ਕੌਂਸਲ ਫਾਰ ’ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। 10ਵੀਂ ਦੇ ਇਮਤਿਹਾਨ ਵਿੱਚ 99.65 ਫ਼ੀਸਦੀ ਲੜਕੀਆਂ ਤੇ 99.31 ਫ਼ੀਸਦ ਲੜਕੇ ਪਾਸ ਹੋਏ ਹਨ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੀ ਗੱਲ ਕਰੀਏ ਤਾਂ ਇਸ ਇਮਤਿਹਾਨ ਵਿੱਚ 98.92 ਫ਼ੀਸਦ ਲੜਕੀਆਂ ਅਤੇ 97.53 ਫ਼ੀਸਦ ਲੜਕੇ ਪਾਸ ਹੋਏ ਹਨ।
ਇੱਥੇ ਬੋਰਡ ਨੇ ਦਸਵੀਂ ਵਿੱਚੋਂ ਪਾਸ ਹੋਣ ਲਈ ਘੱਟੋ-ਘੱਟ 33 ਫ਼ੀਸਦ ਅੰਕ ਤੇ ਬਾਰ੍ਹਵੀਂ ਵਿੱਚੋਂ ਪਾਸ ਹੋਣ ਲਈ 35 ਫ਼ੀਸਦ ਅੰਕ ਤੈਅ ਰੱਖੇ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਿਤ ਵੈੱਬਸਾਈਟ results.cisce.org ’ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਇੰਞ ਵੇਖੋ ਆਪਣਾ ਨਤੀਜਾ
- ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਓ।
- ਆਪਣੀ ਜਮਾਤ ਵਾਲੇ ਵਿਕਲਪ ’ਤੇ ਕਲਿੱਕ ਕਰੋ।
- ਹੁਣ ਆਪਣਾ ਰੋਲ ਨੰਬਰ ਦਰਜ ਕਰੋ।
- ਤੁਹਾਡਾ ਨਤੀਜਾ ਸਕ੍ਰੀਨ ’ਤੇ ਖੁੱਲ੍ਹ ਜਾਵੇਗਾ। ਇੱਥੋਂ ਤੁਸੀਂ ਆਪਣਾ ਰਿਜ਼ਲਟ ਡਾਊਨਲੋਡ ਵੀ ਕਰ ਸਕਦੇ ਹੋ।
ਇਸ ਸਾਲ ICSE ਬੋਰਡ ਦੀ ਦਸਵੀਂ ਜਮਾਤ ਦੇ ਪਰਚੇ 21 ਫਰਵਰੀ ਤੋਂ 28 ਮਾਰਚ ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 12 ਫਰਵਰੀ ਤੋਂ 2 ਅਪ੍ਰੈਲ ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਅੱਜ (6 ਮਈ, 2024) ਨਤੀਜੇ ਐਲਾਨੇ ਗਏ ਹਨ।