Punjab

ਤਰਨ ਤਾਰਨ ਜ਼ਿਮਨੀ ਚੋਣ ਜਿੱਤਣ ਮਗਰੋਂ ‘ਆਪ’ ਦਾ ਵੱਡਾ ਐਲਾਨ

ਬਿਊਰੋ ਰਿਪੋਰਟ (ਤਰਨ ਤਾਰਨ, 14 ਨਵੰਬਰ 2025): ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ (AAP) ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਲਈ ਮੁੱਖ ਬੁਲਾਰਾ (Chief Spokesperson) ਐਲਾਨਿਆ ਹੈ।

‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਨੇ 12,091 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 42,649 ਵੋਟਾਂ ਮਿਲੀਆਂ। ਹਰਮੀਤ ਸੰਧੂ ਚੌਥੀ ਵਾਰ ਇੱਥੋਂ ਵਿਧਾਇਕ ਚੁਣੇ ਗਏ ਹਨ।