India

ਭਾਰਤੀ ਰੱਖਿਆ ਤੱਟ ਦੇ ਹੈਲੀਕਾਪਟਰ ਨਾਲ ਘਟੀ ਵੱਡੀ ਘਟਨਾ! ਬਚਾਅ ਕਾਰਜ ਜਾਰੀ

ਬਿਊਰੋ ਰਿਪੋਰਟ – ਭਾਰਤੀ ਰੱਖਿਆ ਤੱਟ (ICG) ਦਾ ਇਕ ਹੈਲੀਕਾਪਟਰ ਅਰਬ ਸਾਗਰ ਵਿੱਚ ਡਿੱਗਿਆ ਹੈ। ਜਾਣਕਾਰੀ ਮੁਤਾਬਕ ਇਹ ਇਕ ਐਡਵਾਂਸ ਲਾਈਟ ਹੈਲੀਕਾਪਟਰ ਸੀ ਜੋ ਗੁਜਰਾਤ ਦੇ ਪੋਰਬੰਦਰ ਤੋਂ ਅਰਬ ਸਾਗਰ ਵਿੱਚ ਡਿੱਗਿਆ ਹੈ। ਹੈਲੀਕਾਪਟਰ ਵਿੱਚ 4 ਜਾਣੇ ਸਵਾਰ ਸਨ, ਜਿਨ੍ਹਾਂ ਵਿੱਚੋਂ 1 ਨੂੰ ਬਚਾ ਲਿਆ ਗਿਆ ਹੈ ਅਤੇ 3 ਅਜੇ ਵੀ ਲਾਪਤਾ ਹਨ। ਇਹ ਘਟਨਾ 2 ਸਤੰਬਰ ਦੀ ਹੈ ਅਤੇ ਹੈਲੀਕਾਪਟਰ ਦਾ ਮਲਬਾ ਮਿਲ ਚੁੱਕਾ ਹੈ।

ਇਸ ਸਬੰਧੀ ਭਾਰਤੀ ਰੱਖਿਆ ਤੱਟ ਨੇ ਐਕਸ ‘ਤੇ ਜਾਣਾਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹੈਲੀਕਾਪਟਰ ਪੋਰਬੰਦਰ ਤੱਟ ਤੋਂ 45 ਕਿਲੋਮੀਟਰ ਦੂਰ ਇਕ ਕਾਰਗੋ ਜਹਾਜ਼ ਤੇ ਬਚਾਅ ਮਿਸ਼ਨ ਲਈ ਭੇਜਿਆ ਸੀ ਇਸ ਵਿੱਚ 2 ਪਾਇਲਟ ਅਤੇ 2 ਗੋਤਾਖੋਰ ਸਵਾਰ ਸਨ, ਜਿਨ੍ਹਾਂ ਵਿੱਚੋਂ ਇਕ ਗੋਤਾਖੋਰ ਨੂੰ ਬਚਾ ਲਿਆ ਗਿਆ ਹੈ ਅਤੇ 3 ਅਜੇ ਵੀ ਲਾਪਤਾ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਲਾਪਤਾ ਹੋਏ ਤਿੰਨ ਜਾਣਿਆਂ ਨੂੰ ਲੱਭਣ ਲਈ 4 ਜਹਾਜ਼ ਅਤੇ 2 ਹੋਰ ਵਿਮਾਨ ਭੇਜੇ ਹਨ।

ਇਹ ਵੀ ਪੜ੍ਹੋ –   ਚੰਡੀਗੜ੍ਹ ਪੀਜੀਆਈ ‘ਚ ਟਾਸਕ ਫੋਰਸ ਦਾ ਗਠਨ: ਡਾਕਟਰਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮ