‘ਦ ਖਾਲਸ ਬਿਉਰੋ:ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ,ਵੱਡੇ-ਵੱਡੇ ਆਗੂਆਂ ਵਲੋਂ ਪਾਰਟੀ ਬਦਲਣ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਵੱਡੇ ਲੀਡਰ ਲਾਲੀ ਮਜੀਠੀਆ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿਤਾ ਹੈ।ਉਹ ਅੱਜ ਅੰਮ੍ਰਿਤਸਰ ਵਿਖੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿੱਚ ਆਪ ਵਿੱਚ ਸ਼ਾਮਲ ਹੋ ਗਏ।ਉਹ,ਇਸ ਤੋਂ ਪਹਿਲਾਂ ਪਨਗ੍ਰੇਨ ਵਿੱਚ ਚੇਅਰਮੈਨ ਦੇ ਅਹੁਦੇ ਤੇ ਰਹਿ ਚੁਕੇ ਹਨ ਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਅਸਤੀਫਾ ਦੇ ਦਿਤਾ ਸੀ।