਮ-2020 ਵੋਟਿੰਗ ਲਈ ਹੁਣ ਜੰਮੂ ਕਸ਼ਮੀਰ ਵੱਲ ਕੀਤਾ ਰੁਖ਼

‘ਦ ਖ਼ਾਲਸ ਬਿਊਰੋ- ਸਿੱਖਸ ਫਾਰ ਜਸਟਿਸ (SFJ) ਨੇ ਖਾਲਿਸਤਾਨ ਰੈਫਰੈਂਡਮ ਦੇ ਹੱਕ ’ਚ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਕੈਨੇਡੀਅਨ ਸਾਈਬਰ ਸਪੇਸ ਤੋਂ ਜੰਮੂ-ਕਸ਼ਮੀਰ ਵਿੱਚ ਪੋਰਟਲ ਲਾਂਚ ਕੀਤਾ ਹੈ। SFJ ਨੇ ਇਹ ਪੋਰਟਲ ਕੈਨੇਡਾ ਦੀ ਸਰਕਾਰ ਵੱਲੋਂ ਰੈਫਰੈਂਡਮ-2020 ਦਾ ਫ਼ੈਸਲਾ ਰੱਦ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਲਾਂਚ ਕੀਤਾ।

ਇਸ ਵੈੱਬ ਪੇਜ ’ਤੇ ਕੈਨੇਡਾ ਦਾ ਲਾਲ ਤੇ ਚਿੱਟੇ ਰੰਗ ਦਾ ਝੰਡਾ ਅਤੇ ਖਾਲਿਸਤਾਨ ਦਾ ਝੰਡਾ ਮਿਲੇ ਹੋਏ ਦਿਖਾਈ ਦੇ ਰਹੇ ਹਨ। ਐੱਸਐੱਫਜੇ ਨੇ 19 ਜੁਲਾਈ ਨੂੰ ਵੀ ਦਿੱਲੀ ’ਚ ਖਾਲਿਸਤਾਨ ਦੇ ਹੱਕ ’ਚ ਭਾਰਤ ਵਿਰੋਧੀ ਏਜੰਡੇ ਦੇ ਪ੍ਰਚਾਰ ਲਈ ਇਹੋ ਜਿਹੇ ਕੈਨੇਡਿਅਨ ਪੋਰਟਲ ਦੀ ਵਰਤੋਂ ਕੀਤੀ ਸੀ ਪਰ ਉਸ ਸਮੇਂ ਭਾਰਤੀ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।

ਐੱਸਐੱਫਜੇ ਨੇ 26 ਜੁਲਾਈ ਤੱਕ ਖਾਲਿਸਤਾਨ ਦੇ ਹੱਕ ’ਚ ਹਮਾਇਤ ਹਾਸਲ ਕਰਨ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਹਮਾਇਤ ਪ੍ਰਾਪਤ ‘ਰੈਫਰੈਂਡਮ 2020’ ਦੇ ਪ੍ਰਚਾਰ ਨੂੰ ਭਾਰਤ ਵਿਚਲਾ ਸਿੱਖ ਭਾਈਚਾਰਾ ਪਹਿਲਾਂ ਹੀ ਨਕਾਰ ਚੁੱਕਾ ਹੈ।