Punjab

ਪੰਜਾਬ ‘ਚ MBBS ਦੀ ਪੜ੍ਹਾਈ ਹੋਈ ਮਹਿੰਗੀ!

ਪੰਜਾਬ ਵਿੱਚ ਹੁਣ ਡਾਕਟਰੀ ਦੀ ਪੜ੍ਹਾਈ ਮਹਿੰਗੀ ਹੋ ਗਈ ਹੈ। ਇਸ ਵਿੱਚ 5 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਮੈਡੀਕਲ ਸਿੱਖਿਆ (Medical Education) ਅਤੇ ਖੋਜ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ MBBS ਕੋਰਸ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਹੈ। ਇਸ ਨੂੰ ਲੈ ਕੇ ਬਕਾਇਦਾ ਤੌਰ ‘ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। 

ਜਾਰੀ ਇਸ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿੱਚ 1550 ਦਾਖਲੇ ਕੀਤੇ ਜਾਣਗੇ। ਇਨ੍ਹਾਂ ਵਿੱਚ ਸੂਬੇ ਦੇ ਚਾਰ ਮੈਡੀਕਲ ਕਾਲਜਾਂ ਵਿੱਚ 750 ਸੀਟਾਂ ਅਤੇ ਚਾਰ ਪ੍ਰਾਈਵੇਟ ਅਤੇ ਦੋ ਘੱਟ ਗਿਣਤੀ ਦਰਜੇ ਦੀਆਂ 800 ਸੀਟਾਂ ਸ਼ਾਮਲ ਹਨ। ਅੰਮ੍ਰਿਤਸਰ, ਪਟਿਆਲਾ, ਮੁਹਾਲੀ ਅਤੇ ਫਰੀਦਕੋਟ ਦੇ ਚਾਰ ਮੈਡੀਕਲ ਕਾਲਜ਼ਾਂ ਵਿੱਚ MBBS ਕੋਰਸ ਦੀ ਫੀਸ 9.50 ਲੱਖ ਕਰ ਦਿੱਤੀ ਗਈ ਹੈ। ਪਹਿਲਾਂ ਇਹ ਫੀਸ 9.05 ਲੱਖ ਰੁਪਏ ਸੀ।

ਪ੍ਰਾਈਵੇਟ ਕਾਲਜਾਂ ਵਿੱਚ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਲਈ ਇਸ ਕੋਰਸ ਦੀ ਫੀਸ 58.02 ਕਰ ਦਿੱਤੀ ਗਈ ਹੈ ਪਰ ਪਹਿਲਾਂ ਇਹ ਫੀਸ 55.25 ਲੱਖ ਸੀ ਅਤੇ ਸਰਕਾਰੀ ਕੋਟੇ ਵਿੱਚ ਸੀਟਾਂ ਦੀ ਫੀਸ 21.48 ਲੱਖ ਰੁਪਏ ਸੀ ਅਥੇ ਹੁਣ ਇਸ ਨੂੰ ਵਧਾ ਕੇ 22.54 ਲੱਖ ਰੁਪਏ ਕਰ ਦਿੱਤੀ ਗਈ ਹੈ।  ਦੱਸ ਦੇਈਏ ਕਿ NRI ਫੀਸ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਲਈ ਫੀਸ $1.10 ਲੱਖ ਹੀ ਰਹੇਗੀ।

ਇਹ ਵੀ ਪੜ੍ਹੋ –    ‘ਨਿਸ਼ਾਨ ਸਾਹਿਬ ਦਾ ਰੰਗ ਬਦਲਣ ਦਾ ਫ਼ੈਸਲਾ ਮੇਰਾ ਨਹੀਂ!’ 88 ਸਾਲ ਪਹਿਲਾਂ ਦੇ ਫ਼ੈਸਲੇ ਨੂੰ ਲਾਗੂ ਕੀਤਾ