India Punjab

ਪਟਿਆਲਾ ਲਾਅ ਯੂਨੀਵਰਸਿਟੀ ਦੇ ਵੀਸੀ ਦਾ ਮੁੱਦਾ ਕੌਮੀ ਪੱਧਰ ‘ਤੇ ਗਰਮਾਇਆ! ਪ੍ਰਿਅੰਕਾ ਨੇ ਕਿਹਾ ‘ਮਾਰਲ ਪੁਲਿਸਿੰਗ ਤੇ ਕੁੜੀਆਂ ਦੀ ਨਿੱਜਤਾ ਦੀ ਉਲੰਘਣਾ ਕਬੂਲ ਨਹੀਂ’!

ਬਿਉਰੋ ਰਿਪੋਰਟ – ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (Patiala Rajiv Gandhi National law University) ਵਿੱਚ ਵੀਸੀ (VC) ਵੱਲੋਂ ਗਰਲਜ਼ ਹੋਸਟਲ (Girls Hostel) ਵਿੱਚ ਚੈਕਿੰਗ ਕਰਨ ਅਤੇ ਵਿਦਿਆਰਥਣਾਂ ਦੇ ਕੱਪੜਿਆਂ ਨੂੰ ਲੈਕੇ ਕੀਤੇ ਗਏ ਇਤਰਾਜ਼ਯੋਗ ਕੁਮੈਂਟ ਕਰਨ ਦਾ ਮਾਮਲਾ ਹੁਣ ਕੌਮੀ ਪੱਧਰ ‘ਤੇ ਗਰਮਾ ਗਿਆ ਹੈ। ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਦੇ ਨਾਲ ਸ਼ਸ਼ੀ ਥਰੂਰ ਨੇ ਇਸ ਨੂੰ ਗੰਭੀਰ ਦੱਸਿਆ ਅਤੇ ਵੀਸੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਜਿਸਟਰਾਰ ਤੋਂ ਰਿਪੋਰਟ ਤਲਬ ਕੀਤੀ ਹੈ।

ਪ੍ਰਿਯੰਕਾ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ ‘ਤੇ ਲਿਖਿਆ ‘ਪਟਿਆਲਾ ਦੇ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵੀਸੀ ਦਾ ਬਿਨਾਂ ਵਿਦਿਆਰਥੀਆ ਨੂੰ ਇਤਲਾਹ ਕੀਤੇ ਅਚਾਨਕ ਉਨ੍ਹਾਂ ਦੇ ਕਮਰਿਆਂ ਵਿੱਚ ਵੜ ਕੇ ਚੈਕਿੰਗ ਕਰਨਾ ਵਿਦਿਆਰਥਣਾਂ ਦੇ ਕੱਪੜਿਆਂ ਨੂੰ ਲੈਕੇ ਮਾੜੀ ਟਿੱਪੜੀ ਕਰਨਾ ਬਹੁਤ ਹੀ ਸ਼ਰਮਨਾਕ ਹੈ। ਵਿਦਿਆਰਥਣਾਂ ਨੇ ਮੀਡੀਆ ਨਾਲ ਜੋ ਗੱਲਾਂ ਕਹੀਆਂ ਹਨ ਉਹ ਬੇਹੱਦ ਇਤਰਾਜ਼ੋਗ ਹੈ। ਕੁੜੀਆਂ ਆਪਣੇ ਖਾਣੇ ਅਤੇ ਕੱਪੜੇ ਦੀ ਚੋਣ ਕਰਨ ਲਈ ਅਜ਼ਾਦ ਹਨ। ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਮਾਰਲ ਪਾਲਿਸਿੰਗ ਅਤੇ ਕੁੜੀਆਂ ਦੀ ਨਿੱਜਤਾ ਦਾ ਉਲੰਘਣ ਕਬੂਲ ਨਹੀਂ ਹੈ। ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਵੀਸੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ’।

ਕਾਂਗਰਸ ਦੇ ਸੀਨੀਅਰ ਐੱਮਪੀ ਸ਼ਸ਼ੀ ਥਰੂਰ ਨੇ ਵੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਮਾਮਲੇ ਵਿੱਚ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਹੈ ਉਸ ਵੇਲੇ ਤੱਕ ਵੀਸੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।

ਉਧਰ ਵੀਸੀ ਜੇ ਐੱਸ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਮੈਨੂੰ ਕੁਝ ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਹੋਸਟਲ ਵਿੱਚ ਕੁਝ ਕੁੜੀਆਂ ਵੱਲੋਂ ਸ਼ਰਾਬ ਅਤੇ ਸਿਗਰੇਟ ਦਾ ਸੇਵਨ ਹੁੰਦਾ ਹੈ। ਉਨ੍ਹਾਂ ਕਿਹਾ ਇਹ ਸਾਰਾ ਕੰਮ ਰਾਤ 12 ਵਜੇ ਸ਼ੁਰੂ ਹੁੰਦਾ ਹੈ,ਬਾਹਰ ਤੋਂ ਖਾਣੇ ਦੀ ਆੜ ਵਿੱਚ ਇਹ ਸਾਰੀਆਂ ਚੀਜ਼ਾ ਮੰਗਰਵਾਇਆ ਜਾਂਦੀਆਂ ਸਨ। ਮੈਂ ਮਹਿਲਾ ਵਾਰਡਨ ਅਤੇ ਚੰਗੇ ਵਤੀਰੇ ਵਾਲੀ ਵਿਦਿਆਰਥਣਾਂ ਦੇ ਨਾਲ ਚੈਕਿੰਗ ਕਰਨ ਗਿਆ ਸੀ।

ਐਤਵਾਰ ਤੋਂ ਚੱਲੇ ਆ ਰਹੇ ਇਸ ਹੰਗਾਮੇ ਤੋਂ ਬਾਅਦ ਕਮੇਟੀ ਬਣਾਈ। 9 ਮੈਂਬਰੀ ਕਮੇਟੀ ਨੇ ਵਿਦਿਆਰਥਣਾਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਕਿਹਾ ਸੀ। ਪਰ ਵਿਦਿਆਰਥਣਾਂ ਨੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਵੀਸੀ ਸਾਡੇ ਸਾਹਮਣੇ ਆਕੇ ਗੱਲ ਕਰਨ। ਵਿਦਿਆਰਥਣਾਂ ਨੇ ਸੁਪਰੀਮ ਕੋਰਟ ਨੂੰ ਦਖਲ ਦੇਣ ਦੀ ਮੰਗ ਕੀਤੀ।

 

 

 

View this post on Instagram

 

A post shared by LiveLaw (@livelaw.in)


ਇਹ ਵੀ ਪੜ੍ਹੋ –  ਤਾਲਿਬਾਨ ਨੇ ਔਰਤਾਂ ਤੋਂ ਬਾਅਦ ਮਰਦਾਂ ਲਈ ਲਿਆਂਦੇ ਸਖਤ ਕਾਨੂੰਨ! ਦਾੜੀ ਤੇ ਜੀਨ ਪਾਉਣ ਵਾਲੇ ਸਾਵਧਾਨ