Punjab

AAP MLA ਦਾ ਫਰਜ਼ੀ PA ਗ੍ਰਿਫ਼ਤਾਰ, ਇਸ ਸ਼ਾਤਰਾਨਾ ਅੰਦਾਜ਼ ‘ਚ ਚੁੱਕਦਾ ਸੀ ਫਾਇਦਾ

ਫਰਜ਼ੀ PA ਦਾ ਭਰਾ ਵੀ ਉਸ ਦੇ ਨਾਲ ਕੰਮ ਕਰਦਾ ਸੀ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਪੰਜਾਬ ਵਿੱਚ ਆਪ ਵਿਧਾਇਕਾਂ ਦੇ PA ਗੋਲਮਾਲ ਕਰਨ ਦੇ ਇਲਜ਼ਾਮਾਂ ਹੇਠ ਲਗਾਤਾਰ ਸੁਰਖੀਆਂ ਵਿੱਚ ਹਨ। ਜਲੰਧਰ ਪੁਲਿਸ ਨੇ ਆਪ ਵਿਧਾਇਕ ਦੇ ਇੱਕ ਫਰਜ਼ੀ PA ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਸ਼ਿਕਾਇਤ ਜਲੰਧਰ ਸੈਂਟਰ ਹਲਕੇ ਦੇ ਆਪ ਦੇ ਵਿਧਾਇਕ ਰਮਨ ਅਰੋੜਾ ਨੇ ਕੀਤੀ ਸੀ। ਰਮਨ ਅਰੋੜਾ ਨੂੰ ਸ਼ਿਕਾਇਤ ਮਿਲੀ ਕਿ ਇੱਕ ਸ਼ਖ਼ਸ ਉਨ੍ਹਾਂ ਦਾ PA ਬਣ ਕੇ ਸਰਕਾਰੀ ਅਫਸਰਾਂ ਅਤੇ ਮੁਲਾਜ਼ਮਾਂ ‘ਤੇ ਕੰਮ ਕਰਵਾਉਣ ਦਾ ਦਬਾਅ ਪਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਰੋਹਿਤ ਅਤੇ ਅਜੈ ਨਾਂ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵੇਂ ਭਰਾ ਹਨ ਅਤੇ ਬਲਦੇਵ ਨਗਰ ਵਿੱਚ ਰਹਿੰਦੇ ਹਨ। ਪੁਲਿਸ ਦੋਵਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਰੰਧਾਵਾ ਦੇ PA ‘ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ।

ਵਿਧਾਇਕ ਦੇ PA ‘ਤੇ ਰਿਸ਼ ਵਤ ਮੰਗਣ ਦੇ ਇਲ ਜ਼ਾਮ

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ PA ਨਿਤਿਨ ਲੂਥਰਾ ‘ਤੇ ਇਲ ਜ਼ਾਮ ਲੱਗਿਆ ਸੀ ਕਿ ਉਸ ਨੇ ਬਲਟਾਣਾ ਦੇ ਚੌਂਕੀ ਇੰਚਾਰਜ ਬਰਮਾ ਸਿੰਘ ਤੋਂ ਇੱਕ ਲੱਖ ਦੀ ਰਿਸ਼ਵਤ ਮੰਗੀ ਸੀ ਪਰ ਜਦੋਂ ਉਸ ਨੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ। ਚੌਂਕੀ ਇੰਚਾਰਜ ਨੇ ਇਹ ਪੂਰੀ ਗੱਲ ਆਪ ਦੇ ਇੱਕ ਵਰਕਰ ਵਿਕਰਮ ਧਵਨ ਨੂੰ ਫੋਨ ਕਾਲ ਦੌਰਾਨ ਦੱਸੀ, ਜਿਸ ਤੋਂ ਬਾਅਦ ਧਵਨ ਨੇ ਚੌਂਕੀ ਇੰਚਾਰਜ ਬਰਮਾ ਸਿੰਘ ਦੀ ਆਡੀਓ ਰਿਕਾਰਡਿੰਗ ਐਂਟੀ ਕਰੱਪਸ਼ਨ ਹੈੱਲਪਲਾਈਨ ਨੂੰ ਸੌਂਪ ਦਿੱਤੀ। ਆਪ ਵਰਕਰ ਵਿਕਰਮ ਧਵਨ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੇ ਐਂਟੀ ਕਰੱਪਰਸ਼ਨ ਹੈੱਲਪਲਾਈਨ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਸਬੂਤ ਮੰਗੇ ਤਾਂ ਉਨ੍ਹਾਂ ਨੂੰ ਚੌਂਕੀ ਇੰਚਾਰਜ ਬਰਮਾ ਸਿੰਘ ਅਤੇ ਆਪਣੇ ਵਿਚਾਲੇ ਹੋਈ ਸਾਰੀ ਗੱਲਬਾਤ ਦੀ ਰਿਕਾਰਡਿੰਗ ਸੌਂਪ ਦਿੱਤੀ, ਜਿਸ ਵਿੱਚ ਚੌਂਕੀ ਇੰਚਾਰਜ ਆਪ ਦੱਸ ਰਿਹਾ ਹੈ ਕਿਸ ਤਰ੍ਹਾਂ ਉਸ ਤੋਂ 1 ਲੱਖ ਦੀ ਰਿਸ਼ਵਤ ਮੰਗੀ ਗਈ। ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਵਿਕਰਮ ਧਵਨ ਦਾ ਇਲ ਜ਼ਾਮ ਹੈ ਕਿ ਐਂਟੀ ਕੁਰੱਪਸ਼ਨ ਵਿਭਾਗ ਗੱਲਬਾਤ ਤੋਂ ਕਾਰਵਾਈ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਿਹਾ ਸੀ।

ਇਸ ਤੋਂ ਪਹਿਲਾਂ ਵੀ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ‘ਤੇ ਇਹ ਇਲ ਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਕਰੀਬੀ ਲੋਕਾਂ ਦੀ ਮਦਦ ਨਾਲ ਸਰਕਾਰੀ ਕੰਮ ਵਿੱਚ 1 ਫੀਸਦੀ ਦੀ ਰਿਸ਼ਵਤ ਮੰਗੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਹਟਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਢਾਈ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵਿਜੇ ਸਿੰਗਲਾ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਪਰ ਭ੍ਰਿਸ਼ ਟਾਚਾਰ ਦਾ ਕੇਸ ਹੁਣ ਵੀ ਉਨ੍ਹਾਂ ਖਿਲਾਫ ਚੱਲ ਦਾ ਰਹੇਗਾ।