Punjab

ਮੂਸੇਵਾਲਾ ਦਾ ਕਰੀਬੀ ਦੋਸਤ ਗੈਂ ਗਸਟਰਾਂ ਦੇ ਨਿਸ਼ਾਨੇ ‘ਤੇ ! ਪੁਲਿਸ ਨੇ ਸੁਰੱਖਿਆ ਵਧਾਈ,ਗੋਲਡੀ ਬਰਾੜ ਨੇ ਲਿਆ ਸੀ ਨਾਂ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਮਿਲ ਚੁੱਕੀ ਹੈ ਧਮ ਕੀ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਪੁਲਿਸ ਨੇ ਗੈਂ ਗਸਟਰਾਂ ਖਿਲਾਫ਼ ਮੁਹਿੰਮ ਤੇਜ਼ ਕੀਤੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਪਿਤਾ ਬਲਕੌਰ ਸਿੰਘ ਨੂੰ ਮਿਲੀ ਧਮ ਕੀ ਤੋਂ ਬਾਅਦ ਹੁਣ ਮੂਸੇਵਾਲਾ ਦੇ ਕਰੀਬੀ ਦੋਸਤ ਗੈਂ ਗਸਟਰਾਂ ਦੇ ਨਿਸ਼ਾਨੇ ‘ਤੇ ਹੈ। ਇੱਕ ਨਕਾਬਪੋਸ਼ ਵੱਲੋਂ ਉਸ ਦੇ ਘਰ ਦੀ ਰੇਕੀ ਵੀ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਗੈਂ ਗਸਟਰ ਗੋਲਡੀ ਬਰਾੜ ਨੇ ਆਪਣੇ ਵੀਡੀਓ ਵਿੱਚ ਗਾਇਕ ਸਿੱਧੂ ਦੇ ਇਸੇ ਦੋਸਤ ਦਾ ਜ਼ਿਕਰ ਕੀਤਾ ਸੀ।

ਪੁਲਿਸ ਨੇ ਸਿੱਧੂ ਦੇ ਦੋਸਤ ਦੀ ਸੁਰੱਖਿਆ ਵਧਾਈ

ਮੂਸੇਵਾਲਾ ਦੇ ਕਰੀਬੀ ਦੋਸਤ ਨੇ ਆਪਣੇ ਘਰ ਦੇ ਬਾਹਰ ਲੱਗੇ CCTV ਵਿੱਚ ਵੇਖਿਆ ਕਿ ਇੱਕ ਨਕਾਬਪੋਸ਼ ਉਸ ਦੇ ਘਰ ਦੀ ਰੇਕੀ ਕਰ ਰਿਹਾ ਹੈ। ਉਸ ਨੇ ਫੌਰਨ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਘਰ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਹੈ। ਮੂਸੇਵਾਲਾ ਦਾ ਕਰੀਬੀ ਦੋਸਤ ਪਹਿਲਾਂ ਪਿੰਡ ਭੰਗਚਿੜੀ ਵਿੱਚ ਰਹਿੰਦਾ ਸੀ ਤਾਂ ਵੀ ਉਸ ਦੇ ਘਰ ਫਾ ਇਰਿੰਗ ਹੋਈ ਸੀ। ਪੁਲਿਸ ਇਸ ਸ਼ਿਕਾਇਤ ਨੂੰ ਬਿਲਕੁਲ ਵੀ ਹਲਕੇ ਵਿੱਚ ਨਹੀਂ ਲੈ ਰਹੀ ਹੈ ਅਤੇ ਇਸ ਦੀ ਜਾਂਚ ਕਰ ਰਹੀ ਹੈ। ਗੋਲਡੀ ਬਰਾੜ ਨੇ ਕੁੱਝ ਦਿਨ ਪਹਿਲਾਂ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਦੇ ਲਈ 2 ਕਰੋੜ ਦਾ ਆਫਰ ਦਿੱਤਾ ਸੀ। ਇਹ ਆਫਰ ਭੰਗਚਿੜੀ ਦੇ ਇੱਕ ਨੌਜਵਾਨ ਦੇ ਜ਼ਰੀਏ ਭੇਜਿਆ ਗਿਆ ਸੀ, ਜੋ ਹਰ ਵਕਤ ਸਿੱਧੂ ਮੂਸੇਵਾਲਾ ਦੇ ਨਾਲ ਰਹਿੰਦਾ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਧਮ ਕੀ ਮਿਲ ਚੁੱਕੀ ਹੈ।

ਮੂਸੇਵਾਲਾ ਦੇ ਪਿਤਾ ਨੂੰ ਧਮ ਕੀ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫੋਨ ‘ਤੇ ਜਾਨ ਤੋਂ ਮਾ ਰਨ ਦੀ ਧਮ ਕੀ ਮਿਲੀ ਸੀ,ਜਿਸ ਵਿੱਚ ਕਿਹਾ ਗਿਆ ਸੀ ‘ਅਗਲਾ ਨੰਬਰ ਬਾਪੂ ਦਾ’। ਹਾਲਾਂਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਪੂਰੀ ਹੈ ਪਰ ਵਿਰੋਧੀ ਧਿਰ ਨੇ ਹੋਰ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਪੁੱਤਰ ਦੇ ਕ ਤਲ ਤੋਂ ਬਾਅਦ ਪਿਤਾ ਬੁਲਟਪਰੂਫ ਗੱਡੀ ‘ਤੇ ਹੀ ਜਾਂਦੇ ਹਨ। ਪੁਲਿਸ ਨੇ ਹੁਣ ਤੱਕ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ 3 ਸ਼ਾਰਪ ਸ਼ੂਟ ਰਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ ਜਦਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਪੰਜਾਬ ਪੁਲਿਸ ਦੇ ਨਾਲ ਹੋਏ ਐਨਕਾਊਂਟਰ ਵਿੱਚ ਮਾਰੇ ਗਏ ਸਨ। ਪੁਲਿਸ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ 6 ਸ਼ਾਰਪ ਸ਼ੂ ਟਰ ਹੋਣ ਦਾ ਦਾਅਵਾ ਕਰ ਰਹੀ ਹੈ ਜਦਕਿ ਗੋਲਡੀ ਬਰਾੜ ਨੇ ਆਪਣੀ ਇੱਕ ਪੋਸਟ ਵਿੱਚ 8 ਸ਼ਾਰਪ ਸ਼ੂ ਟਰ ਹੋਣ ਦਾ ਦਾਅਵਾ ਕੀਤਾ ਸੀ।