ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (ਐਨਬੀਈ) ਨੂੰ ਨੀਟ ਪੀ.ਜੀ. (ਪੋਸਟ ਗ੍ਰੈਜੂਏਟ) ਪ੍ਰੀਖਿਆ 3 ਅਗਸਤ, 2025 ਨੂੰ ਕਰਵਾਉਣ ਦੀ ਮਿਆਦ ਵਧਾ ਦਿੱਤੀ ਹੈ। ਪਹਿਲਾਂ ਇਹ ਪ੍ਰੀਖਿਆ 15 ਜੂਨ, 2025 ਨੂੰ ਹੋਣੀ ਸੀ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਇਸ ਤੋਂ ਬਾਅਦ ਹੋਰ ਕੋਈ ਵਾਧਾ ਨਹੀਂ ਦਿੱਤਾ ਜਾਵੇਗਾ। 30 ਮਈ ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਪ੍ਰੀਖਿਆ ਸਿਰਫ ਇੱਕ ਸ਼ਿਫਟ ਵਿੱਚ ਹੋਵੇ। ਇਸ ਕਾਰਨ ਐਨਬੀਈ ਨੂੰ ਨਵੇਂ ਪ੍ਰਬੰਧ ਕਰਨ ਲਈ ਸਮਾਂ ਚਾਹੀਦਾ ਸੀ, ਜਿਸ ਲਈ ਉਹਨਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਇਸ ਅਰਜ਼ੀ ਨੂੰ ਮੰਨਦਿਆਂ ਨਵੀਂ ਤਾਰੀਖ ਨਿਰਧਾਰਤ ਕੀਤੀ, ਪਰ ਸਖਤ ਹਦਾਇਤ ਦਿੱਤੀ ਕਿ ਇਸ ਤੋਂ ਅੱਗੇ ਕੋਈ ਢਿੱਲ ਨਹੀਂ ਮਿਲੇਗੀ।

Related Post
India, Khaas Lekh, Khalas Tv Special
ਲੋਕਾਂ ਨਾਲ ਵੱਡੀ ਲੁੱਟ ‘ਤੇ ਅਦਾਲਤ ਗਰਮ, 2700 ਵਾਲੀ
September 26, 2026
