Punjab

“ਆਪ” ਵਿਧਾਇਕ ਨੂੰ ਮਿਲੀ ਧਮ ਕੀ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰ ਨ ਦੀਆਂ ਧਮ ਕੀਆਂ ਮਿਲੀਆਂ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਫੋਨ ਕਰਕੇ ਜਾਨੋਂ ਮਾ ਰ ਨ ਦੀ ਧਮ ਕੀ ਦਿੱਤੀ ਹੈ। ਧਮ ਕੀ ਦੇਣ ਵਾਲੇ ਵਿਅਕਤੀਆਂ ਨੇ ਵਿਧਾਇਕ ਸ਼ੀਤਲ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਨੋਂ ਮਾਰ ਨ ਦੀ ਧਮ ਕੀ ਦਿੱਤੀ ਹੈ।

ਵਿਧਾਇਕ ਸ਼ੀਤਲ ਅੰਗੁਰਾਲ ਨੂੰ ਮਿਲੀ ਧਮ ਕੀ ਤੋਂ ਬਾਅਦ ਜਲੰਧਰ ਪੁਲਿਸ ‘ਚ ਹੜਕੰਪ ਮਚ ਗਿਆ ਹੈ, ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਜਲਦਬਾਜ਼ੀ ‘ਚ ਵਿਧਾਇਕ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਮਾਮਲੇ ਦੀ ਜਾਂਚ ਕਰ ਰਹੇ ਹਨ।

ਦੱਸ ਦੇਈਏ ਕਿ ਉਨ੍ਹਾਂ ਨੂੰ ਵਟਸਐਪ ਨੰਬਰ ਤੋਂ ਕਾਲ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਉਹ ਲੋਕ ਕਦੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂ ਗ ਦਾ ਦੱਸਦੇ ਹਨ। ਫਿਲਹਾਲ ਸ਼ੀਤਲ ਅੰਗੁਰਾਲ ਨੇ ਥਾਣਾ ਡਵੀਜ਼ਨ ਨੰ.ਪੰਜ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ

ਦੱਸਿਆ ਜਾਂਦਾ ਹੈ ਕਿ ਧਮ ਕੀ ਦੇਣ ਵਾਲੇ ਨੇ ਵਿਧਾਇਕ ਤੋਂ ਫਿਰੌਤੀ ਨਹੀਂ ਮੰਗੀ। ਪਤਾ ਲੱਗਾ ਹੈ ਕਿ ਮਾਮਲਾ ਸਿਆਸਤ ਨਾਲ ਜੁੜਿਆ ਹੋਇਆ ਹੈ ਅਤੇ ਵਿਧਾਇਕ ਨੂੰ ਸਿਆਸਤ ਨਾਲ ਜੁੜੇ ਕੁਝ ਵਿਅਕਤੀਆਂ ਦਾ ਨਾਂ ਲੈ ਕੇ ਧਮ ਕੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਇਸ ਬਾਰੇ ਕੁਝ ਖਾਸ ਨਹੀਂ ਕਿਹਾ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਧ  ਮਕੀਆਂ ਮਿਲੀਆਂ ਹਨ। ਉਸ ਦੇ ਰਾਜਨੀਤਿਕ ਦੁਸ਼ਮਣਾਂ ਨੇ ਇਹ ਕੰਮ ਕਰਵਾਇਆ ਹੈ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਹੀ ਸੱਚ ਅਤੇ ਝੂਠ ਦਾ ਪਤਾ ਲਗਾਵੇਗੀ।

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਵਿਧਾਇਕ ਨੂੰ ਗੈਂ ਗਸਟਰ ਤੋਂ ਧਮ ਕੀਆਂ ਮਿਲੀਆਂ ਹੋਣ। ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਈ ਵਿਧਾਇਕਾਂ ਦੀ ਸੁਰੱਖਿਆ ਘੱਟ ਕੀਤੀ ਸੀ ਜਿਸ ਤੋਂ ਬਾਅਦ ਕਈ ਸਾਬਕਾ ਵਿਧਾਇਕਾਂ ਨੇ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ, ਸਭ ਤੋਂ ਪਹਿਲਾਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਨੂੰ ਗੈਂਗਸਟਰਾਂ ਤੋਂ ਧਮਕੀ ਦੀ ਸ਼ਿਕਾਇਤ ਮਿਲੀ ਸੀ,ਉਨ੍ਹਾਂ ਨੇ ਸੁਰੱਖਿਆ ਘੱਟ ਕਰਨ ਦੇ ਖਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੁੜ ਤੋਂ ਸੁਰੱਖਿਆ ਵਧਾ ਦਿੱਤੀ ਗਈ ਸੀ,ਸੋਨੀ ਤੋਂ ਇਲਾਵਾ ਮਾਝੇ ਦੇ ਹੋਰ ਕਾਂਗਰਸੀ ਅਤੇ ਅਕਾਲੀ ਵਿਧਾਇਕਾਂ ਨੇ ਧ ਮਕੀ ਦੀ ਸ਼ਿਕਾਇਤ ਵੀ ਕੀਤੀ ਸੀ,ਪੁਲਿਸ ਨੇ ਇਸ ਮਾਮਲੇ ਵਿੱਚ ਪਿਛਲੇ ਮਹੀਨੇ ਇੱਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਸੀ, ਇਸ ਤੋਂ ਇਲਾਵਾ ਪੁਲਿਸ ਕੋਲ ਅਜਿਹੀ ਫਰਜ਼ੀ ਸ਼ਿਕਾਇਤਾਂ ਵੀ ਮਿਲੀਆਂ ਸਨ, ਜਿਸ ਵਿੱਚ ਸੁਰੱਖਿਆ ਲੈਣ ਦੇ ਲਈ ਫਰਜ਼ੀ ਧਮਕੀਆਂ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਨਾਮੀ ਲੋਕਾਂ ਨੂੰ ਗੈਂ ਗਸਟਰਾਂ ਦੇ ਨਾਂ ‘ਤੇ ਧਮ ਕੀਆਂ ਵੀ ਮਿਲ ਚੁੱਕੀਆਂ ਹਨ।