‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੱਖਣੀ ਅਫਗਾਨਿਸਤਾਨ ਦੇ ਕੰਧਾਰ ਵਿੱਚ ਇਕ ਸ਼ਿਆ ਮਸਜਿਦ ਵਿੱਚ ਹੋਏ ਧ ਮਾਕੇ ਵਿੱਚ 16 ਲੋਕਾਂ ਦੀ ਮੌ ਤ ਹੋ ਗਈ ਹੈ। ਇਸ ਹਾਦਸੇ ਵਿੱਚ 32 ਲੋਕ ਜਖ ਮੀ ਹੋਏ ਹਨ। ਧ ਮਾਕਾ ਸ਼ਹਿਰ ਦੀ ਇਮਾਮ ਬਾਰਗਾਹ ਮਸਜਿਦ ਵਿੱਚ ਹੋਇਆ ਹੈ। ਫਿਲਹਾਲ ਧ ਮਾਕੇ ਦੀ ਵਜ੍ਹਾ ਦਾ ਪਤਾ ਨਹੀਂ ਚੱਲਿਆ ਹੈ, ਪਰ ਵਿ ਸਫੋਟ ਪਿਛਲੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਉੱਤਰੀ ਸ਼ਹਿਰ ਕੁੰਦੂਜ ਵਿੱਚ ਸ਼ਿਆ ਮਸਜਿਦ ਉੱਤੇ ਧ ਮਾਕੇ ਤੋਂ ਠੀਕ ਇੱਕ ਹਫਤੇ ਬਾਅਦ ਹੋਇਆ ਹੈ। ਇਸ ਹਮਲੇ ਦੀ ਜਿੰਮੇਦਾਰੀ ਤਥਾਕਥਿਤ ਇਸਲਾਮਿਕ ਸਟੇਟ ਨੇ ਲਈ ਹੈ।
ਜਾਣਕਾਰੀ ਮੁਤਾਬਿਤ ਇਸ ਤੋਂ ਪਹਿਲਾਂ ਸ਼ਹਿਰ ਦੇ ਇੱਕ ਹਸਪਤਾਲ ਦੇ ਡਾਕਟਰ ਨੇ ਸਮਚਾਰ ਏਜੰਸੀ ਏਐੱਫਪੀ ਨੂੰ ਦੱਸਿਆ ਹੈ ਕਿ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 13 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸੇ ਤਰ੍ਹਾਂ ਇਕ ਚਸ਼ਮਦੀਦ ਨੇ ਕਿਹਾ ਹੈ ਕਿ ਉਸਨੇ ਤਿੰਨ ਧ ਮਾਕੇ ਸੁਣੇ ਹਨ। ਇਸ ਤੋਂ ਪਹਿਲਾਂ ਧ ਮਾਕਾ ਮਸਜਿਦ ਦੇ ਮੁੱਖ ਦਰਵਾਜੇ ਉੱਤੇ, ਦੂਜਾ ਮਸਜਿਦ ਦੇ ਦੱਖਣੀ ਤੇ ਤੀਜਾ ਵੁਜੂ ਕਰਨ ਵਾਲੀ ਥਾਂ ਉੱਤੇ ਸੁਣਿਆ ਗਿਆ ਹੈ।
ਤਾਲਿਬਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਦੇ ਬੁਲਾਰੇ ਕਾਰੀ ਸੈਅੱਦ ਖੋਸਤੀ ਨੇ ਟਵੀਟ ਕੀਤਾ ਹੈ ਕਿ ਸਾਨੂੰ ਇਹ ਸੁਣ ਕੇ ਦੁੱਖ ਹੋਇਆ ਹੈ ਕਿ ਕੰਧਾਰ ਵਿੱਚ ਸ਼ਿਆ ਬਿਰਾਦਰੀ ਦੀ ਮਸਜਿਦ ਉੱਤੇ ਹੋਏ ਧਮਾਕੇ ਵਿੱਚ ਕਈ ਲੋਕ ਮਾ ਰੇ ਗਏ ਹਨ ਤੇ ਕਈ ਜਖਮੀ ਹੋਏ ਹਨ।
ਉਨ੍ਹਾਂ ਕਿਹਾ ਹੈ ਕਿ ਇਸਲਾਮਿਕ ਅਮੀਰਾਤ ਦੀ ਸਪੈਸ਼ਲ ਫੋਰਸੇਜ ਧਾਰਮਿਕ ਧ ਮਾਕੇ ਦੀ ਤਫਤੀਸ਼ ਕਰਨ ਤੇ ਉਸਨੂੰ ਅੰਜਾਮ ਦੇਣ ਵਾਲਿਆਂ ਨੂੰ ਫੜ੍ਹਨ ਲਈ ਇਲਾਕੇ ਵਿੱਚ ਪਹੁੰਚ ਗਈ ਹੈ। ਦੱਸਿਆ ਗਿਆ ਹੈ ਕਿ ਧ ਮਾਕੇ ਤੋਂ ਬਾਅਦ ਕਰੀਬ 15 ਐਂਬੂਲੈਂਸ ਮਸਜਿਦ ਵਿੱਚ ਦਾਖਿਲ ਹੁੰਦੀਆਂ ਦੇਖੀਆਂ ਹਨ। ਸੋਸ਼ਲ ਮੀਡੀਆ ਉੱਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਸਜਿਦ ਦੇ ਅੰਦਰ ਭਿ ਆਨਕ ਮੰਜਰ ਦੇਖੇ ਜਾ ਸਕਦੇ ਹਨ।