‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਨੇ ਆਪਣੇ ਦੂਜੇ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦਿੱਤਾ ਹੈ। ਪਹਿਲਾਂ ਉਸਨੇ ਭਾਰਤ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ। ਪਾਕਿਸਤਾਨ ਲ਼ਈ ਇਹ ਮੈਚ ਬਹੁਤ ਖਾਸ ਸੀ, ਕਿਉਂਕਿ ਲੰਘੇ ਮਹੀਨੇ 18 ਸਤੰਬਰ ਨੂੰ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਦੇ ਦੌਰੇ ਉੱਤੇ ਗਈ ਸੀ। ਪਰ ਸਖਤ ਸੁਰੱਖਿਆ ਦੇ ਕਾਰਣਾਂ ਕਰਕੇ ਕੀਵੀ ਟੀਮ ਬਿਨਾਂ ਕੋਈ ਮੈਚ ਖੇਡੇ ਵਾਪਿਸ ਆਪਣੇ ਦੇਸ਼ ਪਰਤ ਗਈ ਸੀ। ਹਾਲਾਂਕਿ ਪਾਕਿਸਤਾਨ ਵਿੱਚ ਉਸ ਵੇਲੇ ਨਿਊਜ਼ੀਲੈਂਡ ਦੇ ਇਸ ਫੈਸਲੇ ਦੀ ਕਾਫੀ ਨਿਖੇਧੀ ਹੋਈ ਸੀ ਅਤੇ ਇਸ ਮੈਚ ਨੂੰ ਉਸਨੇ ਨਿਰਾਦਰ ਦਾ ਬਦਲਾ ਲੈਣ ਦੇ ਨਜਰੀਏ ਨਾਲ ਦੇਖਿਆ ਸੀ।
ਨਿਊਜ਼ੀਲੈਂਡ ਦੇ ਨਾਲ ਪਾਕਿਸਤਾਨ ਦੇ ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ ਲਗਾਤਾਰ ਦੂਜੇ ਮੈਚ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕੀਵੀ ਟੀਮ ਅੱਠ ਓਵਰਾਂ ਵਿੱਚ ਸਿਰਫ 134 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦਾ ਕੋਈ ਵੀ ਖਿਡਾਰੀ 30 ਤੋਂ ਵਧ ਸਕੋਰ ਨਹੀਂ ਬਣਾ ਸਕਿਆ। ਹੁਣ ਪਾਕਿਸਤਾਨ ਦਾ ਅਗਲਾ ਮੁਕਾਬਲਾ ਸ਼ੁਕਰਵਾਰ ਨੂੰ ਆਫਗਾਨਿਸਤਾਨ ਨਾਲ ਹੋਵੇਗਾ ਤੇ ਅੱਜ ਇੰਗਲੈਂਡ ਬੰਗਲਾਦੇਸ਼ ਤੇ ਸਕਾਟਲੈਂਡ ਦਾ ਨਾਮੀਬਿਆ ਨਾਲ ਮੁਕਾਬਲਾ ਹੋਵੇਗਾ।
Comments are closed.