‘ਦ ਖ਼ਾਲਸ ਬਿਊਰੋ : ਕਪੂਰਥਲਾ ਜਿਲ੍ਹੇ ਦੇ ਪਿੰਡ ਬੂਟ ਵਿਖੇ ਚੱਲ ਰਹੇ ਧਾਰਮਿਕ ਮੇਲੇ ਵਿੱਚ ਪੁਰਾਣੀ ਰੰਜਿ ਸ਼ ਨੂੰ ਲੈ ਕੇ ਦੋ ਧਿਰਾਂ ਚ ਤਕ ਰਾਰ ਹੋ ਗਈ। ਇਸ ਦੌਰਾਨ ਇੱਕ ਧਿਰ ਵਲੋਂ ਕੀਤੀ ਗਈ ਗੋ ਲੀ ਬਾਰੀ ਦੌਰਾਨ ਦੋ ਨੌਜਵਾਨ ਬੁਰੀ ਤਰ੍ਹਾਂ ਜ਼ ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖ਼ ਮੀਆਂ ਦੀ ਪਹਿਚਾਣ ਵਿਸਾਖਾ ਸਿੰਘ ਨਿਵਾਸੀ ਪਿੰਡ ਬੂਟ ਤੇ ਅਮਨਦੀਪ ਸਿੰਘ ਨਿਵਾਸੀ ਪਿੰਡ ਤਲਵਨ ਨੂਰਮਹਿਲ ਨਕੋਦਰ ਜ਼ਿਲ੍ਹਾ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਕਿ ਪਿੰਡ ਬੂਟ ਵਿੱਚ ਧਾਰਮਿਕ ਮੇਲੇ ਦੌਰਾਨ ਕਬੱਡੀ ਦਾ ਮੈਚ ਚੱਲ ਰਿਹਾ ਸੀ। ਜਿਸ ਦੌਰਾਨ ਅਮਨਦੀਪ ਸਿੰਘ ਤੇ ਵਿਸਾਖਾ ਸਿੰਘ ਵਿੱਚ ਕਿਸੇ ਗੱਲ ਨੂੰ ਲੈਕੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਅਮਨਦੀਪ ਸਿੰਘ ਦੇ ਨਾਲ ਆਏ ਉਸਦੇ ਸਾਥੀਆਂ ਨੇ ਵਿਸਾਖਾ ਸਿੰਘ ਉਪਰ ਗੋ ਲੀ ਆਂ ਚਲਾ ਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਵਿਸਾਖਾ ਸਿੰਘ ਦੇ ਨਾਲ ਅਮਨਦੀਪ ਸਿੰਘ ਨੂੰ ਵੀ ਗੋ ਲੀ ਲੱਗ ਗਈ। ਜਿਸਦੇ ਚਲਦਿਆਂ ਦੋਨੋਂ ਜ਼ਖ਼ ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਕੋਤਵਾਲੀ ਥਾਣਾ ਇੰਚਾਰਜ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂ ਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਕੁਝ ਲੋਕਾਂ ਨੂੰ ਹਿਰਾ ਸਤ ਵਿੱਚ ਵੀ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਸੇ ਪੁਰਾਣੀ ਰੰਜਿ ਸ਼ ਨੂੰ ਲੈ ਕੇ ਨੌਜਵਾਨਾਂ ਦਾ ਆਪਸੀ ਝ ਗੜਾ ਹੋਇਆ, ਇਸ ਦੌਰਾਨ ਗੋ ਲੀ ਚੱਲੀ ਹੈ। ਇਸ ਮਾਮਲੇ ਦੀ ਗੰ ਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।