ਭਗਵੰਤ ਮਾਨ ਆਪਣੇ ਦੂਜੇ ਮੰਤਰੀ ਖਿਲਾਫ਼ ਲੈ ਸਕਦੀ ਐਕਸ਼ਨ
‘ਦ ਖ਼ਾਲਸ ਬਿਊਰੋ : ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਜਿਸ ਵਿਧਾਇਕ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਭਗਵੰਤ ਮਾਨ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਉਸ ਤੋਂ ਸੀਐੱਮ ਮਾਨ ਦੀਆਂ ਨਰਾਜ਼ਗੀ ਦੀਆਂ ਖ਼ਬਰਾ ਆ ਰਹੀਆਂ ਹਨ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਸਨ ਪਰ ਸੀਐਮ ਮਾਨ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ। ਮੰਨਿਆ ਜਾ ਰਿਹਾ ਹੈ ਭਗਵੰਤ ਮਾਨ ਚੇਤਨ ਸਿੰਘ ਜੌੜੇਮਾਜਰਾ ਤੋਂ ਕਾਫ਼ੀ ਨਰਾਜ਼ ਨਜ਼ਰ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ਕੋਈ ਸਖ਼ਤ ਫੈਸਲਾ ਲੈ ਸਕਦੇ ਹਨ।
ਵਿਭਾਗ ਬਦਲ ਦੀਆਂ ਚਰਚਾਵਾਂ
ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਬਾਬਾ ਫਰੀਦ ਯੂਨੀਵਰਸਿਟੀ ਪਹੁੰਚੇ ਸਨ ਤਾਂ ਮਰੀਜ਼ਾਂ ਦੇ ਗੱਦਿਆਂ ਦੀ ਹਾਲਤ ਵੇਖ ਕੇ ਉਹ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਵੀਸੀ ਡਾ. ਰਾਜ ਬਹਾਦਰ ਨੂੰ ਗੱਦੇ ‘ਤੇ ਲੇਟਣ ਲਈ ਕਿਹਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਸੀ ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਾਂਗਰਸ, ਅਕਾਲੀ ਦਲ ਨੇ ਵੀਸੀ ਨਾਲ ਕੀਤੇ ਗਏ ਵਤੀਰੇ ਨੂੰ ਲੈ ਕੇ ਸਿਹਤ ਮੰਤਰੀ ਦਾ ਅਸਤੀਫ਼ਾ ਮੰਗ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਡਾ. ਰਾਜ ਬਹਾਦਰ ਨੂੰ ਫੋਨ ਕਰਕੇ ਮੁਆਫੀ ਮੰਗੀ, ਇਸ ਪੂਰੀ ਘਟ ਨਾ ਤੋਂ ਬਾਅਦ ਪਾਰਟੀ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਵਿਭਾਗ ਬਦਲਣ ਦੀਆਂ ਚਰਚਾਵਾਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਚੇਤਨ ਸਿੰਘ ਜੌੜੇਮਾਜਰਾ ਦਾ ਵਿਭਾਗ ਬਦਲ ਸਕਦੇ ਹਨ। ਇਸ ਤੋਂ ਪਹਿਲਾਂ ਮਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀ ਸਿਹਤ ਮੰਤਰੀ ਦੇ ਵਤੀਰੇ ਨੂੰ ਗਲਤ ਦੱਸਿਆ ਸੀ । ਹਾਲਾਂਕਿ ਜਦੋਂ ਕੈਬਨਿਟ ਵਿੱਚ ਚੇਤਨ ਸਿਘ ਜੌੜੇਮਾਜਰਾ ਨੂੰ ਸ਼ਾਮਲ ਕੀਤਾ ਗਿਆ ਸੀ ਤਾਂ ਚਰਚਾਵਾਂ ਸਨ ਕਿ ਆਪ ਸੁਪ੍ਰੀਮੋ ਕੇਜਰੀਵਾਲ ਨੇ ਉਨ੍ਹਾਂ ਦੀ ਬਹਾਦੁਰੀ ਦੇ ਕਿਸੇ ਸੁਣਨ ਤੋਂ ਬਾਅਦ ਮਾਨ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ।
ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਜ਼ਖ਼ਮੀ ਹੋਏ ਜੌੜਾਮਾਜਰਾ
2019 ਵਿੱਚ ਚੇਤਨ ਸਿੰਘ ਜੌੜਾਮਾਜਰਾ ਨੂੰ ਅਣਪਛਾਤੇ ਸ਼ਖ਼ਸ ਨੇ ਗੋ ਲੀ ਮਾ ਰੀ ਸੀ, ਤਰਨਤਾਰਨ ਵਿੱਚ ਉਨ੍ਹਾਂ ਨੇ ਇੱਕ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਅਗਵਾ ਕਰਨ ਆਏ ਬਦ ਮਾਸ਼ਾਂ ਨੇ ਜੌੜਾਮਾਜਰਾ ‘ਤੇ ਗੋ ਲੀਆਂ ਚੱਲਾ ਦਿੱਤੀਆਂ। ਗੋ ਲੀ ਉਨ੍ਹਾਂ ਦੀ ਗਰਦਨ ਨੇੜੇ ਲੱਗੀ ਸੀ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਸ ਘ ਟਨਾ ਤੋਂ ਬਾਅਦ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ ਦੀ ਕਾਨੂੰਨੀ ਹਾਲਾਤ ‘ਤੇ ਸਵਾਲ ਵੀ ਚੁੱਕੇ ਸਨ ਪਰ ਉਸ ਦੌਰਾਨ ਉਹ ਚੇਤਨ ਸਿੰਘ ਜੌੜਾਮਾਜਰਾ ਦੀ ਬਹਾਦੁਰੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਅਤੇ ਇਸੇ ਲਈ ਉਨ੍ਹਾਂ ਨੂੰ ਕੈਬਨਿਟ ਵਿੱਚ ਵੀ ਥਾਂ ਮਿਲੀ।