India Punjab

ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਸੁਣ ਕੇ ਹਿੱਲ ਜਾਵੇਗਾ ਦਿਮਾਗ

‘ਦ ਖ਼ਾਲਸ ਟੀਵੀ ਬਿਊਰੋ:-ਦੋ ਦਿਨ ਬਾਅਦ ਇਕ ਵਾਰ ਫਿਰ ਡੀਜ਼ਲ ਤੇ ਪੈਟਰੋਲ ਦੇ ਭਾਅ ਅਸਮਾਨ ਛੂਹ ਰਹੇ ਹਨ। ਅੱਜ ਪੈਟਰੋਲ ਦੀ ਕੀਮਤ 31 ਤੋਂ 35 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ 33-37 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧੀ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਦਿੱਲੀ ਵਿਚ ਪੈਟਰੋਲ 107 ਰੁਪਏ 94 ਪੈਸੇ ਤੇ ਡੀਜ਼ਲ 96 ਰੁਪਏ 67 ਪੈਸੇ ਮਿਲ ਰਿਹਾ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ 113 ਰੁਪਏ 80 ਪੈਸੇ और ਡੀਜ਼ਲ 104 ਰੁਪਏ 75 ਪੈਸੇ, ਕਲਕੱਤਾ ਵਿੱਚ ਪੈਟਰੋਲ 108 ਰੁਪਏ 45 ਪੈਸੇ और ਡੀਜ਼ਲ 99 ਰੁਪਏ 78 ਪੈਸੇ ਅਤੇ ਚੇਨਈ ਵਿਚ ਪੈਟਰੋਲ 104 ਰੁਪਏ 83 ਪੈਸੇ ਤੇ ਡੀਜ਼ਲ ਦੀ ਕੀਮਤ 100 ਰੁਪਏ 92 ਪੈਸੇ ਪਹੁੰਚ ਗਈ ਹੈ।