India Khaas Lekh Khalas Tv Special Punjab

ਮਦਨ ਲਾਲ ਢੀਂਗਰਾ ਦੀ ਕੁਰ ਬਾਨੀ ‘ਤੇ ਵਿਸ਼ੇਸ਼ : ਵਤਨਾਂ ਦੇ ਸਿਰ ‘ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ ਹੀਦਾਂ ਦਾ

ਦ ਖ਼ਾਲਸ ਬਿਊਰੋ : ਦੇਸ਼ ਦੀ ਆਜ਼ਾਦੀ ਲਈ ਕਰਜ਼ਨ ਵਾਇਲੀ ਨੂੰ ਮਾ ਰਨ ਕਰਕੇ 17 ਅਗਸਤ 1909 ਵਿੱਚ  ਫਾਂਸੀ ਚੜੇ ਅੰਮ੍ਰਿਤਸਰ ਦੇ ਜੰਮੇ ਸੂਰਮੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਅੱਜ ਸ਼ ਹੀਦੀ ਦਿਹਾੜਾ ਹੈ। ਸ਼ਹੀਦ ਮਦਨ ਲਾਲ ਢੀਂਗਰਾ ਪਹਿਲੇ ਫਾਂਸੀ ਉੱਤੇ ਚੜਨ ਵਾਲੇ ਸ਼ਹੀਦ ਸਨ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਅਮੀਰ ਘਰਾਂ ਦੇ ਜਾਏ ਦੂਜਿਆਂ ਖ਼ਾਤਰ ਘੱਟ ਹੀ ਕੁਰਬਾਨ ਹੁੰਦੇ ਹਨ। ਇਸ ਦੇ ਉਲਟ ਮਦਨ ਲਾਲ ਢੀਂਗਰਾ ਦੇ ਦਿਲ ਅੰਦਰ ਦੇਸ਼ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਅਤੇ ਉਹ ਆਪਣੇ ਵਤਨ ਖ਼ਾਤਰ ਮਰ-ਮਿਟਣ ਲਈ ਹਰ ਵਕਤ ਤਿਆਰ ਰਹਿੰਦਾ ਸੀ।

ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਅੰਮ੍ਰਿਤਸਰ ਦੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਮਾਤਾ ਮੰਤੋ ਦੇਵੀ ਦੀ ਕੁੱਖੋਂ ਪਿਤਾ ਡਾ. ਦਿੱਤਾ ਮੱਲ ਦੇ ਘਰ ਹੋਇਆ। ਮਦਨ ਲਾਲ ਢੀਂਗਰਾ ਦਾ ਪੂਰਾ ਪਰਿਵਾਰ ਸਿੱਖਿਅਤ ਤੇ ਅੰਗਰੇਜ਼ ਪੱਖੀ ਸੀ, ਪਰ ਇਸ ਪਰਿਵਾਰ ਦਾ ਸੱਤਵਾਂ ਪੁੱਤ ਮਦਨ ਲਾਲ ਢੀਂਗਰਾ ਸਾਰਿਆਂ ਤੋਂ ਅਲੱਗ ਸੀ। ਮਦਨ ਲਾਲ ਨੇ ਅੰਮ੍ਰਿਤਸਰ ਅਤੇ ਲਾਹੌਰ ਤੋਂ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਮਿਊਂਸਿਪਲ ਕਾਲਜ, ਅੰਮ੍ਰਿਤਸਰ ਤੋਂ ਬਾਰਵੀਂ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਸਰਕਾਰੀ ਕਾਲਜ ਲਾਹੌਰ ਵਿੱਚ ਬੀਐੱਸਸੀ ਵਿੱਚ ਦਾਖ਼ਲਾ ਲਿਆ। ਕਾਲਜ ਦੀ ਪੜ੍ਹਾਈ ਦੌਰਾਨ ਹੀ ਮਦਨ ਲਾਲ ਨੇ ਪ੍ਰਸਿੱਧ ਕ੍ਰਾਂਤੀਕਾਰੀ ਵਿਨਾਇਕ ਦਾਮੋਦਰ ਸਾਵਰਕਰ ਦੀ ਜਥੇਬੰਦੀ ‘ਅਭਿਨਵ ਭਾਰਤ’ ਬਾਰੇ ਸੁਣਿਆ ਸੀ ਤੇ ਸਾਵਰਕਰ ਨਾਲ ਪੱਤਰ-ਵਿਹਾਰ ਕਰਨਾ ਸ਼ੁਰੂ ਕਰ ਦਿੱਤਾ।

    

ਮਦਨ ਲਾਲ 26 ਮਈ 1906 ਨੂੰ ਇੰਜਨੀਅਰਿੰਗ ਕਰਨ ਲਈ ਇੰਗਲੈਂਡ ਲਈ ਰਵਾਨਾ ਹੋਇਆ ਅਤੇ 6 ਜੁਲਾਈ ਨੂੰ ਬੰਦਰਗਾਰ ’ਤੇ ਪੁੱਜ ਗਿਆ। ਮਦਨ ਲਾਲ ਢੀਂਗਰਾ 1907 ਵਿੱਚ ‘ਇੰਡੀਆ ਹਾਊਸ’ ਵਿੱਚ ਆਇਆ ਤਾਂ ਉੱਥੇ ‘ਭਾਰਤ ਦੀ ਦੁਰਦਸ਼ਾ’ ਬਾਰੇ ਸਾਵਰਕਰ ਦਾ ਭਾਸ਼ਣ ਚੱਲ ਰਿਹਾ ਸੀ। ਮਦਨ ਲਾਲ ਨੇ ਸਾਵਰਕਰ ਦਾ ਜੋਸ਼ੀਲਾ ਭਾਸ਼ਨ ਸੁਣਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਸੁਣ ਕੇ ਉਸ ਦਾ ਖੂ਼ਨ ਖੌਲ ਉਠਿਆ। ਇਸ ਮਗਰੋਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ‘ਇੰਡੀਆ ਹਾਊਸ’ ਤੋਂ ‘ਇੰਡੀਅਨ ਸੋਸ਼ਿਆਲੋਜਿਸਟ’ ਨਾਂ ਦਾ ਅਖ਼ਬਾਰ ਕੱਢਣਾ ਸ਼ੁਰੂ ਕਰ ਦਿੱਤਾ ਤੇ ‘ਇੰਡੀਆ ਹਾਊਸ’ ਭਾਰਤ ਦੇ ਵਿਦਿਆਰਥੀਆਂ ਤੇ ਇਨਕਲਾਬੀਆਂ ਦਾ ਕੇਂਦਰ ਬਣ ਗਿਆ।

10 ਮਈ 1908 ਨੂੰ ‘ਇੰਡੀਆ ਹਾਊਸ’ ਵਿੱਚ 1857 ਦੇ ਗ਼ਦਰ ਦੀ 50ਵੀਂ ਵਰ੍ਹੇਗੰਢ ਮਨਾਈ ਗਈ। ਉਸ ਦਿਨ ਨੂੰ ਸਾਵਰਕਰ ਨੇ ‘ਸ਼ਹੀਦ ਦਿਵਸ’ ਦਾ ਨਾਂ ਦਿੱਤਾ। ਮਦਨ ਲਾਲ ਢੀਂਗਰਾ ਨੇ ਉਸ ਦਿਨ ਪ੍ਰਣ ਕੀਤਾ ਕਿ ਜਦੋਂ ਤੱਕ ਦੇਸ਼ ਅੰਗਰੇਜ਼ੀ ਹਕੂਮਤ ਤੋਂ ਮੁਕਤ ਨਹੀਂ ਹੋ ਜਾਂਦਾ, ਉਹ ਸੁੱਖ ਦਾ ਸਾਹ ਨਹੀਂ ਲਵੇਗਾ। ਸਰ ਵਿਲੀਅਮ ਕਰਜਨ ਵਾਇਲੀ ਭਾਰਤ ਦੀ ਆਜ਼ਾਦੀ ਲਈ ਕੰਮ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਖ਼ਤ ਸਜ਼ਾ ਦਿਵਾਉਂਦਾ ਸੀ। ਮਦਨ ਲਾਲ ਢੀਂਗਰਾ ਉਸ ਨੂੰ ਕਤਲ ਕਰਨ ਲਈ ਢੁੱਕਵੇਂ ਮੌਕੇ ਦੀ ਭਾਲ ਵਿੱਚ ਸੀ।

ਇਕ ਜੁਲਾਈ 1909 ਨੂੰ ਇੰਗਲੈਂਡ ਦੇ ਜਹਾਂਗੀਰ ਹਾਊਸ ਵਿੱਚ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ ਸੀ। ਸਰ ਕਰਜਨ ਵਾਇਲੀ ਆਪਣੀ ਪਤਨੀ ਲੇਡੀ ਵਾਇਲੀ ਦਾ ਹੱਥ ਫੜੀ ਲੋਕਾਂ ਤੋਂ ਵਿਦਾ ਲੈਂਦਾ ਹੋਇਆ ਜਿਉਂ ਹੀ ਜਹਾਂਗੀਰ ਹਾਲ ਤੋਂ ਬਾਹਰ ਨਿਕਲਿਆ ਤਾਂ ਪਹਿਲਾਂ ਤੋਂ ਤਿਆਰ ਮਦਨ ਲਾਲ ਢੀਂਗਰਾ ਨੇ ਆਪਣੇ ਕੋਟ ਦੀ ਜੇਬ ਵਿੱਚ ਹੱਥ ਪਾਇਆ ਤੇ ਫੁਰਤੀ ਨਾਲ ਇੱਕ ਬੈਲਜੀਅਮ ਰਿਵਾਲਵਰ ਕੱਢਿਆ। ਉਨ੍ਹਾਂ ਦੋ ਗੋਲੀਆਂ ਧੌਣ ਤੇ ਦੋ ਛਾਤੀ ਵਿੱਚ ਮਾਰੀਆਂ, ਜਿਸ ਕਾਰਨ ਕਰਜਨ ਢਹਿ-ਢੇਰੀ ਹੋ ਗਿਆ। ਇਸ ਦੌਰਾਨ ਛੇਵੀਂ ਗੋਲੀ 48 ਸਾਲਾ ਡਾ. ਕਾਊਸ ਖੁਰਸ਼ੀਦ ਜੀ ਲਾਲਕਕਾ ਜੋ ਵਾਇਲੀ ਨੂੰ ਬਚਾਉਣ ਲਈ ਆਇਆ, ਨੂੰ ਮਾਰੀ। ਉਸ ਦੀ ਮੌਤ ਸੇਂਟ ਜਾਰਜ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਹੋ ਗਈ। 17 ਅਗਸਤ 1909 ਨੂੰ ਭਾਰਤ ਦੇ ਅਣਖੀ ਸੂਰਮੇ ਨੂੰ ਲੰਡਨ ਦੀ ਪੈਟਨ ਵਿਲੇ ਜੇਲ੍ਹ ਵਿੱਚ ਹੀ ਚੁੱਪਚਾਪ ਫਾਂ ਸੀ ’ਤੇ ਲਟਕਾ ਦਿੱਤਾ ਗਿਆ।

ਇਸ ਬਹਾਦਰੀ ਲਈ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਬਹਾਦਰੀ ਜੋ ਉਸ ਨੇ ਆਪਣੇ ਦੇਸ਼ ਦੇ ਦੁਸ਼ਮਣਾਂ ਨੂੰ ਮਾਰ ਸੁੱਟਣ ਵਿਚ ਦਿਖਾਈ। ਬਲਿਦਾਨੀ ਮਦਨ ਲਾਲ ਢੀਂਗਰਾ ਦੀ ਨਿਡਰਤਾ ਜੋ ਕਰਜ਼ਨ ਵਾਇਲੀ ਦੀ ਹੱਤਿਆ ਕਰਨ ਤੋਂ ਲੈ ਕੇ ਫਾਂਸੀ ਚੜ੍ਹਨ ਤਕ ਪ੍ਰਗਟ ਹੋਈ, ਉਸ ਨਾਲ ਪੂਰੀ ਦੁਨੀਆ ਦੇ ਰਾਸ਼ਟਰ ਭਗਤ ਉਸ ਦੀ ਬਹਾਦਰੀ ਅਤੇ ਦ੍ਰਿੜ੍ਹਤਾ ਦੇ ਕਾਇਲ ਹੋ ਗਏ।