Punjab

ਪੰਜਾਬ ਵਿੱਚ ਮੀਂਹ ਦੇ ਨਾਲ ਝੱਖੜ-ਝੋਲਾ

‘ਦ ਖ਼ਾਲਸ ਬਿਊਰੋ :- ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ।

ਸਵੇਰੇ ਤਕਰੀਬਨ 7:45 ਵਜੇ ਦੇ ਕਰੀਬ ਸੰਘਣੇ ਬੱਦਲਾਂ ਕਾਰਨ ਹਨੇਰਾ ਛਾ ਗਿਆ, ਬਿਜਲੀ ਚਮਕੀ ਤੇ ਹਨੇਰੀ ਵੀ ਚੱਲੀ। ਲੰਘੇ ਦਿਨ ਵਧੀ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਮਿਲੀ ਹਾਲਾਂਕਿ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਪੁੱਟੇ ਗਏ। ਕਿਸਾਨਾਂ ਲਈ ਅਗਲੀ ਫ਼ਸਲ ਬੀਜਣ ਲਈ ਇਹ ਮੀਂਹ ਕਾਫੀ ਲਾਹੇਵੰਦ ਸਾਬਤ ਹੋ ਸਕਦਾ ਹੈ।

ਉਧਰ ਪੰਜਾਬ ਦੇ ਕਈ ਇਲਾਕਿਆਂ ‘ਚ ਮੌਸਮ ਠੰਡਾ ਰਿਹਾ ਤੇ ਤੇਜ਼ ਮੀਂਹ ਤੇ ਗੜ੍ਹੇਮਾਰੀ ਹੋਈ। ਹੁਸ਼ਿਆਰਪੁਰ ‘ਚ ਅੱਜ ਸਵੇਰੇ 6:31 ਵਜੇ ਤੇਜ਼ ਹਵਾ ਚੱਲਣ ਤੋਂ ਬਾਅਦ ਮੀਂਹ ਪੈਣ ਕਾਰਨ ਕਈ ਇਲਾਕਿਆਂ ‘ਚ ਬੀਜਲੀ ਚਲੀ ਗਈ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲ ਹੋਈ ਅਤੇ ਮੁਹਾਲੀ ਸਵੇਰੇ 8:24 ਵਜੇ ਕਾਲੇ ਬਦਲਾਂ ਕਾਰਨ ਹਨੇਰਾਂ ਛਾ ਗਿਆ ਤੇ ਤੇਜ਼ ਹਵਾ ਨਾਲ ਮੀਂਹ ਪਿਆ। ਮਾਨਸਾ ਜ਼ਿਲ੍ਹੇ ਵਿੱਚ 8:36 ਸਵੇਰੇ ਤੇਜ਼ ਹਨ੍ਹੇਰੀ ਤੇ ਹਲਕੀਆਂ ਫੁਲਕੀਆਂ ਕਣੀਆਂ ਪਈਆਂ ਨੇ । ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਲੁਧਿਆਣਾ ਵਿੱਚ ਸਵੇਰੇ 7:30 ਹੀ ਕਾਲੇ ਬਦਲਾਂ ਨਾਲ ਹਨੇਰਾ ਹੋ ਗਿਆ, ਤੇਜ਼ ਠੰਡੀਆਂ ਹਵਾ ਚੱਲਣ ਲੱਗ ਪਈਆਂ ਤੇ ਤੇਜ਼ ਮੀਂਹ ਪਿਆ ਜਿਸ ਨਾਲ ਪੂਰੇ ਜ਼ਿਲ੍ਹੇ ‘ਚ ਠੰਡਾਂ ਮੌਸਮ ਹੋ ਗਿਆ। ਹਲਾਂਕਿ ਦੁਪਹਿਰ ਬਾਅਦ ਮੌਸਮ ਫਿਰ ਸਾਫ ਹੋ ਗਿਆ।